ਮੁੱਖ ਸਫ਼ਾ > ਵਿਵਿਧ > ਵੈਬਦੁਨੀਆ ਵਿਸ਼ੇਸ਼ 07 > ਦੀਵਾਲੀ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਧਨਤੇਰਸ ਕਥਾ
ਇਕ ਵਾਰ ਯਮਰਾਜ ਨੇ ਆਪਣੇ ਦੂਤਾਂ ਨੂੰ ਪ੍ਰਸ਼ਨ ਕੀਤਾ- ਕੀ ਜੀਵਾਂ ਦੇ ਪ੍ਰਾਣ ਲੈਣ ਸਮੇਂ ਤੁਹਾਨੂੰ ਕਿਸੇ ਤੇ ਦਇਆ ਵੀ ਆਉਂਦੀ ਹੈ? ਯਮਦੂਤ ਕੁੱਝ ਸੋਚ ਕੇ ਫਿਰ ਬੋਲੇ- ਨਹੀਂ ਮਹਾਰਾਜ! ਅਸੀਂ ਤਾਂ ਤੁਹਾਡੀ ਆਗਿਆ ਦੀ ਪਾਲਣਾ ਕਰਦੇ ਹਾਂ. ਇਸ ਦਇਆ ਭਾਵ ਨਾਲ ਸਾਡਾ ਕੀ ਲੈਣਾ-ਦੇਣਾ?

ਯਮਰਾਜ ਦੇ ਸੋਚਿਆ ਕਿ ਸ਼ਾਇਦ ਇਹ ਝਿੱਝਕ ਦੇ ਕਾਰਣ ਅਜਿਹਾ ਕਹਿ ਰਹੇ ਹਨ. ਫਿਰ ਨਿਡਰ ਕਰਦੇ ਹੋਏ ਉਹਨਾਂ ਨੂੰ ਬੋਲੇ- ਝਿੱਝਕੋ ਨਾ. ਜ਼ੇਕਰ ਤੁਹਾਡਾ ਮਨ ਕਦੇ ਪਸੀਜਿਆ ਹੋਵੇ ਤਾਂ ਨਿਡਰ ਹੋ ਕੇ ਮੈਨੂੰ ਦੱਸੋ. ਉਦੋਂ ਯਮਦੂਤਾਂ ਨੇ ਡਰਦੇ ਡਰਦੇ ਦੱਸਿਆ- ਸੱਚਮੁੱਚ! ਇਕ ਅਜਿਹੀ ਘਟਨਾ ਘਟੀ ਸੀ ਮਹਾਰਾਜ,ਜਦੋਂ ਸਾਡੇ ਦਿਲ ਕੰਬ ਗਏ ਸੀ.

ਅਜਿਹੀ ਕੀ ਘਟਨਾ ਸੀ- ਉਤਸੁਕ ਯਮਰਾਜ ਨੇ ਪੁਛਿਆ. ਮਹਾਰਾਜ! ਹੰਸ ਨਾਂ ਦਾ ਰਾਜਾ ਇਕ ਦਿਨ ਸ਼ਿਕਾਰ ਲਈ ਗਿਆ. ਉਹ ਜੰਗਲ ਵਿੱਚ ਆਪਣੇ ਸਾਥਿਆਂ ਤੋਂ ਵਿੱਛੜ ਗਿਆ ਅਤੇ ਰਾਜ ਦੀ ਦੂਜੀ ਸੀਮਾ ਵਿੱਚ ਪੁੱਜ ਗਿਆ. ਉਥੋਂ ਦੇ ਸ਼ਾਸ਼ਕ ਹੇਮਾ ਨੇ ਰਾਜਾ ਹੰਸ ਦਾ ਬੜਾ ਸਤਕਾਰ ਕੀਤਾ.

ਉਸੇ ਦਿਨ ਰਾਜਾ ਹੇਮਾ ਦੀ ਪਤਨੀ ਨੇ ਇਕ ਪੁੱਤਰ ਨੂੰ ਜਨਮ ਦਿੱਤਾ ਸੀ. ਜੋਤਿਸ਼ੀਆਂ ਨੇ ਨੱਖਤਰ ਗਿਣ ਕੇ ਦੱਸਿਆ ਕਿ ਉਹ ਵਿਆਹ ਦੇ ਚਾਰ ਦਿਨ ਬਾਅਦ ਮਰ ਜਾਵੇਗਾ. ਰਾਜਾ ਹੰਸ ਦੇ ਆਦੇਸ਼ ਤੇ ਉਸ ਬੱਚੇ ਨੂੰ ਬ੍ਰਹਮਚਾਰੀ ਦੇ ਰੂਪ ਵਿੱਚ ਜਮੁਨਾ ਨਦੀ ਦੇ ਤੱਟ ਤੇ ਰੱਖਿਆ ਗਿਆ. ਉਸ ਤੇ ਔਰਤਾਂ ਦੀ ਛਾਂ ਵੀ ਨਹੀਂ ਪਹੁੰਚਣ ਦਿੱਤੀ.

ਪਰ ਵਿਧੀ ਦਾ ਵਿਧਾਨ ਨਹੀਂ ਟਾਲਿਆ ਜਾ ਸਕਦਾ. ਸਮਾਂ ਬੀਤਦਾ ਰਿਹਾ. ਸੰਜੋਗ ਨਾਲ ਰਾਹਾ ਹੰਸ ਦੀ ਬੇਟੀ ਯਮੁਨਾ ਦੇ ਤੱਟ ਤੇ ਨਿਕਲ ਗਈ ਅਤੇ ਉਸਨੇ ਉਸ ਬ੍ਰਹਮਚਾਰੀ ਬਾਲਕ ਨਾਲ ਵਿਆਹ ਕਰ ਲਿਆ. ਚੌਥਾ ਦਿਨ ਆਇਆ ਅਤੇ ਰਾਜਕੁਮਾਰ ਮੌਤ ਨੂੰ ਪ੍ਰਾਪਤ ਹੋ ਗਿਆ. ਉਸ ਨਵੀਂ ਵਿਆਹੀ ਦਾ ਵਿਲਾਪ ਸੁੱਣ ਕੇ ਸਾਦਾ ਦਿਲ ਕੰਬ ਗਿਆ. ਅਜਿਹੀ ਸੁੰਦਰ ਜੋੜੀ ਅਸੀਂ ਕਦੇ ਨਹੀਂ ਦੇਖੀ ਸੀ. ਉਹ ਕਾਮਦੇਵ ਅਤੇ ਰਤੀ ਤੋਂ ਵੀ ਘੱਟ ਨਹੀਂ ਸੀ. ਉਸ ਯੁਵਕ ਨੂੰ ਲਿਆਉਂਦੇ ਸਮੇਂ ਸਾਡੇ ਵੀ ਅਥਰੂ ਨਹੀਂ ਸਨ ਰੁੱਕ ਰਹੇ ਸੀ.

ਯਮਰਾਜ ਨੇ ਕਿਹਾ- ਕੀ ਕੀਤਾ ਜਾਵੇ? ਵਿਧੀ ਦੇ ਵਿਧਾਨ ਦੀ ਮਰਿਆਦਾ ਅਨੁਸਾਰ ਸਾਨੂੰ ਅਜਿਹਾ ਕੰਮ ਕਰਨਾ ਪੈਂਦਾ ਹੈ. ਮਹਾਰਾਜ! ਇਕਾਇਕ ਇਕ ਦੂਤ ਨੇ ਪੁੱਛਿਆ- ਕੀ ਅਕਾਲ ਮੌਤ ਤੋਂ ਬੱਚਣ ਦਾ ਕੋਈ ਹੱਲ ਨਹੀਂ ਹੈ? ਯਮਰਾਜ ਨੇ ਅਕਾਲ ਮੌਤ ਤੋਂ ਬੱਚਣ ਦਾ ਹੱਲ ਦੱਸਦੇ ਹੋਏ ਕਿਹਾ- ਧਨਤੇਰਸ ਤੇ ਪੂਜਨ ਅਤੇ ਦੀਪਦਾਨ ਨੂੰ ਵਿਧੀ ਨਾਲ ਕਰਨ ਨਾਲ ਅਕਾਲ ਮੌਤ ਤੋਂ ਛੁਟਕਾਰਾ ਮਿਲਦਾ ਹੈ. ਜਿਸ ਘਰ ਵਿੱਚ ਇਹ ਪੂਜਨ ਹੁੰਦਾ ਹੈ,ਉਥੇ ਅਕਾਲ ਮੌਤ ਦਾ ਡਰ ਨੇੜੇ ਵੀ ਨਹੀਂ ਫਟਕਦਾ.

ਇਸ ਘਟਨਾ ਨਾਲ ਹੀ ਧਨਤੇਰਸ ਦੇ ਦਿਨ ਧਨਵਤਰੀ ਪੂਜਨ ਸਹਿਤ ਦੀਪਮਾਨ ਦੀ ਪ੍ਰਥਾ ਦਾ ਪ੍ਰਚਲਨ ਸ਼ੁਰੂ ਹੋਇਆ.
ਹੋਰ ਵੀ
ਧਨਤੇਰਸ ਦੇ ਦਿਨ ਕੀ ਕਰੀਏ
ਚਟਪਟੀ ਮੋਠ
ਭੁਟੇ ਦੀ ਬੁੰਦੀ
ਭੈਣਾਂ ਨੂੰ ਦਿਉ ਦੀਵਾਲੀ ਤੇ ਉਪਹਾਰ
ਅੰਕੁਰਿਤ ਮੇਥੀ ਦਾਨਾ
ਅਲਬੇਲੀ ਟਿੱਕੀ