ਮੁੱਖ ਸਫ਼ਾ > ਵਿਵਿਧ > ਵੈਬਦੁਨੀਆ ਵਿਸ਼ੇਸ਼ 07 > ਦੀਵਾਲੀ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਬੰਦੀ ਛੋੜ ਦਿਵਸ
ਸਤਮੀਤ ਕੌਰ
ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਫੌਜੀ ਤਾਕਤ ਨੂੰ ਵੇਖ ਕੇ ਬਾਦਸ਼ਾਹ ਜਹਾਂਗੀਰ ਡਰ ਗਿਆ. ਉਸ ਨੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਗਵਾਲੀਅਰ ਦੇ ਕਿਲ੍ਹੇ ਵਿੱਚ ਨਜ਼ਰ ਬੰਦ ਕਰ ਦਿੱਤਾ. ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪ ਹੀ ਕੋਤਕ ਰਚਿਆ ਕਿਉਂਕਿ ਗਵਾਲੀਅਰ ਦੇ ਕਿਲ੍ਹੇ ਵਿੱਚ 52 ਰਾਜੇ ਕੈਦ ਸਨ ਜੋ ਨਿੱਤ ਗੁਰੂ ਸਾਹਿਬ ਜੀ ਦਾ ਧਿਆਨ ਧਰ ਕੇ ਬੇਨਤੀਆਂ ਕਰ ਰਹੇ ਸਨ ਕਿ ਉਹਨਾਂ ਨੂੰ ਇਸ ਕੈਦ ਤੋਂ ਮੁਕਤ ਕਰਈਆ ਜਾਵੇ.

ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਉਹਨਾਂ ਦੀਆਂ ਬੇਨਤੀਆਂ ਨੂੰ ਪਰਵਾਨ ਕਰਦੇ ਹੋਏ ਬਾਦਸ਼ਾਹ ਜਹਾਂਗੀਰ ਦੀ ਗੱਲ ਮੰਨ ਲਈ ਅਤੇ ਗਵਾਲਈਅਰ ਦੇ ਕਿਲ੍ਹੇ ਵਿੱਚ ਚਲੇ ਗਏ. ਪਰ ਗੁਰੂ ਸਾਹਿਬ ਜੀ ਦੇ ਕਿਲ੍ਹੇ ਵਿੱਚ ਜਾਉਣ ਦੇ ਕੁੱਛ ਦਿਨਾਂ ਬਾਅਦ ਹੀ ਬਾਦਸ਼ਾਹ ਜਹਾਂਗੀਰ ਨੂੰ ਭਿਆਨਕ ਬਿਮਾਰੀ ਲੱਗ ਗਈ ਜਿਸ ਦੇ ਕਾਰਣ ਉਸ ਦੀ ਨੀਂਦ ਹਰਾਮ ਹੋ ਗਈ.

ਬਹੁਤ ਇਲਾਜ ਕਰਵਾਉਣ ਦੇ ਬਾਅਦ ਵੀ ਬਾਦਸ਼ਾਹ ਜਹਾਂਗੀਰ ਨੂੰ ਕੋਈ ਅਰਾਮ ਨਹੀਂ ਆਇਆ. ਸਾਈਂ ਮੀਂਆ ਮੀਰ ਜੀ ਨੇ ਬਾਦਸ਼ਾਹ ਜਹਾਂਗੀਰ ਨੂੰ ਕਿਹਾ ਤੁਸੀਂ ਕਿੰਨ੍ਹੇ ਵੀ ਇਲਾਜ ਕਰਾ ਲਵੋ ਪਰ ਜਦ ਤੱਕ ਤੁਸੀਂ ਆਪਣੀ ਭੁੱਲ ਨੂੰ ਨਹੀਂ ਠੀਕ ਕਰਦੇ ਤੁਹਾਡਾ ਸ਼ਰੀਰ ਰੋਗੀ ਹੀ ਰਹੇਗਾ. ਤੁਸੀਂ ਅੱਲਾ ਤਾਲਾ ਦੇ ਨੂਰ ਨੂੰ ਗਵਾਲੀਅਰ ਦੇ ਕਿਲ੍ਹੇ ਵਿੱਚ ਕੈਦ ਕੀਤੀ ਹੈ ਜਦ ਤਕ ਉਹਨਾਂ ਨਹੀਂ ਛਡੇਗਾ ਤੂੰ ਸਵਸਥ ਨਹੀਂ ਹੋ ਸਕਦਾ.

ਬਾਦਸ਼ਾਹ ਜਹਾਂਗੀਰ ਨੇ ਸਾਈਂ ਮੀਂਆ ਮੀਰ ਦੀ ਗੱਲ ਸੁਣ ਕੇ ਸ਼੍ਰੀ ਗੁਰੂ ਹਰਗੋਬਿੰਦ ਜੀ ਦੇ ਅੱਗੇ ਬੇਨਤੀ ਕੀਤੀ ਕਿ ਕਿਰਪਾ ਕਰ ਕੇ ਉਹ ਦਿੱਲੀ ਆ ਕੇ ਦਰਸ਼ਣ ਦੇਣ, ਪਰ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਿਹਾ ਜਦ ਤਕ ਉਹਨਾਂ ਨਾਲ ਜਿੰਨ੍ਹੇ ਹੋਰ ਕੈਦੀ ਹਨ ਉਹਨਾਂ ਨੂੰ ਰਿਹਾ ਨਹੀਂ ਕੀਤਾ ਜਾਂਦਾ ਜਦ ਤਕ ਉਹ ਵੀ ਬਾਹਰ ਨਹੀਂ ਆਉਣਗੇ.

ਗੁਰੂ ਸਾਹਿਬ ਜੀ ਦੀ ਗੱਲ ਸੁਣ ਕੇ ਬਾਦਸ਼ਾਹ ਜਹਾਂਗੀਰ ਨੇ ਬੇਨਤੀ ਕੀਤੀ ਕਿ ਜਿੰਨ੍ਹੇ ਰਾਜੇ (ਕੈਦੀ) ਆਪ ਜੀ ਦੇ ਚੋਲੇ ਦੀਆਂ ਕਲੀਆਂ ਫੜ ਸਕਦੇ ਹਨ ਉਹਨਾਂ ਨੂੰ ਆਪ ਜੀ ਬਾਹਰ ਲੈ ਕੇ ਆ ਜਾਓ. ਗੁਰੂ ਸਾਹਿਬ ਜੀ ਨੇ ਬਾਦਸ਼ਾਹ ਜਹਾਂਗੀਰ ਦੀ ਗੱਲ ਸੁਣ ਕੇ 52 ਕਲੀਆਂ ਵਾਲਾ ਇਕ ਚੋਲਾ ਤਿਆਰ ਕਰਵਾਈਆ ਅਤੇ ਸਾਰੇ ਰਾਜਿਆ ਨੂੰ ਉਸ ਚੋਲੇ ਦੀ ਕਲੀਆਂ ਫੜਾਈਆਂ ਤੇ ਉਹਨਾਂ ਸਾਰਿਆਂ ਨੂੰ ਬੰਦੀ ਤੋਂ ਮੁਕਤ ਕਰਾ ਦਿੱਤਾ. ਜਦ ਗੁਰੂ ਸਾਹਿਬ ਜੀ ਸਾਰੇ ਕੈਦੀਆਂ ਦੀ ਬੰਦ ਖਲਾਸੀ ਕਰ ਕੇ ਬਾਹਰ ਆਏ ਆਪ ਜੀ ਦਾ ਸੰਗਤ ਨੇ ਬਹੁਤ ਪਿਆਰ ਨਾਲ ਸਵਾਗਤ ਕੀਤਾ ਅਤੇ ਆਪ ਜੀ ਦੀ ਜੈ ਜੈ ਕਾਰ ਹੋਈ.
ਹੋਰ ਵੀ
ਖੁਸ਼ੀਆਂ ਲਿਆਉਂਦੀ ਹੈ ਰੋਸ਼ਨੀ
ਦੀਵਾਲੀ ਤੇ ਸਜਾਉ ਸਪੇਸ਼ਲ ਘਰ
ਕੀਵਕ ਪੀਸਤਾ ਰੋਲ
ਪਨੀਰ ਪੇਠਾ ਲੱਡੂ
ਨਰਕ ਚਤੁਰਦਸ਼ੀ ਦੀ ਮਾਨਤਾ
ਮਿੰਟ ਨਟਸ