ਇੱਕ ਵਾਰ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਅਤੇ ਭਾਈ ਮਰਦਾਨਾ ਜੀ ਅਰਬ ਵਿੱਚ ਮੱਕਾ ਵਿੱਚ ਗਏ. ਮੱਕਾ ਮੁਸਲਮਾਨ ਭਾਈਚਾਰੇ ਦਾ ਪਵਿੱਤਰ ਸਥਾਨ ਸੀ. ਮੁਸਲਮਾਨ ਇਸ ਸਥਾਨ ਨੂੰ ਰੱਬ ਦਾ ਘਰ ਮੰਨਦੇ ਹਨ. ਜਦ ਗੁਰੂ ਸਾਹਿਬ ਜੀ ਮੱਕਾ ਪਹੁੰਚੇ ਤਾਂ ਆਪ ਜੀ ਮੱਕੇ ਵੱਲ ਪੈਰ ਕਰਕੇ ਵਿਸ਼ਰਾਮ ਕਰਨ ਲੱਗੇ.
ਜਦੋਂ ਹਾਜੀਆਂ ਨੇ ਵੇਖਿਆ ਕਿ ਗੁਰੂ ਨਾਨਕ ਦੇਵ ਸਾਹਿਬ ਜੀ ਮੱਕੇ ਵੱਲ ਪੈਰ ਪਸਾਰ ਕੇ ਅਰਾਮ ਕਰ ਰਹੇ ਹਨ ਉਹ ਇਸ ਗੱਲ ਤੇ ਬਹੁਤ ਨਰਾਜ ਹੋਏ ਕਿਉਂਕਿ ਉਹ ਸਮਝਦੇ ਸੀ ਕਿ ਮੱਕੇ ਵੱਲ ਪੈਰ ਕਰਨ ਦਾ ਮਤਲਬ ਮੱਕੇ ਦੀ ਬੇਅਦਬੀ ਕਰਨਾ ਹੈ.
ਹਾਜੀ ਭੱਜ ਕੇ ਗੁਰੂ ਸਾਹਿਬ ਜੀ ਕੋਲ ਆਏ ਤੇ ਉਹਨਾਂ ਨੂੰ ਕਹਿਣ ਲੱਗੇ ਤੁਸੀਂ ਮੱਕੇ ਵੱਲ ਪੈਰ ਕਰ ਕੇ ਕਿਉਂ ਅਰਾਮ ਕਰ ਰਹੇ ਹੋ? ਗੁਰੂ ਸਾਹਿਬ ਜੀ ਅੱਖਾਂ ਖੋਲ ਕੇ ਬਹੁਤ ਨਿਮਰਤਾ ਨਾਲ ਕਹਿਣ ਲੱਗੇ ਮੇਰਾ ਬੇਅਦਬੀ ਕਰਨ ਦਾ ਕੋਈ ਇਰਦਾ ਨਹੀਂ ਸੀ ਪਰ ਮੈਨੂੰ ਇਹ ਦੱਸੋ ਮੈ ਪੈਰ ਕਿਧਰ ਕਰਾਂ ਮੈਨੂੰ ਤਾਂ ਰੱਬ ਹਰ ਪਾਸੇ ਨਜ਼ਰ ਆਉਂਦਾ ਹੈ.
ਇਸ ਲਈ ਤੁਸੀਂ ਮੇਰੇ ਪੈਰ ਘਸੀਟ ਕੇ ਉਸ ਪਾਸੇ ਕਰ ਦਿਓ ਜਿਥੇ ਰੱਬ ਦਾ ਘਰ ਨਾ ਹੋਵੇ. ਜੀਵਨ ਕਾਜੀ ਨੇ ਗੁੱਸੇ ਵਿੱਚ ਆ ਕੇ ਗੁਰੂ ਨਾਨਕ ਦੇਵ ਜੀ ਦੇ ਪੈਰ ਫੜ ਕੇ ਦੂਜੇ ਪਾਸੇ ਕਰ ਦਿੱਤੀਆ, ਪਰ ਉਹ ਹੈਰਾਨ ਹੋ ਗਿਆ ਉਸ ਨੇ ਵੇਖਿਆ ਕਿ ਜਿਸ ਪਾਸੇ ਉਸ ਨੇ ਗੁਰੂ ਸਾਹਿਬ ਜੀ ਦੇ ਪੈਰ ਕੀਤੇ ਕਾਅਬਾ ਓਧਰ ਹੀ ਘੁੰਮ ਗਿਆ. ਜਦ ਉਸ ਨੇ ਫਿਰ ਕੋਸ਼ੀਸ਼ ਕੀਤਾ ਕਾਅਬਾ ਵੀ ਉਥੇ ਹੀ ਘੁੰਮ ਜਾਂਦਾ ਜਿਥੇ ਉਹ ਗੁਰੂ ਸਾਹਿਬ ਜੀ ਦੇ ਪੈਰ ਕਰਦਾ.
ਫਿਰ ਉਸ ਨੂੰ ਸਮਝ ਆ ਗਿਆ ਕਿ ਗੁਰੂ ਸਾਹਿਬ ਜੀ ਕੋਈ ਆਮ ਵਿਅਕਤੀ ਨਹੀਂ ਬਲਕਿ ਆਪ ਅੱਲਾ ਦਾ ਰੂਪ ਹਨ. ਉਸ ਨੇ ਗੁਰੂ ਸਾਹਿਬ ਜੀ ਨੂੰ ਬੇਨਤੀ ਕੀਤੀ ਮੈਂ ਤਾਂ ਹਾਰ ਗਿਆ ਆਪ ਹੀ ਪੈਰ ਮੱਕੇ ਵੱਲੋਂ ਹਟਾ ਲਵੋ. ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਉਹਨਾਂ ਹਾਜੀਆਂ ਨੂੰ ਸਮਝਾਂਦੇ ਹੋਏ ਕਹਿਣ ਲੱਗੇ ਰੱਬ ਸਰਬ ਵਿਆਪਕ ਹੈ ਸਾਰੀ ਕਾਇਨਾਤ ਵਿੱਚ ਸਮਾਇਆ ਹੋਇਆ ਹੈ.
ਰੱਬ ਕਿਸੀ ਇੱਕ ਥਾਂ ਵਿੱਚ ਨਹੀ ਬਲਕਿ ਹਰ ਥਾਂ ਤੇ ਵਸਦਾ ਹੈ ਜੇ ਤੁਸੀਂ ਇਹ ਸਿੱਧ ਕਰ ਦਿਓ ਕਿ ਰੱਬ ਕੇਵਲ ਇੱਕ ਪਾਸੇ ਹੀ ਹੈ ਤਾਂ ਮੈਂ ਆਪਣੇ ਪੈਰ ਹਟਾ ਲਵਾਂਗਾ. ਗੁਰੂ ਸਾਹਿਬ ਜੀ ਦੇ ਬਚਨ ਸੁਣ ਕੇ ਹਾਜੀਆਂ ਨੂੰ ਸਮਝ ਆਈ. ਗੁਰੂ ਸਾਹਿਬ ਜੀ ਨੇ ਕਿਹਾ ਰੱਬ ਹਰ ਥਾਂ ਹਰ ਮਨੁੱਖ ਹਰ ਜੀਵ ਵਿੱਚ ਵੱਸਦਾ ਹੈ. ਸਾਨੂੰ ਸਭ ਨਾਲ ਪਿਆਰ ਕਰਨਾ ਚਾਹੀਦਾ ਹੈ ਕਿਉਂਕਿ ਸਭ ਦੇ ਅੰਦਰ ਰੱਬ ਹੈ.
ਕਾਜੀਆਂ ਨੇ ਕਿਹਾ ਜੇ ਤੁਸੀਂ ਕਹਿੰਦੇ ਹੋ ਕਿ ਰੱਬ ਨੇ ਸਭ ਦਾ ਸਾਂਝਾ ਹੈ ਤਾਂ ਇਹ ਦੱਸੋ ਕਿ ਹਿੰਦੂ ਵੱਡੇ ਹਨ ਜਾਂ ਮੁਸਲਮਾਨ? ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਉੱਤਰ ਦਿੱਤਾ ਨਾ ਹਿੰਦੂ ਵੱਡਾ ਨਾ ਮੁਸਲਮਾਨ ਬੰਦਾ ਆਪਣੇ ਕਰਮਾ ਕਰ ਕੇ ਵੱਡਾ ਹੁੰਦਾ ਹੈ ਜੋ ਚੰਗੇ, ਨੇਕ ਕੰਮ (ਅਮਲ) ਕਰਦਾ ਹੈ ਉਹੀ ਵੱਡਾ ਹੁੰਦਾ ਹੈ.
|