ਮੁੱਖ ਸਫ਼ਾ > ਵਿਵਿਧ > ਵੈਬਦੁਨੀਆ ਵਿਸ਼ੇਸ਼ 07 > ਮਿੱਤਰਤਾ ਦਿਵਸ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਦੋਸਤੀ ਸਚਿਨ ਅਤੇ ਕਾਂਬਲੀ ਦੀ
ਹਰਮੀਤ ਸਲੂਜਾ
WDWD
ਸਚਿਨ ਤੇਂਦੁਲਕਰ ਅਤੇ ਵਿਨੋਦ ਕਾਂਬਲੀ ਦੀ ਮਿੱਤਰਤਾ ਦੀ ਕਹਾਣੀ ਜੀਵਨ ਭਰ ਦੇ ਸਾਥ ਦੀ ਕਹਾਣੀ ਹੈ ਜੋ ਕਿ ਸਕੂਲ ਵਿੱਚ ਸਮਾਨ ਉਮਰ ਦੇ ਸਾਥੀ ਤੋਂ ਲੈ ਕੇ ਅੰਤਰਾਸ਼ਟਰੀ ਟੀਮ ਦੇ ਖਿਡਾਰੀ ਬਣਨ ਤਕ ਮਸ਼ਹੂਰ ਹੋਈ ਅਤੇ ਅੱਜ ਵੀ ਜਾਰੀ ਹੈ ਨਾਲ ਹੀ ਇਹ ਇੱਕ ਮੱਧਮ-ਵਰਗ ਦੇ ਪਰਿਵਾਰ ਵਿੱਚ ਐਸ਼-ਆਰਾਮ ਤੇ ਦੂਜੇ ਪਾਸੇ ਗਰੀਬ ਪਰਿਵਾਰ ਵਿੱਚ ਪਲੇ-ਵੱਡੇ ਹੋਏ ਲੋਕਾਂ ਦੀ ਵੀ ਕਹਾਣੀ ਹੈ.

ਕਾਂਬਲੀ ਦਾ ਜੀਵਨ ਭਿੰਡੀਬਜਾਰ ਦੀ ਗਲੀਆਂ ਵਿੱਚ ਸੁਰੂ ਹੋਇਆ ਜੋ ਕਿ ਮੁੰਬਈ ਦਾ ਇੱਕ ਬਹੁਤ ਹੀ ਛੋਟਾ ਅਤੇ ਹਿੰਸਕ ਇਲਾਕਾ ਸੀ ਅਤੇ ਇਸ ਇਲਾਕੇ ਵਿੱਚ ਜਿਆਦਾਤਰ ਮੁਸਲਿਮ ਪਰਿਵਾਰ ਰਹਿੰਦੇ ਸਨ. ਇਹਨਾਂ ਦਾ ਪਰਿਵਾਰ ਇੱਕ ਹੀ ਕਮਰੇ ਦੀ ਚਾਲ ਵਿੱਚ ਰਹਿੰਦਾ ਸੀ, ਅਤੇ ਪਰਿਵਾਰ ਵਿੱਚ 24ਮੈਂਬਰ ਸਨ. ਕਾਂਬਲੀ ਨੇ ਜਦੋਂ ਕ੍ਰਿਕੇਟ ਖੇਡਣਾ ਸ਼ੁਰੂ ਕੀਤਾ ਉਹਨਾਂ ਦਾ ਪਿਚ ਸੀ ਆਸਪਸ ਬਣੀ ਹੋਈ ਵੱਡੀ ਇਮਾਰਤਾਂ ਨਾਲ ਘਿਰੀ 'ਗਲੀਆਂ'. ਇਹਨਾਂ ਦੇ ਇਸ ਖੇਡ ਵਿੱਚ ਸੱਭ ਤੋਂ ਰੋਮਾਂਚਕ ਗੱਲ ਇਹ ਸੀ ਕਿ ਤੰਗ ਗਲੀਆਂ ਵਿੱਚ ਥਾਂ ਦਾ ਘਾਟਾ ਹੋਣ ਦੇ ਕਾਰਨ ਜੋ ਜਿਹਨੀ ਊਚੀ ਇਮਾਰਤ ਤੇ ਬਾਲ ਪਹੁੰਚਾਏਗਾ ਉਸ ਨੂੰ ਉਹਨੇ ਜਿਆਦਾ ਰਨ ਮਿਲਣਗੇ. ਇਹ ਹੀ ਕਾਰਨ ਹੈ ਕਿ ਕਾਂਬਲੀ ਟੀਮ ਵਿੱਚ ਇੱਕ ਚੰਗੇ ਹਿਟਰ ਰਹੇ.

ਇਹਨਾਂ ਵਿੱਚ ਛਿਪੇ ਹੋਏ ਹੁਨਰ ਨੂੰ ਬਹੁਤ ਹੀ ਛੇਤੀ ਪਛਾਣ ਲਿਆ ਗਿਆ ਅਤੇ ਇਹਨਾਂ ਨੂੰ ਸ਼ਰਦਾਸ਼ਰਮ ਸਕੂਲ ਵਿੱਚ ਕੋਚ ਰਮਾਕਾਂਤ ਆਚਰੇਕਰ ਕੋਲ ਭੇਜਿਆ ਗਿਆ. ਸਵੇਰੇ 5 ਵਜੇ ਉਠਣ ਦੇ ਬਾਅਦ ਇਹਾਨਾਂ ਨੂੰ ਆਪਣੇ ਸਕੂਲ ਜਾਣ ਦੇ ਲਈ ਇੱਕ ਘੰਟੇ ਦੀ ਟ੍ਰੇਨ ਦੀ ਯਾਤਰਾ ਕਰਨੀ ਪੈਂਦੀ ਸੀ. ਟ੍ਰੇਨ ਵਿੱਚ ਇਹਨਾਂ ਨੂੰ ਮਛਲੀਆਂ ਅਤੇ ਸਬਜੀਆਂ ਦੇ ਵਿੱਚਕਾਰ ਬੈਠਣਾ ਪੈਂਦਾ ਸੀ ਜਿਸ ਨਾਲ ਸਕੂਲ ਪਹੁੰਚਦੇ ਪਹੁੰਚਦੇ ਇਹਨਾਂ ਦੇ ਸ਼ਰੀਰ ਤੋਂ ਦੁਰਗੰਧ ਆਉਣੀ ਸ਼ੁਰੂ ਹੋ ਜਾਂਦੀ ਸੀ. ਦੋਪਹਰ ਨੂੰ ਸਕੂਲ ਦੇ ਬਾਦ 5 ਘੰਟੇ ਦੀ ਲੰਬੀ ਪ੍ਰੈਕਟਿਸ ਦੇ ਬਾਅਦ ਇਹ ਅੱਧੀ ਰਾਤ ਨੂੰ ਹੀ ਘਰ ਵਾਪਿਸ ਪਹੁੰਚਦੇ ਸਨ, ਅਤੇ ਫੇਰ ਤੋਂ ਸਵੇਰੇ ਦੀ ਪੰਜ ਵੱਜਣ ਵਿੱਚ ਜਿਆਦਾ ਸਮੇਂ ਨਹੀਂ ਬਚਦਾ ਸੀ.

ਹਾਲਾਂਕਿ ਤੇਂਦੁਲਕਰ ਵੀ ਸ਼ਰਦਾਸ਼ਰਮ ਦੇ ਲਈ ਇੱਕ ਘੰਟੇ ਦੀ ਲੰਬੀ ਯਾਤਰਾ ਕਰਦੇ ਸਨ ਪਰ ਫਰਕ ਇਹਨਾਂ ਹੀ ਸੀ ਕਿ ਉਹ ਪੂਰਵ ਬਾਂਦਰਾ ਵਿੱਚ ਰਹੇ ਜੋ ਕਿ ਭਿੰਡੀਬਜਾਰ ਦੀ ਤੰਗ ਗਲੀਆਂ ਤੋਂ ਕਈ ਗੁਨ੍ਹਾਂ ਜਿਆਦਾ ਸਾਫ ਅਤੇ ਆਰਾਮਦਾਇਕ ਥਾਂ ਸੀ. ਇਹਨਾਂ ਦੋਵਾਂ ਦੀ ਮੁਲਾਕਾਤ ਪਹਿਲੀ ਵਾਰੀ ਸ਼ਰਦਾਸ਼ਰਮ ਵਿੱਚ ਹੋਈ. ਉਸ ਵੇਲੇ ਕਾਂਬਲੀ ਦੀ 11 ਅਤੇ ਤੇਂਦੁਲਕਰ 10 ਵਰਿਆਂ ਦੇ ਸੀ.

ਕਾਂਬਲੀ ਦੇ ਮੁਤਾਬਿਕ ਇੱਕ ਵਾਰੀ ਆਚਰੇਕਰ ਨੇ 50 ਬੱਚਿਆਂ ਨੂੰ ਸਮਰ-ਕੈਂਪ ਦੇ ਲਈ ਚੁਣਨ ਦਾ ਫੈਸਲਾ ਕੀਤਾ. ਉਸ ਸਮੇਂ ਤੇਂਦੁਲਕਰ ਬਹੁਤ ਪਰੇਸ਼ਾਨ ਸਨ ਅਤੇ ਹਰ ਇੱਕ ਬਾਲ ਤੇ ਬੀਟ ਹੋ ਰਹੇ ਸਨ. ਉਹਨਾਂ ਨੂੰ ਕਿਹਾ ਗਿਆ ਕਿ ਉਹਨਾਂ ਦਾ ਖੇਡ ਠੀਕ ਨਹੀਂ ਹੈ, ਇਸ ਤੇਂ ਤੇਂਦੁਲਕਰ ਰੋਣ ਲਗ ਗਏ ਅਤੇ ਇੱਕ ਹੋਰ ਮੌਕਾ ਮੰਗਿਆ. ਅਗਲੇ ਦਿਨ ਉਹ ਆਪਣੇ ਭਾਈ (ਅਜੀਤ) ਦੇ ਨਾਲ ਆਏ ਅਤੇ ਉਸ ਦਿਨ ਉਹਨਾਂ ਦਾ ਖੇਡ ਦੇਖਣ ਵਾਲਾ ਸੀ.

ਇਹ ਦੋਵੇਂ ਛੇਤੀ ਹੀ ਸਕੂਲ ਦੇ ਮਸ਼ਹੂਰ ਕ੍ਰਿਕੇਟਰ ਬਣ ਗਏ ਜਦੋਂ ਇਹਨਾਂ ਨੇ 1988 ਵਿੱਚ ਸੇਂਟ ਜੇਵੀਅਰ ਕਾਲੇਜ ਦੇ ਖਿਲਾਫ ਤਿੰਨ-ਦਿਨੀ ਸੇਮੀਫਾਈਨਲ ਮੈਚ ਵਿੱਚ ਤੀਜੇ ਵਿਕੇਟ ਦੇ ਲਈ 664 ਰਨਾਂ ਦੀ ਸਾਂਝੀਦਾਰੀ ਕੀਤੀ ਅਤੇ ਇਹ ਆਪਣੇ ਆਪ ਦਾ ਇੱਕ ਵਿਸ਼ਵ ਰਿਕਾਰਡ ਸੀ. ਤੇਂਦੁਲਕਰ ਨੇ 326 ਅਤੇ ਕਾਂਬਲੀ ਨੇ 349 ਨਾਬਾਦ ਰਨ ਬਣਾਏ ਸਨ. ਉਹਨਾਂ ਦਿਨ੍ਹਾਂ ਦੇ ਇੱਕ ਹੋਰ ਮਿੱਤਰ ਨੇ ਦੱਸਿਆ ਕਿ ਤੇਂਦੁਲਕਰ ਦੇ ਸਾਹਮਣੇ ਕਾਂਬਲੀ ਹੀ ਇੱਕਮਾਤਰ ਪ੍ਰਤਿਯੋਗਿਤਾ ਸੀ.

ਇੱਕ ਮੈਚ ਦੀ ਗੱਲ ਹੈ ਜਦੋਂ ਇਹਨਾਂ ਨੇ ਬਾਲਰਾਂ ਅਤੇ ਫੀਲਡਰਾਂ ਨੂੰ ਇਹਨਾਂ ਪਸਤ ਕਰ ਦਿੱਤਾ ਸੀ ਕਿ ਉਹ ਦੂਜੇ ਦਿਨ ਦੇ ਖੇਡ ਲਈ ਮੈਦਾਨ ਤੇ ਵਾਪਿਸ ਨਹੀਂ ਮੁੜਨਾ ਚਾਹੁੰਦੇ ਸਨ, ਅਤੇ ਆਚਰੇਕਰ ਨੇ ਪਾਰੀ ਘੋਸ਼ਿਤ ਕਰਨ ਦੀ ਮੰਗ ਕਰ ਦਿੱਤੀ ਜਿਸ ਨੂੰ ਤੇਂਦੁਲਕਰ ਨੇ ਅਨਸੁਣਿਆ ਕਰ ਦਿੱਤਾ. ਉਸ ਦੇ ਅਗਲੇ ਦਿਨ ਤੇਂਦੁਲਕਰ ਨੇ 748 ਰਨ ਅਤੇ ਦੋ ਵਿਕੇਟਾਂ ਤੇ ਪਾਰੀ ਘੋਸ਼ਿਤ ਕੀਤੀ. ਪਰ ਅਸਲ ਮਾਇਨਿਆ ਵਿੱਚ ਪਹਿਲੇ ਪਾਰੀ ਘੋਸ਼ਿਤ ਕਰਨ ਦਾ ਫੈਸਲਾ ਤੇਂਦੁਲਕਰ ਦਾ ਨਹੀਂ ਕਾਂਬਲੀ ਦਾ ਸੀ.

ਅੱਜ ਤੇਂਦੁਲਕਰ ਭਾਵੇਂ ਹੀ ਸੁਪਰਸਟਾਰ ਬਣੇ ਗਏ ਹੋਣ, ਪਰ ਜੇਕਰ ਕਾਂਬਲੀ ਮੈਦਾਨ ਤੇ ਆਉਂਦੇ ਹਨ ਤੇ ਉਹਨਾਂ ਦੇ ਖੇਡ ਨੂੰ ਦਰਸ਼ਕਾਂ ਦਾ ਜਿਆਦਾ ਪਿਆਰ ਮਿਲੇਗਾ ਜਿਵੇਂ ਕਿ ਧੋਨੀ ਨੂੰ ਮਿਲਦਾ ਹੈ.

ਉਹ ਦੋਵੇਂ ਅੱਜ ਵੀ ਬਹੁਤ ਕਰੀਬ ਹਨ, ਅਤੇ ਜਦੋਂ ਵੀ ਮਿਲਦੇ ਹਨ ਆਪਣੇ ਬਚਪਨ ਦੀ ਮਸਤੀਆਂ ਫੇਰ ਦੋਹਰਾਉਂਦੇ ਹਨ. ਪਰ ਇੰਗਲੈਂਡ ਬਾਲਰਾਂ ਦੀ ਤਰ੍ਹਾਂ ਕਾਂਬਲੀ ਦਾ ਵੀ ਮੰਨਣਾ ਹੈ ਕਿ ਉਹਨਾਂ ਦੇ ਮਿੱਤਰ ਨੇ ਆਪਣੇ ਖੇਡ ਨੂੰ ਹੌਲਾ ਕੀਤਾ ਹੈ. ਉਹਨਾਂ ਨੂੰ ਉਹ ਹੀ ਖੇਡ ਖੇਡਣਾ ਚਾਹੀਦਾ ਹੈ ਜੋ ਆਜ਼ਾਦ ਮੈਦਾਨ ਤੇ ਖੇਡਿਆ ਗਿਆ ਸੀ.

ਹਾਲ ਵਿੱਚ ਹੀ ਕਾਂਬਲੀ ਨੂੰ ਤੇਂਦੁਲਕਰ ਦੇ 35ਵੇਂ ਸ਼ਤਕ ਦੀ ਰਿਕਾਰਡ ਬ੍ਰੇਕਿੰਗ ਪਾਰਟੀ ਵਿੱਚ ਅਤਿਥੀ ਦੇ ਰੂਪ ਵਿੱਚ ਸੱਦਿਆ ਗਿਆ ਸੀ. ਸਕੂਲ ਦੇ ਸਮੇਂ ਸਚਿਨ ਦੇ ਹਰ ਇੱਕ ਸ਼ਤਕ ਦੇ ਬਾਅਦ ਕਾਂਬਲੀ ਉਹਨਾਂ ਨੂੰ ਵੜਾ-ਪਾਵ ਦਿੰਦੇ ਸਨ. ਇਸ ਵਾਰੀ ਉਹਨਾਂ ਨੇ ਤੇਂਦੁਲਕਰ ਨੂੰ 35 ਵੜਾ-ਪਾਵ ਦਿੱਤੇ.

ਕਈ ਲੋਕਾਂ ਦਾ ਕਹਿਣਾ ਅਤੇ ਮੰਨਣਾ ਹੈ ਕਿ ਸਚਿਨ ਦੇ ਅਗੇ ਵਧ ਜਾਣ ਨਾਲ ਇਹਨਾਂ ਦੀ ਮਿੱਤਰਤਾ ਵਿੱਚ ਥੋੜੀ ਖਟਾਈ ਪੈ ਗਈ ਹੈ ਪਰ ਇਹਨਾਂ ਸਾਰੀ ਚੀਜਾਂ ਦੇ ਬਾਅਦ ਵੀ ਕਾਂਬਲੀ ਅਤੇ ਤੇਂਦੁਲਕਰ ਦੇ ਸੰਬੰਧਾ ਵਿੱਚ ਕੋਈ ਫਰਕ ਨਹੀਂ ਪਿਆ ਹੈ.
ਫੋਟੋ ਗੈਲਰੀ
ਫੋਟੋ ਗੈਲਰੀ ਦੇਖਣ ਲਈ ਕਲਿੱਕ ਕਰੋ...
ਹੋਰ ਵੀ
ਦੋਸਤੀ ਅਤੇ ਜਿੰਦਗੀ
ਸਮੇਂ ਨਾਲ ਬਦਲੇ ਦੋਸਤੀ ਦੇ ਅਰਥ
ਦੋਸਤ ਜੋ ਬਣੇ ਸਫਲਤਾ ਦੇ ਸਾਥੀ