ਮੁੱਖ ਸਫ਼ਾ > ਵਿਵਿਧ > ਵੈਬਦੁਨੀਆ ਵਿਸ਼ੇਸ਼ 07 > ਗੁਰ ਪੁਰਬ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਕਾਮਰੂਪ ਦੀਆਂ ਸੁੰਦਰੀਆਂ
ਗੁਰੂ ਜੀ ਪਟਨਾ ਵਿਖੇ ਕਾਫੀ ਸਮਾਂ ਰੁੱਕੇ. ਫਿਰ ਸਾਲਸ ਰਾਏ ਜੌਹਰੀ ਨੂੰ ਪਟਨਾ ਵਿੱਚ ਪ੍ਰਚਾਰ ਕਰਨ ਦਾ ਹੁਕਮ ਦੇ ਕੇ ਆਪ ਅੱਗੇ ਚੱਲੇ ਗਏ. ਬਿਹਾਰ ਬੰਗਾਲ ਦੀ ਯਾਤਰਾ ਕਰਦੇ ਹੋਏ ਉਹ ਕਾਮਰੂਪ ਪੁੱਜੇ. ਕਾਮਰੂਪ ਵਿੱਚ ਇਕ ਔਰਤ ਨੂਰ ਸ਼ਾਹ ਦਾ ਰਾਜ ਸੀ. ਕਿਹਾ ਜਾਂਦਾ ਹੈ ਕਿ ਉਸਨੇ ਨੂਰ ਸ਼ਾਹ ਨਾਮਕ ਜਾਦੂਗਰ ਤੋਂ ਸਿੱਖਿਆ ਲਈ ਸੀ ਤੇ ਉਸ ਜਾਦੁਗਰ ਦੇ ਨਾਂ ਤੇ ਹੀ ਉਸ ਦਾ ਨਾਂ ਨੂਰ ਸ਼ਾਹ ਪਿਆ ਸੀ. ਕਹਿੰਦੇ ਹਨ ਜਿਸ ਵੱਲ ਉਹ ਇਕ ਵਾਰ ਵੇਖ ਲੈਂਦੀ ਉਹ ਉਸਦਾ ਹੋ ਜਾਂਦਾ. ਉਸਨੇ ਵੱਡੇ- ਵੱਡੇ ਸਾਧੂ, ਸੰਤਾਂ, ਰਾਜਿਆਂ-ਮਹਾਰਾਜਿਆਂ ਨੂੰ ਆਪਣੇ ਜਾਲ ਵਿੱਚ ਫਸਾ ਰੱਖਿਆ ਸੀ.

ਗੁਰੂ ਜੀ ਨੇ ਸ਼ਹਿਰ ਦੇ ਬਾਹਰ ਹੀ ਆਪਣਾ ਡੇਰਾ ਜਮਾ ਲਿਆ ਅਤੇ ਰੱਬ ਦੀ ਬੰਦਗੀ ਕਰਨ ਲੱਗੇ. ਇਕ ਦਿਨ ਮਰਦਾਨੇ ਨੇ ਗੁਰੂ ਜੀ ਨੂੰ ਕਿਹਾ ਕਿ 'ਮਹਾਰਾਜ ਮੈਂ ਕਈ ਦਿਨਾਂ ਤੋਂ ਸਵਾਦੀ ਭੋਜਨ ਨਹੀਂ ਖਾਧਾ, ਜੇ ਤੁਸੀਂ ਆਗਿਆ ਦਿਉ ਤਾਂ ਮੈਂ ਸ਼ਹਿਰ ਵਿੱਚ ਜਾ ਕੇ ਕੁੱਝ ਖਾ ਆਉਂਦਾ ਹਾਂ. ਗੁਰੂ ਜੀ ਨੇ ਉਸਨੂੰ ਕਿਹਾ ਠੀਕ ਹੈ ਚਲੇ ਪਰ ਜ਼ਿਆਦਾ ਸਮਾਂ ਨਾ ਲਗਾਉਣਾ ਤੇ ਜ਼ੇਕਰ ਕੋਈ ਔਖ ਆਵੇ ਤਾਂ 'ਸਤ ਕਰਤਾਰ', ,ਸਤ ਕਰਤਾਰ' ਬੋਲਦਾ ਰਹੀ,ਕੋਈ ਔਕੜ ਨਹੀਂ ਆਵੇਗੀ, ਕਿਉਂਕਿ ਗੁਰੂ ਜੀ ਉਸ ਸ਼ਹਿਰ ਬਾਰੇ ਜਾਣਦੇ ਸਨ.

ਮਰਦਾਨਾ ਕਾਮਰੂਪ ਸ਼ਹਿਰ ਪੁੱਜ ਕੇ ਉਥੋਂ ਦੀਆਂ ਸੋਹਣੀਆਂ ਵਸਤੂਆਂ ਵੇਖਕੇ ਬਹੁਤ ਖੁਸ਼ ਹੋਇਆ ਅਤੇ ਉਹ ਸ਼ਹਿਰ ਵਿੱਚ ਘੁੰਮਦਾ ਘੁੰਮਦਾ ਰਾਣੀ ਨੂਰ ਸ਼ਾਹ ਦੇ ਮਹਿਲ ਵਿੱਚ ਪੁੱਜ ਗਿਆ. ਦਾਸੀਆਂ ਉਸਨੂੰ ਅੰਦਰ ਲੈ ਗਈਆਂ. ਰਾਣੀ ਮਰਦਾਨੇ ਨੂੰ ਵੇਖਦੇ ਹੀ ਮੋਹਿਤ ਹੋ ਗਈ. ਉਸਨੇ ਹੁਕਮ ਦਿੱਤਾ ਕਿ ਮਰਦਾਨੇ ਨੂੰ ਸਵਾਦਿਸ਼ਟ ਭੋਜਨ ਕਰਵਾਇਆ ਜਾਵੇ. ਭੋਜਨ ਤੋਂ ਬਾਅਦ ਨੂਰ ਸ਼ਾਹ ਦੀਆਂ ਦਾਸੀਆਂ ਨੇ ਨੱਚਣਾ ਸ਼ੁਰੂ ਕਰ ਦਿੱਤਾ ਅਤੇ ਨੂਰ ਮਰਦਾਨੇ ਕੋਲ ਆ ਬੈਠੀ.ਕੁੱਝ ਦੇਰ ਤਾਂ ਮਰਦਾਨਾ 'ਸਤ ਕਰਤਾਰ' ਦਾ ਜਾਪ ਕਰਦਾ ਰਿਹਾ ਪਰ ਥਕਿਆ ਹੋਣ ਕਾਰਣ ਜ਼ਿਆਦਾ ਨਾ ਕਰ ਸਕਿਆ .ਸਿਟੇ ਵਜੋਂ ਉਹ ਬਾਹਰਲੀ ਦੁਨੀਆ ਨੂੰ ਭੁੱਲ ਗਿਆ.

ਗੁਰੂ ਸਾਹਿਬ ਬਹੁਤ ਦਿਨ ਤੱਕ ਮਰਦਾਨੇ ਦਾ ਇੰਤਜ਼ਾਰ ਕਰਦੇ ਰਹੇ, ਅੰਤ ਸਾਰੀ ਕਥਾ ਸਮਝ ਗਏ. ਗੁਰੂ ਵੱਖਰੇ ਪ੍ਰਕਾਰ ਦਾ ਭੇਸ ਧਾਰ ਕੇ ਨੂਰ ਮਹਿਲ ਦੇ ਮਹਿਲਾਂ ਨੂੰ ਜਾ ਪੁੱਜੇ. ਨੂਰ ਦੀਆਂ ਦਾਸੀਆਂ ਬਹੁਤ ਸਤਿਕਾਰ ਆਦਰ ਨਾਲ ਗੁਰੂ ਜੀ ਨੂੰ ਅੰਦਰ ਲੈ ਗਈਆਂ ਅਤੇ ਕਈ ਵਸਤੂਆਂ ਗੁਰੂ ਜੀ ਸਾਹਮਣੇ ਪੇਸ਼ ਕੀਤੀਆਂ ਪਰ ਗੁਰੂ ਜੀ ਨੇ ਕੋਈ ਚੀਜ ਨਾ ਛੁਹੀ. ਨੂਰ ਸ਼ਾਹ ਗੁਰੂ ਜੀ ਦੇ ਸਰੂਪ ਨੂੰ ਵੇਖਕੇ ਹੈਰਾਨ ਰਹਿ ਗਈ. ਦਾਸੀਆਂ ਨੇ ਨੱਚਣਾ ਅਤੇ ਗਾਉਣਾ ਸ਼ੁਰੂ ਕਰ ਦਿੱਤਾ. ਗੁਰੂ ਜੀ ਨੇ ਰਬਾਬ ਕੱਢੀ ਅਤੇ ਉਸਨੂੰ ਵਜਾਉਣਾ ਸ਼ੁਰੂ ਕੀਤਾ.ਮਰਦਾਨੇ ਨੇ ਅਵਾਜ ਪਛਾਣ ਲਈ ਅਤੇ ਆ ਕੇ ਗੁਰੂ ਜੀ ਦੇ ਚਰਣੀ ਪੈ ਗਿਆ. ਗੁਰੂ ਜੀ ਦੇ ਰੱਬੀ ਰੂਪ ਨੂੰ ਵੇਖ ਨੂਰ ਸ਼ਾਹ ਗੁਰੂ ਜੀ ਦੇ ਚਰਣੀ ਆ ਪਈ ਅਤੇ ਕੀਤੀਆਂ ਗਲਤੀਆਂ ਲਈ ਬੇਨਤੀਆਂ ਕਰਨ ਲੱਗੀ. ਗੁਰੂ ਜੀ ਨੇ ਉਸਨੂੰ ਬੁਰੇ ਕਰਮਾਂ ਤੋਂ ਰੋਕਿਆ. ਉਹ ਗੁਰੂ ਜੀ ਦੀ ਸਿੱਖ ਬਣੀ ਅਤੇ ਪ੍ਰਚਾਰ ਵੀ ਕੀਤਾ.
ਹੋਰ ਵੀ
ਤਾਰਣਹਾਰ ਗੁਰੂ ਨਾਨਕ
ਧੰਨ ਗੁਰੂ ਨਾਨਕ