ਮੁੱਖ ਸਫ਼ਾ > ਵਿਵਿਧ > ਵੈਬਦੁਨੀਆ ਵਿਸ਼ੇਸ਼ 07 > ਗੁਰ ਪੁਰਬ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਬਾਬਾ ਦੇਖੈ ਧਿਆਨ ਧਰਿ
ਕਰਤਾਰ ਸਿੰਘ ਜੀ ਮੁੰਬਈ ਵਾਲ
ਭਾਈ ਗੁਰਦਾਸ ਜੀ ਨੇ ਧਨ ਸ਼੍ਰੀ ਗੁਰੂ ਨਾਨਕ ਦੇਵ ਜੀ ਬਾਰੇ ਆਪਣੀ ਪਹਿਲੀ ਵਾਰ ਦੀ ਪਉੜੀ ਨੰ : 24 ਵਿੱਚ ਲਿੱਖਿਆ ਹੈ- ਬਾਬਾ ਦੇਖੈ ਧਿਆਨ ਧਰਿ, ਜਲਤੀ ਸਭਿ ਪ੍ਰਿਥਵੀ ਦਿਸਿ ਆਈ. ਬਲਦੀ ਪ੍ਰਿਥਵੀ ਦੀ ਪੁਕਾਰ ਸੁਣ ਕੇ ਹੀ ਦਾਤਾਰ ਪ੍ਰਭੂ ਨੇ ਗੁਰੂ ਬਾਬੇ ਨੂੰ ਪ੍ਰਿਥਵੀ ਤੇ ਸ਼ਾਤੀ ਲਈ ਭੇਜਿਆ ਸੀ. "ਸੁਣੀ ਪੁਕਾਰ ਦਾਤਾਰ ਪ੍ਰਭ ਗੁਰ ਨਾਨਕ ਜਗ ਮਾਹਿ ਪਠਾਇਆ" ਸਤਿਗੁਰੂ ਜੀ ਦੇ ਆਗਮਨ ਤੋਂ ਪਹਿਲਾਂ ਦੀ ਹਾਲਤ ਬਾਰੇ ਭਾਈ ਗੁਰਦਾਸ ਜੀ ਨੇ ਪਹਿਲੀ ਵਾਰ ਦੀ 30 ਵੀਂ ਪਉੜੀ ਵਿੱਚ ਲਿਖਿਆ ਹੈ.

ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਆਪਣੀ ਰਸਨਾ ਦੁਆਰਾ ਵੀ ਅੰਗ ਗੁਰੂ ਗ੍ਰੰਥ ਸਾਹਿਬ 1242 ਤੇ ਕ੍ਰਿਪਾ ਕਰ ਰਹੇ ਹਨ. ਸਲੋਕ ਪਹਿਲੀ ਪਾਤਿਸ਼ਾਹੀ "ਕਲਿ ਹੋਈ ਕੁਤੇ ਮੁਹੀ ਖਾਜੁ ਹੋਆ ਮੁਰਦਾਰੁ" ਧਰਮ ਦਾ ਅਹਿਸਾਸ ਖਤਮ ਹੋ ਗਿਆ ਹੈ.ਇਸ ਕਥਨ ਦੀ ਪ੍ਰੋੜਤਾ ਵਿੱਚ ਸਤਿਗੁਰੂ ਜੀ ਕਹਿ ਰਹੇ ਹਨ ਖਾਜੁ ਹੋਆ ਮੁਰਦਾਰੁ.

ਕੁੜ ਬੋਲਣਾ ਭਉਕਣਾ, ਇਸਤਰੀ ਪੁਰਸ਼ਾ ਦੀ ਗਿਰਾਵਟ ਸੀਲ ਸੰਜਮ ਸੁੱਚ ਦੀ ਘਾਟ ਜਨਮ ਕਰਮ ਮਿਹਨਤ ਦੀ ਅਣਹੋਂਦ ਆਦਿ ਸਪਸ਼ਟ ਹੈ ਕਿ ਸਤਿਗੁਰੂ ਜੀ ਧਾਰਮਿਕ, ਸਮਾਜਿਕ, ਰਾਜਨੀਤਿਕ, ਆਤਮਿਕ, ਸਭਿਆਚਾਰਿਕ ਦਸ਼ਾ ਤੋਂ ਅਸੰਤੁਸ਼ਟ ਸਨ. ਇਸੇ ਜਲਦੀ ਪ੍ਰਥਵੀ ਦਾ ਦੂਖ ਦੂਰ ਕਰਨ ਲਈ "ਚੜਿਆ ਸੌਧਣਿ ਧਰਤਿ ਲੋ ਕਾਈ" ਸਤਿਗੁਰੂ ਦਾ ਪੈਗਾਮ ਲੈ ਕੇ ਦੁਨੀਆਂ ਦੇ ਕੋਨੇ ਕੋਨੇ ਵਿੱਚ ਜਾ ਕੇ ਮਨੁੱਖਤਾ ਦੀ ਤ੍ਰਿਸ਼ਨਾ ਦੀ ਬਲਦੀ ਅੱਗ ਨੂੰ ਬੁਝਾਇਆ.

ਪ੍ਰਤੱਖ ਹੈ ਕਿ ਬਾਬਾ ਜੀ ਦੇ ਧਰਮ ਦਾ ਸੰਕਲਪ ਬਹੁਮੁੱਖੀ ਸੀ. ਆਪ ਇਸਤਰੀ, ਪੁਰਸ਼, ਰਾਜ, ਬ੍ਰਾਹਮਣ, ਖੱਤਰੀ ਜਾਤੀ ਜਾ ਜਮਾਤੀ ਫਰਜਾਂ ਤੇ ਕਰਤੱਵਾਂ ਨੂੰ ਧਰਮ ਆਖਦੇ. ਆਪ ਜੀ ਨੇ ਦੇਖਿਆ ਕਿ ਇਹ ਸਾਰੀਆ ਸ੍ਰੇਣੀਆ ਆਪਣੇ ਜਾਤੀ ਜਾ ਜਮਾਤੀ ਕਿਰਦਾਰ ਨੂੰ ਨਹੀਂ ਨਿਭਾ ਰਹੀਆ ਸਨ. ਸੱਚ ਸਦਾਚਾਰ ਹੀ ਧਰਮ ਹੈ.

ਪਰ ਗੁਰੂ ਨਾਨਕ ਸਾਹਿਬ ਜੀ ਨੇ ਵੇਖਿਆ ਹਰ ਪਾਸੇ ਕੂੜ ਵਰਤ ਰਿਹਾ ਹੈ. ਸੀਲ ਸੰਜਮ ਸੱਚ ਨਹੀਂ, ਹਰਾਮਖੋਰੀ ਵੱਧ ਰਹੀ ਹੈ. ਦੂਸਰਾ ਆਪ ਜੀ ਨੇ ਜੋਰ ਜੱਥੇਬੰਦ ਧਰਮਾਂ ਦੀ ਗਿਰਾਵਟ ਤੇ ਦਿੱਤਾ ਹੈ ਕਿ ਆਪਣੇ ਆਪਨੂੰ ਲੋਕੀ ਹਿੰਦੂ, ਮੁਸਲਿਮ, ਬੋਧੀ, ਜੈਨੀ ਆਦਿ ਆਖਦੇ ਸਨ ਅਤੇ ਹਰ ਧਰਮ ਨੇ ਆਪਣੇ ਵਿਸ਼ੇਸ਼ ਲੇਖ, ਚਿਨ੍ਹ, ਗੁਰੂ-ਪੀਰ, ਗ੍ਰੰਥ, ਤੀਰਥ, ਪੂਰਬ ਮਿੱਥੇ ਹੋਏ ਸਨ. ਸਾਰੇ ਧਰਮ ਪਰਮਾਤਮਾ, ਅੱਲਾ ਨੂੰ ਮੰਨਦੇ ਸਨ ਪਰ ਫਿਰ ਵੀ ਆਪਸ ਵਿੱਚ ਝਗੜਦੇ ਸਨ. ਭਰਮ-ਵਹਿਮਾ ਵਿੱਚ ਫਸੇ ਹੋਏ ਸਨ. ਰਸਮਾਂ ਜਰੂਰ ਧਰਮ ਦੀਆਂ ਕਰਦੇ ਸਨ ਪਰ ਆਚਰਣ ਪੱਖੋਂ ਕੋਈ ਵੀ ਧਾਰਮਿਕ ਨਹੀਂ ਸੀ.

ਪਰ ਧੰਨ ਗੁਰੂ ਨਾਨਕ ਦੇਵ ਜੀ ਦਾ ਮੰਤਵ ਉਸਾਰੂ ਸੀ ਅਤੇ ਉਨ੍ਹਾਂ ਦਾ ਆਸਾ ਸਾਰਿਆਂ ਲਈ ਸਰਬ ਸਾਂਝਾ ਉਪਦੇਸ਼ ਹੈ. ਸਤਿਗੁਰੂ ਜੀ ਦਾ ਪਵਿੱਤਰ ਜੀਵਨ, ਹਰ ਮੁਖੀ ਘਟਨਾ ਵਿੱਚ ਹਰ ਵਿਅਕਤੀ ਨੂੰ ਧਰਮ ਦੀ ਦ੍ਰਿੜ੍ਹ ਕਰਾ ਰਿਹਾ ਹੈ. ਪਾਂਧੇ ਨੂੰ ਵਿਸ਼ੇਸ਼ ਧਰਮ ਦ੍ਰਿੜ੍ਹ ਕਰਾਇਆ, ਸੱਜਣ ਨੂੰ ਤੇ ਭੂਮੀਏ ਚੋਰ ਨੂੰ ਪਾਂਧਾ ਤੋਂ ਹਟਾਕੇ ਧਰਮ ਵੱਲ ਪ੍ਰਵਿਰਤ ਕੀਤਾ.

ਮਲਿਕ ਭਾਗੋ ਨੂੰ ਹੱਕ ਹਲਾਲ ਸਿਖਾਇਆ ਅਤੇ ਕੁਰੂਕਸ਼ੇਤਰ, ਜਗਨਾਥ ਪੁਰੀ ਤੋਂ ਬਗਦਾਦ ਮੱਕੇ ਵਿੱਚ ਪ੍ਰਭੂ ਦੀ ਸਰਵ ਵਿਆਪਕਤਾ ਦਾ ਸ਼ਬਦ ਦਿੱਤਾ. 'ਭਗਵਾਨ ਬੇਅੰਤ ਹੈ, ਗਿਣਤੀ-ਮਿਣਤੀ ਤੋਂ ਪਰੇ ਹੈ' ਇਹ ਸੱਚ ਕਰ ਵਿਖਾਇਆ. ਸਾਹਿਬ ਸ਼੍ਰੀ ਗੁਰੂਨਾਨਕ ਮਹਾਰਾਜ ਜੀ ਦਾ ਹਰ ਜੀਵ ਨੂੰ ਇੱਕ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਨਾਲ ਜੋੜਨਾ ਮੁੱਖ ਉਦੇਸ਼ ਰਿਹਾ ਹੈ.

ਪੂਰੀ ਕਾਇਨਾਤ ਇੱਕ ਪ੍ਰਭੂ ਤੋਂ ਹੀ ਉਤਪਤ ਹੋਈ ਹੈ, ਸਭਨਾਂ ਦੀ ਪਾਲਣਾ ਵੀ ਉਹੀ ਕਰਦਾ ਹੈ. ਜਿਸਨੂੰ ਇੱਕ ਪ੍ਰਭੂ ਦੀ ਸੋਝੀ ਆ ਗਈ ਉਸਨੇ ਡੰਕੇ ਦੀ ਚੋਟ ਤੇ ਧੰਨ ਗੁਰੂਨਾਨਕ ਦੇਵ ਜੀ ਦੇ ਬਾਰੇ ਇਹ ਵਚਨ ਕੀਤਾ ਕਿ 'ਸਭ ਤੇ ਵੱਡਾ ਸਤਿਗੁਰੂ ਨਾਨਕ, ਜਿਨ ਕਲ ਰਾਖੀ ਮੇਰੀ'. ਰੋਮ-ਰੋਮ ਕਰ ਪੁਕਾਰਨਾ ਸ਼ੁਰੂ ਕਰ ਦਿੱਤਾ ਕਿ ਧੰਨ ਗੁਰੂਨਾਨਕ ਮਹਾਰਾਜ ਹੀ ਐਸੇ ਗੁਰੂ ਹਨ ਜਿਨ੍ਹਾਂ ਨੇ ਸਾਰੀ ਕਾਇਨਾਤ ਨੂੰ ਇੱਕ ਪ੍ਰਭੂ ਪਰਮੇਸ਼ਵਰ ਦੇ ਚਰਨਾਂ ਦਾ ਧਿਆਨ ਧਰਨ ਦੀ ਸਿੱਖਿਆ ਦਿੱਤੀ ਤੇ ਤ੍ਰਿਸ਼ਨਾ ਦੀ ਅੱਗ ਵਿੱਚ ਸੜ ਰਹੀ ਪੂਰੀ ਲੁਕਾਈ ਨੂੰ ਸ਼ੀਤਲ ਪਰਮਾਤਮਾ ਦਾ ਨਾਮ ਬਖਸ਼ਿਆ. ਹਰ ਜੀਵ ਪਰਮਾਤਮਾ ਦਾ ਨਾਮ ਜਪ ਕੇ ਆਪਣਾ ਲੋਕ-ਪਰਲੋਕ ਸਵਾਰੇ.
ਹੋਰ ਵੀ
ਅਵਤਾਰ ਧਾਰਨ ਕਰਨ ਦਾ ਕਾਰਨ
ਧੰਨ ਨਾਨਕ ਤੇਰੀ ਵੱਡੀ ਕਮਾਈ
ਕਲ ਤਾਰਣ ਗੁਰੂ ਨਾਨਕ ਆਇਆ
ਸਭ ਤੇ ਵੱਡਾ ਸਤਿਗੁਰ ਨਾਨਕ
ਹਰ ਕਣ ਵਿੱਚ ਹੈ ਪਰਮਾਤਮਾ
ਕਾਮਰੂਪ ਦੀਆਂ ਸੁੰਦਰੀਆਂ