ਇੱਕ ਵਾਰ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਅਤੇ ਮਰਦਾਨਾ ਜੀ ਤੁਲੰਭਾ ਨਾਮ ਦੇ ਇੱਕ ਨਗਰ ਵਿੱਚ ਪਹੁੰਚੇ. ਇਸ ਨਗਰ ਦੇ ਬਾਹਰ ਇੱਕ ਬਹੁਤ ਵੱਡੀ ਹਵੇਲੀ ਸੀ ਇਸ ਹਵੇਲੀ ਦੇ ਮਾਲਿਕ ਦਾ ਨਾਮ ਸੀ ਸੱਜਣ. ਹਵੇਲੀ ਦੇ ਨਾਲ ਹੀ ਇਕ ਮਸੀਤ ਅਤੇ ਮੰਦਰ ਸੀ.
ਸੱਜਣ ਦੇ ਸੇਵਕ ਹਵੇਲੀ ਦੇ ਦੁਆਰ ਤੇ ਖੜੇ ਰਹਿੰਦੇ ਅਤੇ ਉਥੇ ਆਏ ਹਰ ਮੁਸਾਫਿਰ ਨੂੰ ਹਵੇਲੀ ਵਿੱਚ ਠਹਿਰਣ ਲਈ ਬੇਨਤੀ ਕਰਦੇ ਸੀ. ਸੱਜਣ ਦਾ ਪਹਿਰਾਵਾ ਭਗਤਾਂ ਵਾਂਗ ਸੀ ਹਰ ਰਾਹੀ ਉਸ ਨੂੰ ਬਹੁਤ ਧਰਮੀ ਮਨੁੱਖ ਸਮਝਦਾ, ਪਰ ਅਸਲ ਵਿੱਚ ਸੱਜਣ ਠੱਗ ਸੀ ਉਹ ਲੋਕਾਂ ਨੂੰ ਆਪਣੀ ਹਵੇਲੀ ਵਿੱਚ ਠਹਿਰਾਉਂਦਾ ਜਰੂਰ ਪਰ ਉਹਨਾਂ ਦੀ ਸੇਵਾ ਕਰਨ ਲਈ ਬਲਕਿ ਉਹਨਾਂ ਨੂੰ ਲੁੱਟਣ ਲਈ. ਜਦ ਸ਼੍ਰੀ ਗੁਰੂ ਨਾਨਕ ਦੇਵ ਜੀ ਅਤੇ ਮਰਦਾਨਾ ਜੀ ਮੁੱਖ ਦੁਆਰ ਤੇ ਪਹੁੰਚੇ ਤਾਂ ਸੱਜਣ ਦੇ ਸੇਵਕਾਂ ਨੇ ਗੁਰੂ ਸਾਹਿਬ ਜੀ ਨੂੰ ਬਹੁਤ ਸਤਕਾਤ ਨਾਲ ਅੰਦਰ ਬੈਠਾਇਆ ਅਤੇ ਸੱਜਣ ਠੱਗ ਨੂੰ ਜਾ ਕੇ ਖਬਰ ਕੀਤੀ. ਸੱਜਣ ਗੁਰੂ ਸਹਿਬ ਜੀ ਨੂੰ ਵੇਖ ਕੇ ਬਹੁਤ ਖੁਸ਼ ਹੋਇਆ ਉਸ ਨੇ ਸੋਚਿਆ ਕਿ ਅੱਜ ਲੁੱਟਣ ਦੇ ਲਈ ਵੱਡਾ ਵਪਾਰੀ ਮਿਲ ਗਇਆ ਇਹ ਭੈਸ ਬਦਲ ਕੇ ਆਇਆ ਹੈ ਇਸ ਦੇ ਕੋਲ ਬਹੁਤ ਪੈਸਾ ਹੋਵੇਗਾ.
ਸੱਜਣ ਨੇ ਗੁਰੂ ਸਾਹਿਬ ਜੀ ਨੂੰ ਭੋਜਨ ਗ੍ਰਹਿਣ ਕਰਨ ਦੀ ਬੇਨਤੀ ਕੀਤੀ. ਗੁਰੂ ਸਾਹਿਬ ਜੀ ਨੇ ਕਿਹਾ ਅਸੀਂ ਕੁਝ ਸਮਾਂ ਬਾਅਦ ਭੋਜਨ ਛਕਾਂਗੇ. ਗੁਰੂ ਸਾਹਿਬ ਜੀ ਸ਼ਬਦ ਨਾਲ ਸੁਰਤ ਜੋੜ ਕੇ ਸਮਾਧੀ ਵਿੱਚ ਲੀਨ ਹੋ ਗਏ. ਮਰਦਾਨਾ ਜੀ ਬਾਣੀ ਪੜ੍ਹਣ ਲੱਗੇ ਉਹਨਾਂ ਦੇ ਮੁੱਖ ਤੋਂ ਇੰਨ੍ਹੀ ਪਵਿੱਤਰ ਬਾਣੀ ਸੁਣ ਕੇ ਸੱਜਣ ਦੇ ਦਿਲ ਨੂੰ ਬਹੁਤ ਚੋਟ ਪਹੁੰਚੀ.
ਗੁਰੂ ਸਾਹਿਬ ਜੀ ਨੇ ਬਾਣੀ ਦੇ ਰਾਹੀ ਸੱਜਣ ਠੱਗ ਨੂੰ ਉਸ ਦੀਆਂ ਭੁੱਲਾਂ ਦਾ ਅਹਿਸਾਸ ਕਰਵਾ ਦਿੱਤਾ. ਸੱਜਣ ਬਹੁਤ ਸ਼ਰਮਿੰਦਾ ਹੋਇਆ ਤੇ ਉਸ ਨੇ ਗੁਰੂ ਸਾਹਿਬ ਜੀ ਤੋਂ ਖਿਮਾ ਮੰਗੀ ਗੁਰੂ ਸਾਹਿਬ ਜੀ ਨੇ ਉਸ ਨੂੰ ਸਮਝਾਇਆ ਕਿ ਇਹ ਠੱਗੀ ਕਰਨ ਨਾਲ ਜੋ ਮਾਇਆ ਤੂੰ ਇਕੱਠੀ ਕੀਤੀ ਉਹ ਤੇਰੇ ਨਾਲ ਨਹੀਂ ਜਾਵੇਗੀ ਰੱਬ ਦਾ ਨਾਮ ਜਪ ਉਹ ਹੀ ਨਾਲ ਜਾਂਦਾ ਹੈ.
ਸੱਜਣ ਨੂੰ ਬਹੁਤ ਪਛਤਾਵਾ ਹੋਇਆ ਉਸ ਨੇ ਅੱਗੇ ਤੇ ਗੁਰੂ ਸਾਹਿਬ ਜੀ ਦੇ ਹੁਕਮ ਅਨੁਸਾਰ ਲੋਕਾਂ ਦੀ ਸੱਚੇ ਦਿਲ ਨਾਲ ਸੇਵਾ ਕਰਨੀ ਸ਼ੁਰੂ ਕਰ ਦਿੱਤੀ ਤੇ ਉਹ ਧਰਮ ਦਾ ਪ੍ਰਚਾਰ ਕੀਤਾ.
|