ਸੱਮਗਰੀ: 50 ਗਰਾਮ ਟੁਟੇ ਕਾਜੂ,50 ਗਰਾਮ ਕਟੇ ਬਦਾਮ,50 ਗਰਾਮ ਮਖਾਣੇ,50 ਗਰਾਮ ਕਿਸ਼ਮਿਸ਼,50 ਗਰਾਮ ਪਨੀਰ ਛੋਟੇ ਟੁਕੜਿਆਂ ਵਿੱਚ ਕਟਿਆ,1ਸ਼ਿਮਲਾ ਮਿਰਚ,1 ਵੱਡਾ ਪਿਆਜ,2 ਵੱਡੇ ਟਮਾਟਰ,ਅੱਧਾ ਇੰਚ ਅਦਰਕ ਦਾ ਟੁੱਕੜਾ,1ਛੋਟਾ ਚੱਮਚ ਹਲਦੀ ਪਾਊਡਰ,ਅੱਧਾ ਛੋਟਾ ਚੱਮਚ ਗਰਮ ਮਸਾਲਾ,ਡੇਢ ਚੱਮਚ ਘਿਓ.ਨਮਕ ਸਵਾਦਨੁਸਾਰ.
ਵਿਧੀ- ਪਨੀਰ ਦੇ ਟੁਕੜਿਆਂ ਨੂੰ ਨਮਕ,ਹਲਦੀ ਮਿਲੇ ਪਾਣੀ ਵਿੱਚ ਭਿਓ ਦਵੋ.ਸ਼ਿਮਲਾ ਮਿਰਚ ਨੂੰ ਛੋਟੇ ਗੋਲਾਕਾਰ ਟੁਕੜਿਆਂ ਵਿੱਚ ਕੱਟ ਲਵੋ.ਪਿਆਜ ਨੂੰ ਕੱਦੁਕੱਸ ਕਰੋ.ਟਮਾਟਰਾਂ ਨੂੰ ਬਰੀਕ ਕੱਟੋ.ਪੈਨ ਵਿੱਚ ਤੇਲ ਗਰਮ ਕਰਕੇ ਪਿਆਜ ਨੂੰ ਗੁਲਾਬੀ ਭੁਨੋ.
ਕਟਿਆ ਅਦਰਕ,ਟਮਾਟਰ ਅਤੇ ਹਲਦੀ ਪਾਓ.ਫਿਰ ਡਰਾਈ ਫਰੂਟ ਪਾਕੇ ਥੋੜੀ ਦੇਰ ਭੁਨੋ.ਹੁਣ ਪਨੀਰ ਅਤੇ ਸ਼ਿਮਲਾ ਮਿਰਚ ਪਾ ਕੇ ਚਲਾਓ.ਅੱਧਾ ਕਟੋਰੀ ਪਾਣੀ ਪਾਕੇ ਡੱਕ ਦਵੋ.ਗਰਮ ਮਸਾਲਾ ਪਾਕੇ ਪੁਰਿਆਂ ਜਾਂ ਪਰੋਠਿਆਂ ਨਾਲ ਪਰੋਸੋ.
|