ਪ੍ਰੇਮ ਕਹਾਣੀਆਂ | ਲਵ ਗੁਰੂ | ਲਵ ਟਿਪਸ | ਵੈਲੇਨਟਾਈਨ ਡੇ
ਮੁੱਖਪੰਨਾ » ਵਿਵਿਧ » ਰੋਮਾਂਸ » ਪ੍ਰੇਮ ਕਹਾਣੀਆਂ » ਦਰਦ ਤੇਰੇ ਪਿਆਰ ਦਾ! (Love Story)
Feedback Print Bookmark and Share
 
ND
'ਤੈਨੂੰ ਕੀ ਮਿਲਿਆ ਉਹ ਤਾਂ ਮੈਂ ਨਹੀਂ ਜਾਣਦਾ, ਪਰ ਇੱਕ ਗੱਲ ਜਰੂਰ ਜਾਣਦਾ ਹਾਂ ਕਿ ਤੂੰ ਉਸ ਨੂੰ ਗੁਆ ਲਿਆ ਹੈ ਜੋ ਕਦੇ ਆਪਣੇ ਆਪ ਤੋਂ ਜਿਆਦਾ ਤੈਨੂੰ ਪਿਆਰ ਕਰਦਾ ਸੀ। ਤੂੰ ਉਸ ਨੂੰ ਧੋਖਾ ਦਿੱਤਾ ਹੈ ਜਿਸਨੇ ਆਪਣੇ ਜੀਵਨ ਵਿੱਚ ਸਿਰਫ਼ ਅਤੇ ਸਿਰਫ਼ ਤੇਰੇ 'ਤੇ ਭਰੋਸਾ ਕੀਤਾ। ਖੈਰ! ਤੂੰ ਜੋ ਕਰਨਾ ਸੀ ਉਹ ਤੂੰ ਕਰ ਲਿਆ ਬਸ ਹੁਣ ਇੱਕ ਆਖਰੀ ਬੇਨਤੀ ਹੈ। ਮੇਰੇ ਬਾਕੀ ਬਚੇ ਜੀਵਨ ਵਿੱਚ ਕਦੇ ਵੀ ਅਤੇ ਕਿਤੇ ਵੀ ਜੇਕਰ ਤੇਰਾ ਮੇਰੇ ਨਾਲ ਸਾਹਮਣਾ ਹੋ ਜਾਵੇ ਤਾਂ ਰੱਬ ਦਾ ਵਾਸਤਾ ਹੈ! ਤੂੰ ਆਪਣਾ ਰਾਹ ਬਦਲ ਲੈਣਾ ਜਾਂ ਫਿਰ ਆਪਣਾ ਮੂੰਹ ਫੇਰ ਲੈਣਾ। ਕਿਉਂਕਿ ਮੈਂ ਜਾਣਦਾ ਹਾਂ ਕਿ ਜਦੋਂ ਕਦੇ ਵੀ ਮੈਂ ਤੇਰਾ ਚਿਹਰਾ ਦੇਖਾਂਗਾ ਉਦੋਂ ਮੈਨੂੰ ਸਿਰਫ਼ ਇੱਕ ਹੀ ਗੱਲ ਦਾ ਅਫ਼ਸੋਸ ਰਹੇਗਾ ਕਿਮੈਂ ਇਸ ਚਿਹਰੇ ਦੇ ਪਿੱਛੇ ਲੁਕੀ ਉਸ ਕੁੜੀ ਨੂੰ ਪਿਆਰ ਕੀਤਾ, ਜਿਸਨੇ ਅਖੀਰ ਤੱਕ ਮੈਨੂੰ ਧੋਖੇ ਦੇ ਇਲਾਵਾ ਹੋਰ ਕੁਝ ਵੀ ਨਹੀਂ ਦਿੱਤਾ। ਹੋ ਸਕਦਾ ਹੈ ਉਸ ਸਮੇਂ ਮੈਂ ਗੁੱਸੇ ਵਿੱਚ ਆ ਕੇ ਕੁਝ ਅਜਿਹਾ ਕੰਮ ਕਰ ਦੇਵਾਂ ਜੋ ਮੈਂ ਕਦੇ ਨਹੀਂ ਕਰਨਾ ਚਾਹੁੰਦਾ।'

ਉਸ ਦਿਨ ਅਚਾਨਕ ਹੀ ਰੀਟਾ ਦੀ ਨਜ਼ਰ ਰਾਜੀਵ ਦੀ ਲਿਖੀ ਉਸ ਚਿੱਠੀ 'ਤੇ ਪੈ ਗਈ ਜੋ ਕਈ ਸਾਲਾਂ ਤੋਂ ਇੱਕ ਕਿਤਾਬ ਦੇ ਪੰਨਿਆਂ ਵਿੱਚ ਸੜ ਰਹੀ ਸੀ। ਇਹ ਚਿੱਠੀ ਰਾਜੀਵ ਅਤੇ ਰੀਟਾ ਦੇ ਪਿਆਰ ਦੀਆਂ ਯਾਦਾਂ ਬਿਆਨ ਕਰਨ ਵਾਲੀ ਆਖਰੀ ਚਿੱਠੀ ਸੀ।

ਕਾਲਜ ਦੇ ਦਿਨਾਂ ਵਿੱਚ ਹੀ ਇਹਨਾਂ ਦੋਵਾਂ ਦਾ ਪਿਆਰ ਹੋਇਆ ਸੀ। ਰੀਟਾ ਪ੍ਰਿੰਸੀਪਲ ਦੇ ਦਫ਼ਤਰ ਚੋਂ ਬਾਹਰ ਹੀ ਨਿੱਕਲੀ ਸੀ ਕਿ ਅਚਾਨਕ ਹੀ ਸਾਹਮਣੇ ਕੈਂਟੀਨ ਵਿੱਚ ਰਾਜੀਵ ਆਪਣੇ ਦੋਸਤਾਂ ਨਾਲ ਕੌਫੀ ਪੀ ਰਿਹਾ ਸੀ। ਨਵੀਂ ਸਟੂਡੈਂਟ ਨੂੰ ਦੇਖ ਕੇ ਸਾਰੇ ਸੀਨੀਅਰਸ ਰੀਟਾ ਦੇ ਨੇੜੇ ਆ ਗਏ ਅਤੇ ਦੇਖਦੇ ਹੀ ਦੇਖਦੇ ਉਸਦੀ ਰੈਗਿੰਗ ਸ਼ੁਰੂ ਕਰ ਦਿੱਤੀ। ਹੱਦ ਤਾਂ ਉਸ ਸਮੇਂ ਹੋ ਗਈ ਜਦੋਂ ਰੀਟਾ ਨੂੰ ਕਿਹਾ ਗਿਆ ਕਿ ਉਹ ਇੱਕ ਲੰਗੜੀ ਔਰਤ ਦੀ ਤਰ੍ਹਾਂ ਤੁਰ ਕੇ ਆ ਕੇ ਸਾਰੇ ਸਟੂਡੈਂਟਸ ਦੇ ਸਾਹਮਣੇ ਆ ਕੇ ਭੀਖ ਮੰਗੇ।

ND
ਰੀਟਾ ਲਈ ਦਿੱਲੀ ਸ਼ਹਿਰ ਬਿਲਕੁਲ ਨਵਾਂ ਸੀ ਅਤੇ ਇੱਥੋਂ ਦੇ ਲੋਕ ਵੀ। ਉਹ ਬਿਲਕੁਲ ਘਬਰਾ ਗਈ ਅਤੇ ਫੁੱਟ-ਫੁੱਟ ਕੇ ਰੋਣ ਲੱਗੀ। ਉਸ ਸਮੇਂ ਰਾਜੀਵ ਹੀ ਸੀ ਕੋ ਇੱਕ ਫਰਿਸ਼ਤਾ ਬਣ ਕੇ ਉਸ ਨੂੰ ਬਚਾਉਣ ਆਇਆ ਸੀ। ਉਸਨੇ ਸਾਰੇ ਸੀਨੀਅਰਸ ਨੂੰ ਝਿੜਕਿਆ ਅਤੇ ਉਹਨਾਂ ਨੂੰ ਰੀਟਾ ਤੋਂ ਮਾਫ਼ੀ ਮੰਗਣ ਲਈ ਵੀ ਕਿਹਾ।

ਉਸੇ ਦਿਨ ਤੋਂ ਰਾਜੀਵ ਰੀਟਾ ਦੇ ਮਨ ਨੂੰ ਚੰਗਾ ਲੱਗਣ ਲੱਗ ਗਿਆ। ਹੌਲੀ-ਹੌਲੀ ਉਹਨਾਂ ਦੋਵਾਂ ਦੀ ਦੋਸਤੀ ਵਧਣ ਲੱਗੀ। ਦੂਰੀਆਂ ਨਜ਼ਦੀਕੀਆਂ ਵਿੱਚ ਬਦਲ ਗਈਆਂ ਅਤੇ ਇੱਕ ਦਿਨ ਰੀਟਾ ਨੇ ਰਾਜੀਵ ਨੂੰ ਪ੍ਰਪੋਜ ਕਰ ਦਿੱਤਾ। ਰਾਜੀਵ ਨੂੰ ਵੀ ਰੀਟਾ ਬਹੁਤ ਪਸੰਦ ਸੀ ਉਸਨੇ ਵੀ ਉਸ ਨੂੰ ਖੁੱਲ੍ਹੇ ਮਨੋਂ ਸਵੀਕਾਰ ਕਰ ਲਿਆ। ਸਮਾਂ ਬੀਤਦਾ ਗਿਆ ਅਤੇ ਉਹਨਾਂ ਦਾ ਪਿਆਰ ਪਰਵਾਨ ਚੜ੍ਹਨ ਲੱਗਿਆ। ਗੱਲ ਵਿਆਹ ਤੱਕ ਵੀ ਆ ਪਹੁੰਚੀ।

ਹੁਣ ਰਾਜੀਵ ਇੱਕ ਵੱਡੀ ਕੰਪਨੀ ਵਿੱਚ ਮੈਨੇਜਰ ਸੀ, ਉਸਦੀ ਤਨਖਾਹ ਵੀ ਚੰਗੀ ਸੀ। ਰੀਟਾ ਵੀ ਹਾਈ ਸਕੂਲ ਦੇ ਵਿਦਿਆਰਥੀਆਂ ਨੂੰ ਪੜ੍ਹਾਉਂਦੀ ਸੀ। ਅਚਾਨਕ ਹੀ ਰਾਜੀਵ ਦੀ ਬਦਲੀ ਮੁੰਬਈ ਸ਼ਹਿਰ ਵਿੱਚ ਹੋ ਗਈ। ਰੀਟਾ ਤੋਂ ਕੋਹਾਂ ਦੂਰ ਹੋਣ ਦੇ ਬਾਵਜੂਦ ਵੀ ਉਹ ਹਰ ਮਹੀਨੇ ਉਸ ਨੂੰ ਮਿਲਣ ਲਈ ਮੁੰਬਈ ਤੋਂ ਦਿੱਲੀ ਆਉਂਦਾ ਰਹਿੰਦਾ ਸੀ। ਦੋਵੇਂ ਘੰਟਿਆਂ ਤੱਕ ਇੱਕ-ਦੂਜੇ ਨਾਲ ਟੈਲੀਫੋਨ ਤੇ ਗੱਲਾਂ ਕਰਿਆ ਕਰਦੇ ਸਨ। ਪਰ ਹੌਲੀ-ਹੌਲੀ ਰੀਤਾ ਦੇ ਫੋਨ ਆਉਣੇ ਬੰਦ ਹੋ ਗਏ। ਰਾਜੀਵ ਜਦੋਂ ਕਦੇ ਵੀ ਫੋਨ ਕਰਦਾ ਜਾਂ ਤਾਂ ਫੋਨ ਕੱਟ ਦਿੱਤਾ ਜਾਂਦਾ ਜਾਂ ਫਿਰ ਲੰਬੇ ਸਮੇਂ ਤੱਕ ਘੰਟੀਆਂ ਵੱਜਦੀਆਂ ਰਹਿੰਦੀਆਂ।

ਰਾਜੀਵ ਵੀ ਥੋੜ੍ਹਾ ਬਿਜ਼ੀ ਹੋਣ ਕਾਰਨ ਚਾਰ-ਪੰਜ ਮਹੀਨਿਆਂ ਤੱਕ ਦਿੱਲੀ ਨਾ ਜਾ ਸਕਿਆ। ਬਾਅਦ ਵਿੱਚ ਰਾਜੀਵ ਨੂੰ ਪਤਾ ਲੱਗਿਆ ਕਿ ਰੀਟਾ ਅਤੇ ਉਹਨਾਂ ਦਾ ਪਰਿਵਾਰ ਦਿੱਲੀ ਛੱਡ ਕੇ ਕਿਤੇ ਦੂਰ ਚਲੇ ਗਏ ਹਨ। ਰਾਜੀਵ ਨੇ ਰੀਟਾ ਦੇ ਬਾਰੇ ਜਾਨਣ ਦੀ ਪੂਰੀ ਕੋਸ਼ਿਸ਼ ਕੀਤੀ। ਉਹ ਰੀਟਾ ਦੇ ਹਰ ਦੋਸਤ, ਹਰ ਰਿਸ਼ਤੇਦਾਰ ਨੂੰ ਮਿਲਿਆ, ਪਰ ਕਿਸੇ ਨੂੰ ਵੀ ਰੀਟਾ ਕਿੱਥੇ ਹੈ, ਉਸਦੀ ਜਾਣਕਾਰੀ ਨਹੀਂ ਸੀ।

ND
ਇਸ ਗੱਲ ਨੂੰ ਪੂਰੇ ਪੰਜ ਸਾਲ ਬੀਤ ਗਏ। ਇੱਕ ਦਿਨ ਰਾਜੀਵ ਆਫਿਸ ਚੋਂ ਬਾਹਰ ਹੀ ਨਿੱਕਲਿਆ ਸੀ ਕਿ ਸਾਹਮਣੇ ਸੜਕ 'ਤੇ ਖੜ੍ਹੇ ਇੱਕ ਗੁਬਾਰੇ ਵਾਲੇ ਕੋਲ ਇੱਕ ਔਰਤ ਆਪਣੇ ਛੋਟੇ ਬੱਚੇ ਨਾਲ ਖੜੀ ਸੀ। ਉਸਦਾ ਬੇਟਾ ਗੁਬਾਰੇ ਖਰੀਦਣ ਲਈ ਵਾਰ-ਵਾਰ ਜਿੱਦ ਕਰਦਾ ਸੀ, ਪਰ ਉਹ ਮਨਾ ਕਰ ਰਹੀ ਸੀ।

ਰਾਜੀਵ ਨੂੰ ਉਸ ਔਰਤ ਦਾ ਚਿਹਰਾ ਕੁਝ ਜਾਣਿਆ-ਪਛਾਣਿਆ ਲੱਗਿਆ। ਉਹ ਨਾ ਚਾਹੁੰਦੇ ਹੋਏ ਵੀ ਆਪਣੀ ਕਾਰ ਨੂੰ ਸੜਕ ਦੇ ਦੂਜੇ ਪਾਸੇ ਲੈ ਗਿਆ। ਉਸਨੇ ਉਸ ਔਰਤ ਨੂੰ ਗੌਰ ਨਾਲ ਦੇਖਣ ਦੀ ਕੋਸ਼ਿਸ਼ ਕੀਤੀ, ਉਹ ਔਰਤ ਹੋਰ ਕੋਈ ਨਹੀਂ ਬਲਕਿ ਰੀਟਾ ਹੀ ਸੀ ਅਤੇ ਉਹ ਬੱਚਾ ਜੋ ਕਦੋਂ ਤੋਂ ਗੁਬਾਰਾ ਖਰੀਦਣ ਦੀ ਜਿੱਦ ਕਰ ਰਿਹਾ ਸੀ, ਉਹ ਉਸਦਾ ਹੀ ਬੇਟਾ ਸੀ। ਇੱਕ ਮਿੰਟ ਲਈ ਰਾਜੀਵ ਆਪਣੇ ਆਪ ਨੂੰ ਸੰਭਾਲ ਨਹੀਂ ਸਕਿਆ। ਰੀਟਾ ਹੁਣ ਤੱਕ ਕਿੱਥੇ ਸੀ ਅਤੇ ਕਦੋਂ ਉਸਦਾ ਵਿਆਹ ਹੋ ਗਿਆ, ਉਸਨੇ ਕਿਉਂ ਮੈਨੂੰ ਨਹੀਂ ਦੱਸਿਆ? ਇਸ ਤਰ੍ਹਾਂ ਦੇ ਕਈ ਸਵਾਲ ਸਨ ਜੋ ਰਾਜੀਵ ਨੂੰ ਪਰੇਸ਼ਾਨ ਕਰ ਰਹੇ ਸਨ। ਉਸਨੇ ਹੌਲੀ-ਹੌਲੀ ਆਪਣੀ ਕਾਰ ਦਾ ਦਰਵਾਜ਼ਾ ਖੋਲ੍ਹਿਆ ਅਤੇ ਰੀਟਾ ਦੇ ਕੋਲ ਆ ਕੇ ਖੜ੍ਹਾ ਹੋ ਗਿਆ। ........ਬਾਕੀ ਅਗਲੇ ਹਫ਼ਤੇ
ਸਬੰਧਤ ਜਾਣਕਾਰੀ ਲੱਭੋ