ਮੁੱਖ ਸਫ਼ਾ > ਵਿਵਿਧ > ਵੈਬਦੁਨੀਆ ਵਿਸ਼ੇਸ਼ 07 > ਦੀਵਾਲੀ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਹੱਦਾਂ ਤੋਂ ਪਾਰ ਜਾਂਦੀ ਰੌਸ਼ਨਾਈ
ਚੰਦਰ ਮਿਸ਼ਰ
ਰੋਸ਼ਨੀ ਦਾ ਤਿਉਹਾਰ ਦੀਵਾਲੀ ਮੰਨੋ ਸਾਡੇ ਬੂਹੇ ਅੱਗੇ ਆਕੇ ਖੜਾ ਹੋ ਗਿਆ ਹੈ. ਦੀਵਾਲੀ ਤੋਂ ਇੱਕ ਮਹੀਨਾ ਪਹਿਲਾਂ ਹੀ ਇਹ ਅਹਿਸਾਸ ਹੋਣ ਲੱਗ ਜਾਂਦਾ ਹੈ ਕਿ ਦੀਵਾਲੀ ਆਉਣ ਵਾਲੀ ਹੈ, ਨਵਰਾਤੇ ਸ਼ੁਰੂ ਹੁੰਦਿਆਂ ਹੀ ਬਜਾਰਾਂ ਵਿੱਚ ਰੌਣਕ ਵਧ ਜਾਂਦੀ ਹੈ. ਲੋਕਾਂ ਅੰਦਰ ਇੱਕ ਨਵਾਂ ਜੋਸ਼ ਭਰ ਜਾਂਦਾ ਹੈ. ਦੀਵਾਲੀ ਦਾ ਇਹ ਉਤਸ਼ਾਹ ਹੌਲੀ-ਹੌਲੀ ਦੇਸ਼ ਹੀ ਨਹੀਂ ਵਿਦੇਸ਼ਾਂ ਵਿੱਚ ਵੀ ਪ੍ਰਸਿੱਧ ਹੋਣ ਲੱਗ ਪਿਆ ਹੈ.

ਨਾ ਸਿਰਫ ਭਾਰਤ ਦੇ ਵੱਖ-ਵੱਖ ਇਲਾਕਿਆਂ ਵਿੱਚ ਸਗੋਂ ਵਿਦੇਸ਼ਾਂ ਵਿੱਚ ਵੀ ਦੀਵਾਲੀ ਨੂੰ ਪੂਰੇ ਜੋਸ਼ ਅਤੇ ਉਤਸ਼ਾਹ ਦੇ ਨਾਲ ਮਨਾਇਆ ਜਾਂਦਾ ਹੈ. ਇਨ੍ਹਾਂ ਦਿਨੀ ਅਮਰੀਕਾ, ਬ੍ਰਿਟੇਨ, ਥਾਇਲੈਂਡ ਵਰਗੇ ਦੇਸ਼ਾਂ ਵਿੱਚ ਵੀ ਉਸੇ ਤਰ੍ਹਾਂ ਬਜਾਰ ਸਜੇ ਮਿਲਣਗੇ ਜਿਵੇਂ ਭਾਰਤ ਦੇ ਕਿਸੇ ਸ਼ਹਿਰ ਵਿੱਚ.

ਵਿਸ਼ਵ ਦੇ ਸਭ ਤੋਂ ਸ਼ਕਤੀਸ਼ਾਲੀ ਦੇਸ਼ ਅਮਰੀਕਾ ਵਿੱਚ ਵੀ ਦੀਵਾਲੀ ਦਾ ਤਿਉਹਾਰ ਮਨਾਇਆ ਜਾਂਦਾ ਹੈ. ਇਹ ਤਿਉਹਾਰ ਹੋਰ ਕਿਤੇ ਨਹੀਂ ਸਗੋਂ ਅਮਰੀਕਾ ਦਾ ਮਾਣ ਮੰਨੇ ਜਾਣ ਵਾਲੇ ਵਾਈਟ ਹਾਉਸ ਵਿੱਚ ਮਨਾਇਆ ਜਾਂਦਾ ਹੈ. ਅਮਰੀਕਾ ਦੇ ਰਾਸ਼ਟਰਪਤੀ ਭਵਨ ਵਾਈਟ ਹਾਉਸ ਇਸ ਦਿਨ ਪੂਰੀ ਤਰ੍ਹਾਂ ਜਗਮਗਾ ਰਿਹਾ ਹੁੰਦਾ ਹੈ.

ਉੱਥੇ ਦਿਵਲੀ ਮਨਾਏ ਜਾਣ ਦਾ ਸਿਲਸਿਲਾ ਸਾਲ 2003 ਤੋਂ ਉਸ ਵੇਲੇ ਸ਼ੁਰੂ ਹੋਇਆ ਜਦ ਉੱਥੇ ਦੇ ਭਾਰਤੀ ਨਾਗਰਿਕਾਂ ਵੱਲੋਂ ਰਾਸ਼ਟਰਪਤੀ ਜਾਰਜ ਬੁਸ਼ ਨੂੰ ਇਸ ਤਿਉਹਾਰ ਨੂੰ ਮਨਾਏ ਜਾਣ ਦੀ ਅਪੀਲ ਕੀਤੀ. ਅਮਰੀਕਾ ਵਿੱਚ ਕਰੀਬ 20 ਲੱਖ ਲੋਕ ਦੀਵਾਲੀ ਮਨਾਉਂਦੇ ਹਨ.

ਇੰਨਾ ਹੀ ਨਹੀਂ ਅਜੇ ਪਿਛਲੇ ਹਫਤੇ ਅਮਰੀਕੀ ਸੰਸਦ ਨੇ ਇੱਕ ਪ੍ਰਸਤਾਵ ਪਾਸ ਕੀਤਾ ਹੈ ਜਿਸ ਵਿੱਚ ਇਹ ਕਿਹਾ ਗਿਆ ਹੈ ਕਿ ਰੋਸ਼ਨਾਈ ਦੇ ਇਸ ਤਿਉਹਾਰ ਦਾ ਅੰਤਰਾਸ਼ਟਰੀ ਪੱਧਰ ਤੇ ਧਾਰਮਿਕ ਮਹੱਤਵ ਹੈ, ਇਸ ਲਈ ਇਸਨੂੰ ਪੂਰੇ ਜੋਸ਼ ਅਤੇ ਉਤਸ਼ਾਹ ਦੇ ਨਾਲ ਮਨਾਇਆ ਜਾਣਾ ਚਾਹੀਦਾ ਹੈ. ਇਸ ਪ੍ਰਸਤਾਵ ਨੂੰ ਪਾਸ ਕੀਤੇ ਜਾਣ ਸਮੇਂ ਇੱਕ ਵੀ ਵੋਟ ਇਸਦੇ ਖਿਲਾਫ ਨਹੀਂ ਗਿਆ, ਜਿਹੜਾ ਇਸ ਦਰਸਾਉਂਦਾ ਹੈ ਕਿ ਦਿਵਲੀ ਦੀ ਧੂਮ ਦੇਸ਼ਾਂ ਦੀ ਹੱਦਾਂ ਤੋੜ ਚੁੱਕੀ ਹੈ.

ਕੁਝ ਅਜੀਹਾ ਹੀ ਹਾਲ ਭਾਰਤ ਤੇ ਦੋ ਸੌ ਸਾਲ ਰਾਜ ਕਰਨ ਵਾਲੇ ਦੇਸ਼ ਵਿੱਚ ਵੇਖਣ ਨੂੰ ਮਿਲਦਾ ਹੈ. ਕਿਸੇ ਸਮੇਂ ਅੱਧੇ ਵਿਸ਼ਵ ਤੇ ਰਾਜ ਕਰਨ ਵਾਲੇ ਇੰਗਲੈਂਡ ਵਿੱਚ ਅੱਜ ਭਾਰਤੀਆਂ ਅਤੇ ਭਾਰਤੀ ਤਿਉਹਾਰਾਂ ਦੀ ਹੋਂਦ ਸਾਫ ਵੇਖੀ ਜਾ ਸਕਦੀ ਹੈ. ਉੱਥੇ ਵੀ ਦੀਵਾਲੀ ਪਰੰਪਰਿਕ ਤਰੀਕੇ ਨਾਲ ਮਨਾਈ ਜਾਂਦੀ ਹੈ.

ਲੰਦਨ ਵਰਗੇ ਸ਼ਹਿਰ ਵਿਚ ਜਿੱਥੇ ਹਰ ਅੱਠਵਾਂ ਬੰਦਾ ਏਸ਼ੀਆਈ ਮੂਲ ਦਾ ਹੋਵੇ, ਇਹ ਅੰਦਾਜਾ ਲਗਾਉਣਾ ਸੌਖਾ ਹੈ ਕਿ ਉੱਥੇ ਇਹ ਤਿਉਹਾਰ ਕਿਵੇਂ ਮਨਾਇਆ ਜਾਂਦ ਹੋਵੇਗਾ. ਲੰਦਨ ਦੇ ਟ੍ਰੈਫੇਲਗਰ ਸਕਵਾਇਰ ਤੇ ਜਿੱਥੇ ਅਕਸਰ ਹਿੰਦੀ ਫਿਲਮਾਂ ਦੀ ਸ਼ੂਟਿੰਗ ਹੁੰਦੀ ਹੈ. ਦੀਵਾਲੀ ਵਾਲੇ ਦਿਨ ਵੇਖਣ ਵਾਲਾ ਨਜ਼ਾਰਾ ਹੁੰਦਾ ਹੈ. ਇੱਥੇ ਦਾ ਮਾਹੌਲ ਕੁਝ ਭਾਰਤ ਦੀ ਉਸ ਗਲੀ ਵਰਗਾ ਹੁੰਦਾ ਹੈ ਜਿੱਥੇ ਦੀਵਾਲੀ ਲਈ ਮਿਠਾਈ, ਪਟਾਕੇ ਅਤੇ ਪੂਜਾ ਲਈ ਮੂਰਤੀਆਂ ਖਰੀਦਣ ਲਈ ਭੀੜ ਲੱਗਦੀ ਹੈ.

ਕੁਝ ਇਸੇ ਤਰ੍ਹਾਂ ਦਾ ਨਜ਼ਾਰਾ ਲੰਦਨ ਦੇ ਸਾਉਥਹਾਲ ਇਲਾਕੇ ਵਿੱਚ ਵੇਖਣ ਨੂੰ ਮਿਲਦਾ ਹੈ, ਜਿੱਥੇ ਦੀਵਾਲੀ ਦੀ ਸਾਰੀ ਖਰੀਦਾਰੀ ਇੱਕੋਂ ਥਾਂ ਤੇ ਕੀਤੀ ਜਾ ਸਕਦੀ ਹੈ. ਇੱਥੇ ਹਿੰਦੀ ਸਿਨੇਮਾ ਦੇ ਕੈਸੇਟ ਤੋਂ ਲੈਕੇ, ਜਲੇਬੀ ਸਮੋਸੇ, ਮੂਰਤੀਆਂ ਅਤੇ ਪਟਾਖੇ ਸਭ ਕੁਝ ਮਿਲਦਾ ਹੈ. ਇੱਥੇ ਖਰੀਦਦਾਰੀ ਕਰਨ ਵਾਲਿਆਂ ਵਿੱਚ ਸਿਰਫ ਭਾਰਤੀ ਲੋਕ ਹੀ ਨਹੀਂ ਸ਼ਾਮਿਲ ਹੁੰਦੇ. ਗੋਰੇ ਲੋਕ ਵੀ ਇਸ ਤਿਉਹਾਰ ਨੂੰ ਉਸੇ ਤਰ੍ਹਾਂ ਮਨਾਉਂਦੇ ਹਨ, ਜਿਵੇਂ ਕੋਈ ਆਮ ਭਾਰਤੀ ਮਨਾਉਂਦਾ ਹੈ.

ਗੋਰੇ ਲੋਕਾਂ ਲਈ ਇਹ ਤਿਉਹਾਰ ਕ੍ਰਿਸਮਸ ਤੋਂ ਕਿਸੇ ਵੀ ਤਰ੍ਹਾਂ ਘੱਟ ਨਹੀਂ ਹੈ. ਇਸ ਵਿੱਚ ਵੀ ਰੋਸ਼ਨਾਈ ਕੀਤੀ ਜਾਂਦੀ ਹੈ, ਦੀਵੇ ਬਾਲੇ ਜਾਂਦੇ ਹਨ ਅਤੇ ਆਤਿਸ਼ਬਾਜੀ ਕੀਤੀ ਜਾਂਦੀ ਹੈ. ਉਹ ਭਾਰਤੀ ਤਿਉਹਾਰਾਂ ਦੇ ਸਰਤਾਜ ਇਸ ਪਰਵ ਨੂੰ ਪੂਰੀ ਸ਼ਰਧਾ ਅਤੇ ਖੁਸ਼ੀ ਨਾਲ ਮਨਾਉਂਦੇ ਹਨ.

ਸਿਰਫ ਅਮਰੀਕਾ ਅਤੇ ਇੰਗਲੈਂਡ ਹੀ ਨਹੀਂ ਹੋਰ ਏਸ਼ੀਆਈ ਦੇਸ਼ਾਂ ਅਤੇ ਅਜੀਹੇ ਦੇਸ਼ਾਂ ਵਿੱਚ ਜਿੱਥੇ ਭਾਰਤੀ ਲੋਕ ਹਨ, ਦੀਵਾਲੀ ਇੱਕ ਪ੍ਰਮੁਖ ਤਿਉਹਾਰ ਬਣ ਗਈ ਹੈ. ਭਾਵੇਂ ਉਹ ਵੇਸਟਇੰਡੀਜ ਹੋਵੇ ਜਾਂ ਕਨੇਡਾ, ਏਸ਼ੀਆਈ ਦੇਸ਼ ਥਾਈਲੈਂਡ ਹੋਵੇ ਜਾਂ ਸੋਮਾਲੀਆ ਦੀਪ. ਹਰ ਥਾਂ ਦੀਵਾਲੀ ਦੀ ਰੌਸ਼ਨਾਈ ਖੁਸ਼ੀਆਂ ਫੈਲਾਉਂਦੀ ਹੈ ਅਤੇ ਆਪਸੀ ਪਿਆਰ 'ਤੇ ਭਾਈਚਾਰੇ ਦਾ ਸੁਨੇਹਾ ਦਿੰਦੀ ਹੈ.
ਹੋਰ ਵੀ
ਖੁਸ਼ੀਆਂ ਦਾ ਤਿਉਹਾਰ ਹੈ ਦੀਵਾਲੀ
ਦੀਵਾਲੀ ਤੇ ਲਕਸ਼ਮੀ ਦੀ ਪੂਜਾ
ਦੀਵਾਲੀ ਕਿਉਂ ਮਨਾਉਂਦੇ ਹਾਂ ?
ਦੀਵਾਲੀ ਬਾਰੇ ਕੁੱਝ ਤੱਥ
ਦੀਵਾਲੀ ਦੀ ਮੌਜ ਮਸਤੀ
ਧਨਤੇਰਸ ਕਥਾ