ਭਾਈ ਗੁਰਦਾਸ ਜੀ ਨੇ ਧਨ ਸ਼੍ਰੀ ਗੁਰੂ ਨਾਨਕ ਦੇਵ ਜੀ ਬਾਰੇ ਆਪਣੀ ਪਹਿਲੀ ਵਾਰ ਦੀ ਪਉੜੀ ਨੰ : 24 ਵਿੱਚ ਲਿੱਖਿਆ ਹੈ- ਬਾਬਾ ਦੇਖੈ ਧਿਆਨ ਧਰਿ, ਜਲਤੀ ਸਭਿ ਪ੍ਰਿਥਵੀ ਦਿਸਿ ਆਈ. ਬਲਦੀ ਪ੍ਰਿਥਵੀ ਦੀ ਪੁਕਾਰ ਸੁਣ ਕੇ ਹੀ ਦਾਤਾਰ ਪ੍ਰਭੂ ਨੇ ਗੁਰੂ ਬਾਬੇ ਨੂੰ ਪ੍ਰਿਥਵੀ ਤੇ ਸ਼ਾਤੀ ਲਈ ਭੇਜਿਆ ਸੀ. "ਸੁਣੀ ਪੁਕਾਰ ਦਾਤਾਰ ਪ੍ਰਭ ਗੁਰ ਨਾਨਕ ਜਗ ਮਾਹਿ ਪਠਾਇਆ" ਸਤਿਗੁਰੂ ਜੀ ਦੇ ਆਗਮਨ ਤੋਂ ਪਹਿਲਾਂ ਦੀ ਹਾਲਤ ਬਾਰੇ ਭਾਈ ਗੁਰਦਾਸ ਜੀ ਨੇ ਪਹਿਲੀ ਵਾਰ ਦੀ 30 ਵੀਂ ਪਉੜੀ ਵਿੱਚ ਲਿਖਿਆ ਹੈ.
ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਆਪਣੀ ਰਸਨਾ ਦੁਆਰਾ ਵੀ ਅੰਗ ਗੁਰੂ ਗ੍ਰੰਥ ਸਾਹਿਬ 1242 ਤੇ ਕ੍ਰਿਪਾ ਕਰ ਰਹੇ ਹਨ. ਸਲੋਕ ਪਹਿਲੀ ਪਾਤਿਸ਼ਾਹੀ "ਕਲਿ ਹੋਈ ਕੁਤੇ ਮੁਹੀ ਖਾਜੁ ਹੋਆ ਮੁਰਦਾਰੁ" ਧਰਮ ਦਾ ਅਹਿਸਾਸ ਖਤਮ ਹੋ ਗਿਆ ਹੈ.ਇਸ ਕਥਨ ਦੀ ਪ੍ਰੋੜਤਾ ਵਿੱਚ ਸਤਿਗੁਰੂ ਜੀ ਕਹਿ ਰਹੇ.... |