ਮੁੱਖ ਸਫ਼ਾ > ਵਿਵਿਧ > ਵੈਬਦੁਨੀਆ ਵਿਸ਼ੇਸ਼ 07 > ਦੀਵਾਲੀ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਭੈਣਾਂ ਨੂੰ ਦਿਉ ਦੀਵਾਲੀ ਤੇ ਉਪਹਾਰ
ਦੀਵਾਲੀ ਤੇ ਉਪਹਾਰ ਦੇਣ ਦਾ ਹੀ ਤਿਉਹਾਰ ਹੈ. ਤੁਸੀਂ ਆਪਣੇ ਮਿੱਤਰਾਂ ਨੂੰ, ਸ਼ੁਭਚਿੰਤਕਾਂ ਨੂੰ, ਰਿਸ਼ਤੇਦਾਰਾਂ ਨੂੰ ਸ਼ੁਭਕਾਮਨਾਵਾਂ ਦੇ ਨਾਲ ਉਪਹਾਰ ਵੀ ਦਿੰਦੇ ਹੋ ਅਤੇ ਇਹ ਵੀ ਪਰੰਪਰਾ ਹੈ ਕਿ ਵਿਆਹੀ ਹੋਈ ਭੈਣ ਨੂੰ ਅਤੇ ਉਹਨਾਂ ਦੇ ਪਰਿਵਾਰ ਵਾਲਿਆਂ ਨੂੰ ਉਪਹਾਰ ਦਿੱਤੇ ਜਾਂਦੇ ਹਨ. ਇਹ ਰਿਵਾਜ ਸਾਲਾਂ ਤੋਂ ਚੱਲਿਆ ਆ ਰਿਹਾ ਹੈ ਅਤੇ ਅੱਜ ਵੀ ਕਾਇਮ ਹੈ.

ਜੇਕਰ ਕਿਸੇ ਕੁੜੀ ਦੀ ਪਹਿਲੀ ਦੀਵਾਲੀ ਹੈ ਤੇ ਇਹ ਬਹੁਤ ਹੀ ਖਾਸ ਹੁੰਦੀ ਹੈ. ਕਈ ਪਰਿਵਾਰਾਂ ਵਿੱਚ ਇਹ ਵੀ ਰੀਤ ਹੈ ਕਿ ਭਾਬੀਆਂ ਆਪਣੀ ਨਨਾਣਾਂ ਲਈ ਹਰ ਸਾਲ ਹੀ ਤੋਹਫੇ ਭੇਜਦੀਆਂ ਹਨ. ਪਰ ਹਰ ਵਾਰੀ ਇਹ ਸਮੱਸਿਆ ਹੁੰਦੀ ਹੈ ਕਿ ਇਸ ਵਾਰੀ ਕੀ ਦੇਵੀਏ ਜੋ ਲੱਗੇ ਸੱਭ ਤੋਂ ਖਾਸ. ਜੇਕਰ ਤੁਹਾਡਾ ਬਜਟ ਕੁੱਝ ਜਿਆਦਾ ਨਹੀਂ ਹੈ ਤੇ ਕੋਈ ਛੋਟਾ ਜਿਹਾ ਇਨਾਮ ਹੀ ਦਿਉ ਪਰ ਉਸ ਦੀ ਕਵਾਲਿਟੀ ਬਹੁਤ ਚੰਗੀ ਹੋਣੀ ਚਾਹੀਦੀ ਹੈ.

ਇਹ ਬਹੁਤ ਜਰੂਰੀ ਹੈ ਕਿ ਉਪਹਾਰ ਇਹੋ ਜਿਹਾ ਹੋਵੇ ਜੋ ਤੁਹਾਡੇ ਸੰਬੰਧਾਂ ਨੂੰ ਹੋਰ ਵੀ ਮਜਬੂਤ ਬਣਾ ਦੇਵੇ ਅਤੇ ਉਪਹਾਰਾਂ ਵਿੱਚ ਇਹੋ ਜਿਹੀ ਕਿਸੇ ਵੀ ਚੀਜ ਨੂੰ ਨਾਹ ਚੁਣੋਂ ਜਿਸ ਵਿੱਚ ਨਕਾਰਾਤਮਕਤਾ ਝਲਕਦੀ ਹੋਵੇ. ਜੇਕਰ ਵਿਆਹੀ ਭੈਣ ਨੂੰ ਉਪਹਾਰ ਦੇ ਰਹੇ ਹੋ ਅਤੇ ਉਸ ਦੇ ਪਰਿਵਾਰ ਦੇ ਸਦੱਸਿਆਂ ਨੂੰ ਵੱਖ-ਵੱਖ ਉਪਹਾਰ ਨਾ ਦੇ ਸਕੋ ਤੇ ਇਹੋ ਜਿਹੀ ਕਿਸੇ ਚੀਜ ਨੂੰ ਚੁਣੋਂ ਜੋ ਪੂਰੇ ਪਰਿਵਾਰ ਦੇ ਲਈ ਉਪਯੋਗੀ ਹੋਵੇ. ਇਸ ਤਰ੍ਹਾਂ ਤੁਹਾਡਾ ਤੋਹਫਾ ਉਸ ਦੇ ਪਰਿਵਾਰ ਨੂੰ ਜੋੜਨੇ ਵਿੱਚ ਸਹਾਈ ਹੋਵੇਗਾ.

ਜੇਕਰ ਤੁਸੀਂ ਕੁੱਝ ਵੀ ਨਹੀਂ ਸੋਚ ਪਾ ਰਹੇ ਹੋ ਕਿ ਉਪਹਾਰ ਵਿੱਚ ਕੀ ਦਿੱਤਾ ਜਾਵੇ ਤੇ ਚਲੋ ਅਸੀਂ ਤੁਹਾਨੂੰ ਦੱਸ ਦਿੰਦੇ ਹਾਂ ਕੁੱਝ ਹਿੰਟ ਅਤੇ ਆਡੀਏ.

ਮਿਠਾਈਆਂ ਅਤੇ ਫ
ਮਿਠਾਈਆਂ ਅਤੇ ਫਲ ਪਾਰੰਪਰਿਕ ਉਪਹਾਰ ਹੈ ਜੋ ਲਗਭਗ ਹਰ ਵਾਰੀ ਅਸੀਂ ਦਿੰਦੇ ਹੀ ਹਾਂ. ਇਸ ਵਾਰੀ ਇਹ ਕਰ ਸਕਦੇ ਹਾਂ ਕਿ ਕੁੱਝ ਨਵੇਂ ਪ੍ਰਕਾਰ ਦੇ ਫਲ ਤੁਸੀਂ ਦੇ ਸਕਦੇ ਹੋ ਜਿਵੇਂ ਕਿਵੀ, ਇਰਾਨੀ ਖਰਬੂਜੇ ਅਤੇ ਹੋਰ ਵੀ ਬਹੁਤ ਸਾਰੀ ਵੈਰਾਈਟੀਜ ਬਜਾਰ ਵਿੱਚ ਉਪਲਬਧ ਹੈ. ਮਿਠਾਈਆਂ ਵੀ ਬਹੁਤ ਸਾਰੇ ਨਵੇਂ ਫਲੇਵਰ ਵਿੱਚ ਹਨ ਇਹਨਾਂ ਨੂੰ ਨਵੇ ਸਟਾਈਲ ਤੋਂ ਪੈਕ ਕਰਕੇ ਤੁਸੀਂ ਦੇ ਸਕਦੇ ਹੋਏ. ਨਾਲ ਹੀ ਤੁਸੀਂ ਮੇਵਿਆਂ ਦਾ ਬਾਕਸ ਅਤੇ ਚਾਕਲੇਟਸ ਵੀ ਦੇ ਸਕਦੇ ਹੋ.

ਘਰੇਲੂ ਉਪਯੋਗ ਦੀ ਚੀਜਾ
ਜੇਕਰ ਤੁਹਾਡੀ ਭੈਣ ਦਾ ਨਵਾਂ-ਨਵਾਂ ਵਿਆਹ ਹੋਇਆ ਹੈ ਤੇ ਤੁਸੀਂ ਉਸ ਨੂੰ ਰਸੋਈ ਵਿੱਚ ਕੱਮ ਆਉਣ ਵਾਲੀ ਚੀਜਾਂ, ਕ੍ਰਾਕਰੀ, ਬੈਡਸ਼ੀਟ, ਕਾਲੀਨ ਜਿਹੇ ਉਪਹਾਰ ਵੀ ਦੇ ਸਕਦੇ ਹੋ. ਇਸ ਨਾਲ ਉਸ ਨੂੰ ਆਪਣਾ ਘਰ ਸਜਾਉਣ ਵਿੱਚ ਆਸਾਨੀ ਹਵੇਗੀ.

ਗਹਿਣੇ: ਗਹਿਣੇ ਬਹੁਤ ਹੀ ਪਾਰੰਪਰਿਕ ਉਪਹਾਰ ਹਨ ਅਤੇ ਸਾਰਿਆਂ ਨੂੰ ਪਸੰਦ ਆਉਂਦੇ ਹਨ. ਦੀਵਾਲੀ ਤੇ ਤੁਸੀਂ ਹੀਰੇ, ਕੁੰਦਨ, ਸੋਨੇ, ਮੋਤੀ ਜਾਂ ਚਾਂਦੀ ਦੇ ਗਹਿਣੇ ਦੇ ਸਕਦੇ ਹੋ.

ਸਾੜੀਆਂ: ਭੈਣਾ ਦੇ ਲਈ ਇਹ ਸੱਭ ਤੋਂ ਆਸਰਸ਼ ਤੋਹਫਾ ਹੈ. ਜੇਕਰ ਤੁਸੀਂ ਸਾੜੀ ਦੇ ਨਾਲ ਹਲਕੀ ਜਵੈਲਰੀ ਦਵੋਗੇ ਤੇ ਇਹ ਵੀ ਬਹੁਤ ਕੱਮ ਦਾ ਹੈ. ਨਾਲ ਹੀ ਤੁਸੀਂ ਪਰਿਵਾਰ ਦੇ ਦੂਜੇ ਲੋਕਾਂ ਲਈ ਫਲ ਅਤੇ ਚਾਕਲੇਟਸ ਵੀ ਲੈ ਜਾ ਸਕਦੇ ਹੋ.
ਹੋਰ ਵੀ
ਅੰਕੁਰਿਤ ਮੇਥੀ ਦਾਨਾ
ਅਲਬੇਲੀ ਟਿੱਕੀ
ਭਾਈਦੂਜ ਕਥਾ
ਗਣੇਸ਼ ਜੀ ਦੀ ਆਰਤੀ