ਮੁੱਖ ਸਫ਼ਾ > ਵਿਵਿਧ > ਵੈਬਦੁਨੀਆ ਵਿਸ਼ੇਸ਼ 07 > ਦੀਵਾਲੀ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਦੀਵਾਲੀ ਤੇ ਜੂਆ ਜਰੂਰੀ ਹੈ?
ਅੱਜਕਲ ਹਰ ਪ੍ਰਕਾਰ ਦੀ ਪਾਰੰਪਰਿਕਤਾ ਨੂੰ ਆਧੁਨਿਕਤਾ ਵਿੱਚ ਪਾ ਦਿੱਤਾ ਜਾਂਦਾ ਹੈ. ਇਸੇ ਤਰ੍ਹਾਂ ਦੀ ਇੱਕ ਪਰੰਪਰਾ ਹੈ ਤਾਸ਼ ਖੇਡਣ ਦੀ ਪਰੰਪਰਾ. ਕਿਹਾ ਜਾਂਦਾ ਹੈ ਕਿ ਦੀਵਾਲੀ ਦੀ ਰਾਤ ਤਾਸ਼ ਖੇਡਣ ਵਾਲੇ ਤੇ ਲਕਸ਼ਮੀ ਦੀ ਕਿਰਪਾ ਹੁੰਦੀ ਹੈ ਅਤੇ ਆਦਮੀ ਪੈਸੇ ਵਾਲਾ ਹੋ ਜਾਂਦਾ ਹੈ.

ਇਸ ਖੇਡ ਵਿੱਚ ਜੋ ਜਿੱਤਦਾ ਹੈ ਉਹ ਤਾਂ ਖੁਸ਼ ਹੋ ਜਾਂਦਾ ਹੈ ਪਰ ਕਿਸੇ ਨਾ ਕਿਸੇ ਨੂੰ ਤਾਂ ਹਾਰਨਾ ਹੀ ਹੁੰਦਾ ਹੈ ਅਤੇ ਜੋ ਹਾਰਦਾ ਹੈ ਉਹ ਅਗਲੀ ਦੀਵਾਲੀ ਤਕ ਇੰਤਜਾਰ ਨਹੀਂ ਕਰ ਸਕਦਾ ਅਤੇ ਇੱਕ ਹੋਰ ਬਾਜੀ ਖੇੱਡਣ ਲਈ ਉਤਸ਼ਾਹਿਤ ਹੋ ਜਾਂਦਾ ਹੈ. ਬਾਜੀ ਤੇ ਬਾਜੀ ਅਤੇ ਆਖਿਰੀ ਵਿੱਚ ਲੁੱਟ ਕੇ ਘਰ ਜਾਣ ਦੇ ਇਲਾਵਾ ਕੋਈ ਚਾਰਾ ਨਹੀਂ ਬਚਦਾ ਹੈ.

ਲੋਕ ਘਰਾਂ ਵਿੱਚ ਆਪਣੇਂ ਮਿੱਤਰਾਂ ਅਤੇ ਰਿਸ਼ਤੇਦਾਰਾਂ ਨੂੰ ਬੁਲਾ ਕੇ ਜੂਆ ਖੇਡਦੇ ਹਨ. ਸਾਰੇ ਲੋਕਾਂ ਨੂੰ ਇਸ ਦਿਨ ਤੇ ਖੁੱਲੇ ਤੌਰ ਤੇ ਜੂਆ ਖੇਡਣ ਦਾ ਲਾਈਸੰਸ ਹੀ ਮਿਲ ਜਾਂਦਾ ਹੈ. ਖੇੱਡਣ ਵਾਲੇ ਕਹਿੰਦੇ ਹਨ ਕਿ ਏਲੋਰਾ ਦੇ ਕੈਲਾਸ਼ ਮੰਦਰ 'ਚ ਸ਼ਿਵ ਅਤੇ ਪਾਰਬਤੀ ਨੂੰ ਚੌਪੜ ਖੇਡਦੇ ਹੋਏ ਦਿਖਾਇਆ ਗਿਆ ਹੈ ਅਤੇ ਇਹ ਪਰੰਪਰਾ ਕਾਫੀ ਪੁਰਾਣੀ ਹੈ.

ਪਹਿਲਾਂ ਇਹ ਜਾਣੋਂ ਕਿ ਇਹ ਪਰੰਪਰਾ ਕਿਉਂ ਸ਼ੁਰੂ ਹੋਈ. ਇਸ ਦੇ ਪਿੱਛੇ ਵੀ ਇੱਕ ਕਹਾਣੀ ਹੈ. ਇਹ ਕਿਹਾ ਜਾਂਦਾ ਹੈ ਕਿ ਇਸ ਦਿਨ ਦੇਵੀ ਪਾਰਵਤੀ ਨੇ ਆਪਣੇ ਪਤੀ ਸ਼ਿਵਜੀ ਦੇ ਨਾਲ ਪਾਂਸੇ ਖੇਡੇ ਸਨ ਅਤੇ ਉਹਨਾਂ ਨੇ ਕਿਹਾ ਕਿ ਇਸ ਦਿਨ ਜੋ ਵੀ ਇਸ ਤਰ੍ਹਾਂ ਦੇ ਪਾਂਸੇ ਖੇਡੇਗਾ ਸਾਰਾ ਸਾਲ ਲਕਸ਼ਮੀ ਉਸ ਤੇ ਮੇਹਰਬਾਨ ਰਹੇਗੀ.

ਪਰ ਲੋਕਾਂ ਨੇ ਇਸ ਦਾ ਗਲਤ ਮਤਲਬ ਕੱਢਿਆ ਅਤੇ ਰਮੀ ਅਤੇ ਫਲਸ਼ ਖੇੱਡਣ ਲੱਗੇ. ਇਸ ਦਿਨ ਪੈਸਿਆਂ ਨੂੰ ਮਹੱਤ ਦਿੱਤਾ ਜਾਂਦਾ ਹੈ ਅਤੇ ਜੂਆ ਖੇੱਡਣਾ ਵੀ ਸ਼ੁਭ ਮੰਨਿਆ ਜਾਂਦਾ ਹੈ. ਜੂਆਰੀ ਤੇ ਇੱਥੇ ਕਹਿੰਦੇ ਹਨ ਜੋ ਇਸ ਦਿਨ ਜੂਆ ਨਹੀਂ ਖੇਡਦਾ ਉਹ ਗਲੇ ਜਨਮ 'ਚ ਗਧਾ ਬਣਦਾ ਹੈ. ਤੇ ਦੀਵਾਲੀ ਦੇ ਪੂਰੇ ਹਫਤੇ ਤੱਕ ਕੈਸੀਨੋ ਅਤੇ ਜੂਆਘਰ ਵਾਲਿਆਂ ਦੀ ਚਾਂਦੀ ਹੋ ਜਾਂਦੀ ਹੈ.

ਉਹ ਇਹ ਜਾਨਣਾ ਚਾਹੁੰਦੇ ਹਨ ਕਿ ਇਸ ਸਾਲ ਉਹਨਾਂ ਦੇ ਭਾਗਾਂ 'ਚ ਕੀ ਹੈ, ਜੂਏ ਵਿੱਚ ਜਿੱਤਣ ਤੇ ਮੰਨਿਆ ਜਾਂਦਾ ਹੈ ਕਿ ਇਸ ਸਾਲ ਹਰ ਕੱਮ ਵਿੱਚ ਸਫਲਤਾ ਹੱਥ ਲੱਗੇਗੀ ਪਰ ਇਹ ਗੱਲ ਇੱਥੇ ਤਕ ਸੀਮਿਤ ਨਹੀਂ ਰਹਿੰਦੀ ਇੱਕ ਵਾਰੀ ਇਸ ਦਾ ਚਸਕਾ ਲੱਗ ਜਾਣ ਤੇ ਇਹ ਆਦਤ ਛੁੱਟਦੀ ਹੀ ਨਹੀਂ ਅਤੇ ਜੂਆਰੀ ਵਿਅਕਤੀ ਪੂਰੇ ਸਾਲ ਜੂਏ ਜਿਹੀ ਲਤ ਵਿੱਚ ਫਸ ਕੇ ਰਹਿ ਜਾਂਦਾ ਹੈ. ਅਤੇ ਸਹੀ ਤੇ ਇਹ ਹੀ ਹੋਵੇਗਾ ਕਿ ਦੀਵਾਲੀ ਦੀ ਸਵਸਥ ਪਰੰਪਾਰਾਵਾਂ ਨੂੰ ਨਿਭਾਉਣ ਅਤੇ ਜੂਏ ਜਿਹੀ ਪਰੰਪਰਾਵਾਂ ਨੂੰ ਨਕਾਰੋ.
ਹੋਰ ਵੀ
ਡਰਾਈ ਫਰੁਟ ਸਾਲਨ
ਹੱਦਾਂ ਤੋਂ ਪਾਰ ਜਾਂਦੀ ਰੌਸ਼ਨਾਈ
ਖੁਸ਼ੀਆਂ ਦਾ ਤਿਉਹਾਰ ਹੈ ਦੀਵਾਲੀ
ਦੀਵਾਲੀ ਤੇ ਲਕਸ਼ਮੀ ਦੀ ਪੂਜਾ
ਦੀਵਾਲੀ ਕਿਉਂ ਮਨਾਉਂਦੇ ਹਾਂ ?
ਦੀਵਾਲੀ ਬਾਰੇ ਕੁੱਝ ਤੱਥ