ਮੁੱਖ ਸਫ਼ਾ > ਵਿਵਿਧ > ਵੈਬਦੁਨੀਆ ਵਿਸ਼ੇਸ਼ 07 > ਗੁਰ ਪੁਰਬ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਧੰਨ ਨਾਨਕ ਤੇਰੀ ਵੱਡੀ ਕਮਾਈ
ਗੁਰੂ ਜੀ ਨੇ ਆਪਣੀਆਂ ਸਿੱਖਿਆ ਅਤੇ ਉਪਦੇਸ਼ਾਂ ਨੂੰ ਪਿੰਡ-ਪਿੰਡ ਅਤੇ ਸ਼ਹਿਰ-ਸ਼ਹਿਰ ਦਾਨ ਕਰਦਿਆਂ ਆਪਣੀ ਯਾਤਰਾ ਜ਼ਾਰੀ ਰੱਖੀ. ਇਕ ਪਿੰਡ ਵਿੱਚ ਪਹੁੰਚ ਕੇ ਮਰਦਾਨੇ ਗੁਰੂ ਸਾਹਿਬ ਨੂੰ ਕਿਹਾ ਮਹਾਰਾਜ ਜ਼ੇਕਰ ਆਗਿਆ ਹੋਵੇ ਤਾਂ ਪਿੰਡ ਵਿੱਚ ਜਾ ਕੇ ਕੁੱਝ ਖਾ ਆਂਵਾ. ਗੁਰੂ ਜੀ ਨੇ ਉਸ ਨੂੰ ਜਾਣ ਦੀ ਆਗਿਆ ਦੇ ਦਿੱਤੀ. ਉਸ ਨੇ ਪਿੰਡ ਪਹੁੰਚ ਕੇ ਜਦੋਂ ਪ੍ਰਸਾਦਾ ਮੰਗਿਆ ਤਾਂ ਲੋਕ ਉਸਨੂੰ ਗਾਲਾਂ ਕੱਢਣ ਲੱਗੇ ਅਤੇ ਜਦੋਂ ਮਰਦਾਨੇ ਨੇ ਤਰਲੇ ਕੱਢੇ ਤਾਂ ਕੁੱਤੇ ਮਗਰ ਲਾ ਦਿੱਤੇ. ਮਰਦਾਨਾ ਭੁੱਖਾ ਪਿਆਸਾ ਗੁਰੂ ਜੀ ਕੋਲ ਵਾਪਿਸ ਆ ਗਿਆ ਅਤੇ ਸਾਰੀ ਕਹਾਣੀ ਦੱਸੀ. ਗੁਰੂ ਜੀ ਹਸ ਪਏ.

ਉਹਨਾਂ ਦੇਖਿਆ ਕਿ ਦੂਰੋਂ ਲੋਕਾਂ ਦੀ ਭੀੜ ਤੁਰੀ ਆ ਰਹੀ ਹੈ. ਗੁਰੂ ਜੀ ਨੇ ਮਰਦਾਨੇ ਨੂੰ ਕਿਹਾ ਕਿ ਉਹ ਤਾਂ ਇਥੇ ਵੀ ਆ ਗਏ. ਤਾਂ ਮਰਦਾਨੇ ਨੇ ਕਿਹਾ ਕਿ ਹੁਣ ਮੈਨੂੰ ਕੋਈ ਡਰ ਨਹੀਂ ,ਮੈਂ ਤੁਹਾਡੀ ਓਟ ਵਿੱਚ ਹਾਂ. ਗੁਰੂ ਜੀ ਕੋਲ ਪਹੁੰਚ ਕੇ ਉਹਨਾਂ ਲੋਕਾਂ ਨੇ ਕਿਹਾ ਕਿ ਤੁਸੀਂ ਸਾਡੇ ਪਿੰਡ ਦੀ ਸੀਮਾ ਵਿਚੋਂ ਬਾਹਰ ਨਿਕਲ ਜਾਓ ਨਹੀਂ ਤਾਂ ਸਾਨੂੰ ਕੱਢਣਾ ਪਵੇਗਾ. ਗੁਰੂ ਜੀ ਨੇ ਕਿਹਾ ਚੱਲੇ ਜਾਨੇ ਹਾਂ ਭਾਈ ਵੈਸੇ ਵੀ ਅਸੀਂ ਕਿਹੜਾ ਇਥੇ ਵੱਸਣ ਲਈ ਹੀ ਆਏ ਹਾਂ ਤੇ ਮਰਦਾਨੇ ਨੂੰ ਤੁਰਨ ਦਾ ਇਸ਼ਾਰਾ ਕੀਤਾ ਅਤੇ ਆਸ਼ੀਰਵਾਦ ਦਿੱਤਾ ਕਿ ਵੱਸਦੇ ਰਹੋ.

ਗੁਰੂ ਜੀ ਇਕ ਦੂਜੇ ਪਿੰਡ ਪੁੱਜੇ ਤਾਂ ਪਿੰਡ ਦੇ ਬਾਹਰ ਹੀ ਡੇਰਾ ਲਾ ਕੇ ਰਹਿਣ ਲੱਗੇ.ਜਦੋਂ ਉਸ ਪਿੰਡ ਦੇ ਲੋਕਾਂ ਨੂੰ ਪੱਤਾ ਲੱਗਾ ਕਿ ਪਿੰਡ ਦੇ ਬਾਹਰ ਕੋਈ ਸਾਧੂ ਆਏ ਹਨ ਤਾਂ ਉਹ ਬੜੀ ਨਿਮਰਤਾ ਸਤਿਕਾਰ ਨਾਲ ਗੁਰੂ ਜੀ ਕੋਲ ਗਏ ਅਤੇ ਰੱਬੀ ਬਾਣੀ ਸੁਨਣ ਲੱਗੇ. ਫਿਰ ਗੁਰੂ ਜੀ ਨੂੰ ਪਿੰਡ ਵਿੱਚ ਚੱਲਣ ਲਈ ਪ੍ਰਾਥਨਾ ਕੀਤੀ ਤੇ ਕਿਹਾ ਕਿ ਸਾਨੂੰ ਵੀ ਕੁੱਝ ਸੇਵਾ ਦਾ ਮੌਕਾ ਦਿਉ. ਜਦੋਂ ਗੁਰੂ ਜੀ ਨੇ ਨਾ ਕਰ ਦਿੱਤੀ ਤਾਂ ਉਹ ਉਹਨਾਂ ਲਈ ਵਖ- ਵੱਖ ਤਰਾਂ ਦੇ ਪਕਵਾਨ ਲੈ ਕੇ ਆਏ. ਮਰਦਾਨਾ ਤਾਂ ਭੁੱਖਾ ਸੀ ਹੀ ਉਹ ਪਕਵਾਨ ਵੇਖ ਕੇ ਬਹੁਤ ਖੁਸ਼ ਹੋਇਆ ਅਤੇ ਗੁਰੂ ਜੀ ਨੂੰ ਕੁੱਝ ਦਿਨ ਉਥੇ ਹੀ ਰੁੱਕਣ ਲਈ ਪ੍ਰਾਥਨਾ ਕੀਤੀ. ਜਦੋਂ ਗੁਰੂ ਜੀ ਉਸ ਪਿੰਡੋਂ ਜਾਣ ਲੱਗੇ ਤਾਂ ਕਹਿਣ ਲੱਗੇ 'ਉਜੜਦੇ ਰਹੋ'.

ਇਹ ਸੁਣ ਕੇ ਮਰਦਾਨਾ ਬਹੁਤ ਹੈਰਾਨ ਹੋਇਆ ਅਤੇ ਗੁਰੂ ਸਾਹਿਬ ਨੂੰ ਪੁੱਛਿਆ ਕਿ ਤੁਹਾਡਾ ਰੰਗ ਤਾਂ ਬਹੁਤ ਨਿਰਾਲਾ ਹੈ. ਜਿਸ ਪਿੰਡ ਦੇ ਲੋਕਾਂ ਨੇ ਸਾਨੂੰ ਗਾਲਾਂ ਕੱਢਿਆ ,ਕੁੱਤੇ ਮਗਰ ਲਾਏ, ਉਹਨਾਂ ਨੂੰ ਤਾਂ ਤੁਸੀਂ ਆਸ਼ੀਰਵਾਦ ਦਿੱਤਾ ਕਿ ਵੱਸਦੇ ਰਹੋ ਤੇ ਜਿਹਨਾਂ ਨੇ ਤੁਹਾਡੀ ਸੇਵਾ ਆਦਰ ਸਤਿਕਾਰ ਕੀਤਾ ,ਉਹਨਾਂ ਨੂੰ ਆਪ ਉਜੜਦੇ ਰਹੋ ਦਾ ਸ਼ਰਾਪ ਕਿਉਂ ਦਿੱਤਾ. ਗੁਰੂ ਜੀ ਨੇ ਮਰਦਾਨੇ ਨੂੰ ਕਿਹਾ ਇਸ ਲਈ ਕਿਉਂ ਜੇ ਉਹ ਮੰਦ ਬੁਧੀ ਦੇ ਲੋਕ ਉਜੜੇ ਤਾਂ ਹੋਰ ਲੋਕਾਂ ਤੇ ਵੀ ਵੈਸਾ ਹੀ ਅਸਰ ਪਾਉਣਗੇ ਇਸ ਲਈ ਇਹ ਵੱਸਦੇ ਹੀ ਚੰਗੇ ਹਨ. ਪਰ ਇਸ ਪਿੰਡ ਦੇ ਲੋਕ ਉਜੜਦੇ ਹੀ ਵਧੀਆ ਹਨ. ਇਹ ਉਜੜ ਕੇ ਹੋਰ ਲੋਕਾਂ ਨੂੰ ਵੀ ਆਪਣੇ ਵਰਗਾ ਹੀ ਬਣਾਉਣਗੇ.
ਹੋਰ ਵੀ
ਕਲ ਤਾਰਣ ਗੁਰੂ ਨਾਨਕ ਆਇਆ
ਸਭ ਤੇ ਵੱਡਾ ਸਤਿਗੁਰ ਨਾਨਕ
ਹਰ ਕਣ ਵਿੱਚ ਹੈ ਪਰਮਾਤਮਾ
ਕਾਮਰੂਪ ਦੀਆਂ ਸੁੰਦਰੀਆਂ
ਤਾਰਣਹਾਰ ਗੁਰੂ ਨਾਨਕ
ਧੰਨ ਗੁਰੂ ਨਾਨਕ