ਮੁੱਖ ਸਫ਼ਾ > ਵਿਵਿਧ > ਵੈਬਦੁਨੀਆ ਵਿਸ਼ੇਸ਼ 07 > ਦੀਵਾਲੀ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਸ਼੍ਰੀ ਕਨਕਧਾਰਾ ਲਕਸ਼ਮੀ ਦੀ ਕਥਾ
ਆਚਾਰਯ ਸ਼੍ਰੀ ਸ਼ੰਕਰ ਭਗਵਤਪਾਦ ਭਿੱਖਿਆ ਲਈ ਘੁਮੰਦੇ ਹੋਏ ਇਕ ਦਿਨ ਇਕ ਗਰੀਬ ਬ੍ਰਹਾਮਣ ਦੇ ਦਰਵਾਜੇ ਤੇ ਪੁੱਜੇ. ਆਚਾਰਯ ਦੇ ਰੂਪ ਵਿੱਚ ਇਕ ਮਹਿਮਾਨ ਨੂੰ ਆਪਣੇ ਦਰਵਾਜੇ ਤੇ ਆਏ ਦੇਖ ਬ੍ਰਹਾਮਣ ਅਤੇ ਪਤਨੀ ਉਚਿੱਤ ਵਿੱਚ ਪੈ ਗਏ. ਉਹ ਮਹਾਰਾਜ ਨੂੰ ਕੀ ਭਿੱਖਿਆ ਦੇਣ ਕਿਉਂਕਿ ਘਰ ਵਿੱਚ ਕੁੱਝ ਰੱਖਿਆ ਨਹੀਂ ਹੈ. ਬਹੁਤ ਭਾਲ ਕਰਨ ਤੇ ਉਸਨੂੰ ਘਰ ਵਿਚੋਂ ਆਂਵਲੇ ਦਾ ਇਕ ਫਲ ਮਿਲਿਆ ਅਤੇ ਉਸਨੂੰ ਹੀ ਉਸਨੇ ਆਚਾਰਯ ਨੂੰ ਭੇਂਟ ਕਰ ਦਿੱਤਾ.

ਬ੍ਰਹਾਮਣ ਦੀ ਅਜਿਹੀ ਸਥਿਤੀ ਤੇ ਆਚਾਰਯ ਨੂੰ ਦਇਆ ਆ ਗਈ. ਆਚਾਰਯ ਨੇ ਇਕ ਦਰਖਤ ਦੇ ਹੇਠਾਂ ਬੈਠਕੇ ਧਨ ਦੀ ਦੇਵੀ ਭਗਵਤੀ ਮਹਾਲਕਸ਼ਮੀ ਦੀ ਪ੍ਰਸੰਸ਼ਾ ਸ਼ੁਰੂ ਕਰ ਦਿੱਤੀ. ਉਸਦੀ ਪ੍ਰਸ਼ੰਸ਼ਾ ਸੁਣ ਕੇ ਭਗਵਤੀ ਮਹਾਲਕਸ਼ਮੀ ਆਚਾਰਯ ਦੇ ਸਾਹਮਣੇ ਪ੍ਰਗਟ ਹੋਈ ਅਤੇ ਮਿੱਠੇ ਸ਼ਬਦਾਂ ਵਿੱਚ ਪੁੱਛਿਆ- ' ਮੈਨੂੰ ਕਿਵੇਂ ਯਾਦ ਕੀਤਾ ਦੇਵ?'

ਉਦੋਂ ਆਚਾਰਯ ਨੇ ਸਾਰੀ ਗੱਲ ਦੱਸਦੇ ਹੋਏ ਮਹਾਲਕਸ਼ਮੀ ਨੂੰ ਪ੍ਰਾਥਨਾ ਕੀਤੀ ਕਿ ਉਹ ਇਸ ਗਰੀਬ ਪਰਿਵਾਰ ਤੇ ਕ੍ਰਿਪਾ ਕਰਨ. ਭਗਵਤੀ ਨੇ ਬ੍ਰਹਾਮਣ ਪਰਿਵਾਰ ਦੀ ਗਰੀਬੀ ਦਾ ਕਾਰਣ ਉਸਦੇ ਪਿਛਲੇ ਕੰਮਾਂ ਨੂੰ ਦੱਸਿਆ ਅਤੇ ਕਿਹਾ ਕਿ ਇਸ ਬ੍ਰਹਾਮਣ ਨੂੰ ਇਸ ਜਨਮ ਵਿੱਚ ਧਨ ਦੀ ਪ੍ਰਾਪਤੀ ਨਹੀਂ ਹੋ ਸਕਦੀ.

ਆਚਾਰਯ ਨੇ ਮਿੱਠੇ ਸ਼ਬਦਾਂ ਵਿੱਚ ਕਿਹਾ ਕਿ ਇਸਨੇ ਮੈਨੂੰ ਆਂਵਲੇ ਦਾ ਦਾਨ ਦੇ ਕੇ ਮਹਾਨ ਪੁੰਨ ਪ੍ਰਾਪਤ ਕੀਤਾ ਹੈ. ਇਸ ਲਈ ਇਹ ਅਤੁਲ ਧਨ ਸੰਪਤੀ ਦਾ ਅਧਿਕਾਰੀ ਹੋ ਗਿਆ ਹੈ. ਇਸ ਲਈ ਤੁਸੀਂ ਇਸ ਤੇ ਕ੍ਰਿਪਾ ਜ਼ਰੂਰ ਕਰੋ. ਆਚਾਰਯ ਸ਼ੰਕਰ ਦੇ ਇਸ ਤਰਕ ਦਾ ਮਹਾਲਕਸ਼ਮੀ ਖੰਡਨ ਨਾ ਕਰ ਸਕੇ ਅਤੇ ਉਸ ਸਮੇਂ ਬ੍ਰਾਹਮਣ ਦੇ ਵਿਹੜੇ ਵਿੱਚ ਸੋਨੇ ਦੀ ਵਰਖਾ ਹੋਣ ਲੱਗੀ. ਸਿੱਟੇ ਵਜੋਂ ਬ੍ਰਹਾਮਣ ਪਰਿਵਾਰ ਦੀ ਗਰੀਬੀ ਹਮੇਸ਼ਾ ਦੇ ਲਈ ਮਿਟ ਗਈ.
ਹੋਰ ਵੀ
ਖੋਆ ਬਰਫ਼ੀ
ਦੀਵਾਲੀ ਤੇ ਜੂਆ ਜਰੂਰੀ ਹੈ?
ਡਰਾਈ ਫਰੁਟ ਸਾਲਨ
ਹੱਦਾਂ ਤੋਂ ਪਾਰ ਜਾਂਦੀ ਰੌਸ਼ਨਾਈ
ਖੁਸ਼ੀਆਂ ਦਾ ਤਿਉਹਾਰ ਹੈ ਦੀਵਾਲੀ
ਦੀਵਾਲੀ ਤੇ ਲਕਸ਼ਮੀ ਦੀ ਪੂਜਾ