ਆਪਣੇ ਸਾਥੀ ਦੀ ਹਰ ਚੰਗੀ ਅਦਾ ਅਤੇ ਗੁਣਾਂ ਲਈ ਵਾਰੀ ਜਾਂਵਾ ਜਾਂ ਵਾਰਿਆ ਜਾਂਵਾ ਕਹਿਣ ਨਾਲ ਪਿਆਰ ਦੇ ਰਿਸ਼ਤੇ ਵਿੱਚ ਚਾਰ ਚੰਨ ਲੱਗ ਜਾਂਦੇ ਹਨ। ਪਿਆਰ ਕੋਈ ਕਰਦਾ ਇਸ ਲਈ ਹੈ ਕਿ ਉਹ ਜੀਵਨ ਵਿੱਚ ਜਿਉਣ ਦਾ ਅਹਿਸਾਸ ਲਿਆਵੇ। ਜਿਉਣ ਦੀ ਭਾਵਨਾ ਜਗਾਉਣ ਲਈ ਚੰਗੀ ਸੋਚ ਦੀ ਲੋੜ ਹੁੰਦੀ ਹੈ। ਉਮੀਦ ਦੀ ਲੋੜ ਹੈ। ਆਪਣੇ ਪਿਆਰ 'ਤੇ ਭਰੋਸੇ ਦੀ ਲੋੜ ਹੈ। ਇਹ ਤਾਂ ਹੀ ਸੰਭਵ ਹੈ ਜਦੋਂ ਅਸੀਂ ਆਪਣੇ ਸਾਥੀ ਦੀ ਹਰ ਛੋਟੀ-ਵੱਡੀ ਕੋਸ਼ਿਸ਼ ਦੀ ਤਾਰੀਫ਼ ਕਰੀਏ। |