ਮੁੱਖ ਸਫ਼ਾ > ਵਿਵਿਧ > ਵੈਬਦੁਨੀਆ ਵਿਸ਼ੇਸ਼ 07 > ਦੀਵਾਲੀ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਖੁਸ਼ੀਆਂ ਲਿਆਉਂਦੀ ਹੈ ਰੋਸ਼ਨੀ
ਚਾਰਵੀ ਸ਼ਰਮ
ਛੋਟੇ ਬੱਚੇ ਤੋਂ ਲੈ ਕੇ ਬੁਜੁਰਗ ਤਕ ਹਰ ਕਿਸੇ ਦੇ ਦਿਲ ਵਿੱਚ ਦਿਵਾਲੀ ਦਾ ਨਾਂ ਸੁਨ ਕੇ ਖੁਸ਼ੀ ਛਾ ਜਾਂਦੀ ਹੈ. ਸ਼ਭ ਲਈ ਇਕੱਠੇ ਹੋ ਕੇ ਖੁਸ਼ੀ ਮਨਾਉਣ ਅਤੇ ਮੌਜ ਮਸਤੀ ਦਾ ਤਿਉਹਾਰ ਹੈ ਦਿਵਾਲੀ. ਕਾਰਤੀਕ ਮਾਸ ਦੀ ਮੱਸਿਆ ਨੂੰ ਦਿਵਾਲੀ ਦਾ ਤਿਉਹਾਰ ਸਾਰੇ ਭਾਰਤ ਵਿੱਚ ਅਤੇ ਭਾਰਤ ਤੋਂ ਬਾਹਰ ਰਹਿਣ ਵਾਲੇ ਭਾਰਤਿਆਂ ਵਿੱਚ ਰੋਸ਼ਨੀ ਦਾ ਤਿਉਹਾਰ ਧੂਮ ਧਾਮ ਨਾਲ ਮਨਾਈਆ ਜਾਂਦਾ ਹੈ. ਦਿਵਾਲੀ ਹਿੰਦੂਆਂ ਦਾ ਮੁੱਖ ਤਿਉਹਾਰ ਹੈ ਪਰ ਇਹ ਸਭ ਧਰਮਾਂ ਦੁਆਰਾ ਮਨਾਇਆ ਜਾਂਦਾ ਹੈ.

ਰਸਮ ਤੇ ਰਿਵਾਜ :
ਰਿਵਾਜ ਦੇ ਮੁਤਾਬਿਕ ਦਿਵਾਲੀ ਦਾ ਤਿਉਹਾਰ ਪੰਜ ਦਿਨਾਂ ਤਕ ਮਨਾਇਆ ਜਾਂਦਾ ਹੈ.
* ਪਹਿਲੇ ਦਿਨ ਧੰਨਤੇਰਸ ਜਾਂ ਧਨਵੰਤਰੀ ਪੂਜਨ ਮਨਾਇਆ ਜਾਂਦਾ ਹੈ. ਦੇਵਤਿਆਂ ਅਤੇ ਰਾਕਸ਼ਸਾਂ ਦੀ ਲੜਾਈ ਦੇ ਦੌਰਾਨ ਕੀਤੇ ਗਏ ਸਾਗਰ ਮੰਥਨ ਵਿੱਚ ਧੰਵਨਤਰੀ ਦੇਵ ਇਸ ਦਿਨ ਹੱਥ ਵਿੱਚ ਅਮ੍ਰਿਤ ਦਾ ਕਲਸ਼ ਲੈ ਕੇ ਨਿਕਲੇ ਸੀ. ਇਸ ਲਈ ਇਸ ਦਿਨ ਧੰਨਵਤਰੀ ਪੂਜਾ ਕੀਤੀ ਜਾਂਦੀ ਹੈ.ਇਸ ਦਿਨ ਲੋਕ ਆਪਣੇ ਆਪਣੇ ਘਰ ਵਾਸਤੇ ਭਾਂਡੇ ਖਰੀਦਦੇ ਹਨ.
* ਦੂਜੇ ਦਿਨ ਛੋਟੀ ਦਿਵਾਲੀ ਮਨਾਈ ਜਾਂਦੀ ਹੈ. ਇਸ ਦਿਨ ਵੀ ਦਿਵਿਆਂ ਦੀ ਲੜੀਆਂ ਲਗਾਈ ਜਾਂਦੀ ਹਨ ਅਤੇ ਮਿਠਾਈ ਵੰਡੀ ਜਾਂਦੀ ਹੈ.
* ਤੀਸਰੇ ਦਿਨ ਧੰਨ ਲਕਸ਼ਮੀ ਪੂਜਨ ਕੀਤਾ ਜਾਂਦਾ ਹੈ ਮਿਠਾਈ ਵੰਡੀ ਜਾਂਦੀ ਹੈ. ਹਰ ਥਾਂ ਰੋਸ਼ਨੀ ਕੀਤੀ ਜਾਂਦੀ ਹੈ ਬੱਚੇ ਵੱਖ ਵੱਖ ਤਰ੍ਹਾਂ ਦੇ ਪਟਾਕੇ ਚਲਾਉਂਦੇ ਹਨ . ਹਰ ਕੋਈ ਖੁਸ਼ੀ ਮਨਾਉਂਦਾ ਹੈ.
* ਚੌਥੇ ਦਿਨ ਗੋਵਰਧਨ ਪੂਜਾ ਕੀਤੀ ਜਾਂਦੀ ਹੈ ਇਸ ਦਿਨ ਸ਼੍ਰੀ ਕ੍ਰਿਸ਼ਨ ਜੀ ਨੇ ਗੋਵਰਧਨ ਪਰਵਤ ਆਪਣੀ ਚੀਚੀ ਉਂਗਲ ਤੇ ਚੱਕਿਆ ਸੀ .
* ਪੰਜਵੇਂ ਦਿਨ ਭਾਈ ਦੂਜ ਹੁੰਦੀ ਹੈ . ਇਸ ਦਿਨ ਭੈਣਾ ਭਰਾਵਾਂ ਨੂੰ ਤਿਲਕ ਲਗਾਉਂਦੀਆਂ ਅਤੇ ਮਿਠਾਈ ਦਾ ਸ਼ਗਨ ਕਰਦੀਆਂ ਹਨ.

ਇਸਤੋਂ ਇਲਾਵਾ ਭਾਰਤ ਦੇ ਵੱਖ ਵੱਖ ਹਿੱਸਿਆਂ ਵਿੱਚ ਦਿਵਾਲੀ ਵੱਖ ਵੱਖ ਰਿਵਾਜਾਂ ਨਾਲ ਮਨਾਈ ਜਾਂਦੀ ਹੈ.

- ਉੱਤਰੀ ਭਾਰਤ ਵਿੱਚ ਇਸਨੂੰ ਸ਼੍ਰੀ ਰਾਮਚੰਦਰ ਜੀ ਦੇ ਚੌਦਾਂ ਵਰ੍ਹਿਆਂ ਦੇ ਬਨਵਾਸ ਤੋਂ ਬਾਦ ਅਯੋਧਿਆ ਵਾਪਸੀ ਦੀ ਖੁਸ਼ੀ ਦੇ ਰੂਪ ਵਿਚ ਮਨਾਈਆ ਜਾਂਦਾ ਹੈ. ਇਸ ਖਸ਼ੀ ਵਿੱਚ ਦੀਪਮਾਲਾ ਕੀਤੀ ਜਾਂਦੀ ਹੈ ਅਤੇ ਆਤਿਸ਼ਬਾਜੀ ਕੀਤੀ ਜਾਂਦੀ ਹੈ.
- ਜੈਨ ਧਰਮ ਵਿੱਚ ਇਸ ਨੂੰ ਭਗਵਾਨ ਮਹਾਵੀਰ ਦੇ ਨੀਰਵਾਣ ਵਿੱਚ ਪ੍ਰਵੇਸ਼ ਕਰਨ ਦੇ ਰੂਪ ਵਿੱਚ ਮਨਾਈਆ ਜਾਂਦਾ ਹੈ.
- ਗੁਜਰਾਤੀਆਂ ਵਿੱਚ ਇਸ ਦਿਨ ਤੋਂ ਨਵਾਂ ਸਾਲ ਸ਼ੁਰੂ ਹੁੰਦਾ ਹੈ.

ਪੰਜਾਬ ਵਿੱਚ ਦਿਵਾਲੀ:
ਪੰਜ ਦਰਿਆਵਾਂ ਦੀ ਕਹਾਈ ਜਾਨ ਵਾਲੀ ਪੰਜਾਬ ਦੀ ਧਰਤੀ ਤੇ ਵੀ ਭਾਰਤ ਦੀ ਤਰ੍ਹਾਂ ਪੰਜਾਬ ਵਿੱਚ ਵੀ ਦਿਵਾਲੀ ਬੜੇ ਧੂਮ ਧਾਮ ਨਾਲ ਮਨਾਈ ਜਾਂਦੀ ਹੈ.ਵੈਸੇ ਤਾਂ ਪੰਜਾਬੀ ਸਾਰੀ ਦੁਨਿਆ ਵਿੱਚ ਜੋਸ਼ ਅਤੇ ਮੌਜ ਮਸਤੀ ਲਈ ਮੰਨੇ ਜਾਂਦੇ ਹਨ, ਪਰ ਪੰਜਾਬ ਦੇ ਮੁੱਖ ਧਰਮ ਸਿੱਖਾਂ ਲਈ ਲਈ ਇਸਦੀ ਮਹੱਤਤਾ ਹੋਰ ਵੀ ਵੱਧ ਜਾਂਦੀ ਹੈ ਕਿਉਂਕੀ ਇਸ ਦਿਨ ਸਿੱਖਾਂ ਦੇ ਗੁਰੂ ਹਰਗੋਬਿੰਦ ਸਿੰਘ ਜੀ ਜੋ ਕਿ ਗੁਆਲਿਅਰ ਦੇ ਕਿਲ੍ਹੇ ਵਿੱਚ ਕੈਦ ਸਨ ਆਪਣੇ ਚਾਲੀ ਸਾਥਿਆਂ ਨਾਲ ਰਿਹਾ ਹੋ ਕਿ ਅਮ੍ਰਿਤਸਰ ਪਹੁੰਚੇ ਸਨ. ਇਸ ਖੁਸ਼ੀ ਵਿੱਚ ਹਰਿਮੰਦਰ ਸਾਹਿਬ ਵਿਖੇ ਆਤਿਸ਼ਬਾਜੀ ਤੇ ਦੀਪਮਾਲਾ ਕੀਤੀ ਜਾਂਦੀ ਹੈ.

ਜਦੋਂ ਕਿਸੇ ਦੇ ਘਰ ਕੋਈ ਖੁਸ਼ੀ ਜਿਵੇਂ ਕਿਸੇ ਦਾ ਵਿਆਹ ਜਾਂ ਬੱਚੇ ਦਾ ਜਨਮ ਹੋਇਆ ਹੋਵੇ ਤਾਂ ਦਿਵਾਲੀ ਦੀ ਖੁਸ਼ੀ ਹੋਰ ਵਿ ਵੱਧ ਜਾਂਦੀ ਹੈ . ਉਸ ਦਿਨ ਨੂੰ " ਪਹਲੀ ਦਿਵਾਲੀ " ਕਹ ਕੇ ਹੋਰ ਧੂਮ ਧਾਮ ਨਾਲ ਮਨਾਈਆ ਜਾਂਦਾ ਹੈ.

ਅੱਜ ਜਿਸ ਦੌਰ ਵਿੱਚ ਅਸੀ ਪਹੁੰਚ ਗਏ ਹਾਂ ਜਿੱਥੇ ਮਨੁੱਖ ਕੋਲ ਆਪਣੇ ਵਾਸਤੇ ਵੀ ਸਮਾਂ ਨਹੀਂ ਹੈ, ਉੱਥੇ ਦਿਵਾਲੀ ਵਰਗੇ ਤਿਉਹਾਰ ਜੀਵਨ ਵਿੱਚ ਖਤਮ ਹੋ ਚੁਕੀ ਖੁਸ਼ੀ ਨੂੰ ਵਾਪਸ ਲਿਆਉਣ ਲਈ ਬਹੋਤ ਵੱਡਾ ਭਾਗ ਅਦਾ ਕਰਦੇ ਹਨ.
ਹੋਰ ਵੀ
ਦੀਵਾਲੀ ਤੇ ਸਜਾਉ ਸਪੇਸ਼ਲ ਘਰ
ਕੀਵਕ ਪੀਸਤਾ ਰੋਲ
ਪਨੀਰ ਪੇਠਾ ਲੱਡੂ
ਨਰਕ ਚਤੁਰਦਸ਼ੀ ਦੀ ਮਾਨਤਾ
ਮਿੰਟ ਨਟਸ
ਮਾਤਾ ਲਕਸ਼ਮੀ ਦੀ ਆਰਤੀ