ਪ੍ਰੇਮ ਕਹਾਣੀਆਂ | ਲਵ ਗੁਰੂ | ਲਵ ਟਿਪਸ | ਵੈਲੇਨਟਾਈਨ ਡੇ
ਮੁੱਖਪੰਨਾ » ਵਿਵਿਧ » ਰੋਮਾਂਸ » ਪ੍ਰੇਮ ਕਹਾਣੀਆਂ » ਪਿਆਰ ਦੀ ਅਦਭੁੱਤ ਮਿਸਾਲ ਹਨ ਅਮਰ-ਤਿਲੋਗਾ (Love Story)
Feedback Print Bookmark and Share
 
ND
ਅਮਰ-ਤਿਲੋਗਾ ਦਾ ਪਿਆਰ, ਸਮਰਪਣ, ਤਿਆਗ ਅਤੇ ਹਿੰਮਤ ਦੀ ਮਿਸਾਲ ਹੈ। ਤਿੰਨ ਸਦੀਆਂ ਪੁਰਾਣੇ ਇਸ ਪ੍ਰੇਮੀ ਜੋੜੇ ਨੂੰ ਵੀ ਆਪਣੇ ਪਿਆਰ ਦੀ ਕੀਮਤ ਜਾਨ ਦੇ ਕੇ ਚੁਕਾਉਣੀ ਪਈ ਸੀ, ਪਰ ਆਪਣੇ ਪ੍ਰੇਮ ਦੇ ਕਾਰਨ ਹੀ ਅੱਜ ਵੀ ਗੜ੍ਹਵਾਲ ਦੇ ਲੋਕ ਇਹਨਾਂ ਨੂੰ ਯਾਦ ਕਰਦੇ ਹਨ।

ਕਹਾਣੀ ਗੜ੍ਹਵਾਲ ਦੇ ਕੋਟ ਬਲਾਕ ਸਥਿਤ ਇੱਕ ਪਿੰਡ ਦੀ ਹੈ। 17ਵੀਂ ਸਦੀ ਵਿੱਚ ਇੱਥੇ ਕਤਿਊਰੀ ਵੰਸ਼ ਦੇ ਸੂਰਜਵੰਸ਼ੀ ਤੜਿਆਲ ਜਾਤੀ ਦਾ ਗੜ੍ਹ੍ਹ ਸੀ ਅਤੇ ਗੜ੍ਹਪਤੀ ਦੀ ਧੀ ਤਿਲੋਗਾ ਬਹੁਤ ਹੀ ਸੋਹਣੀ ਸੀ। ਇੱਕ ਵਾਰ ਤਿਲੋਗਾ ਪਿੰਡ ਦੇ ਨਜ਼ਦੀਕ ਲੱਗੇ ਇੱਕ ਮੇਲੇ ਵਿੱਚ ਗਈ। ਰਾਹ ਵਿੱਚ ਨੇੜੇ ਸਥਿਤ ਭਰਪੂਰ ਗੜ੍ਹ ਦੇ ਗੜ੍ਹਪਤੀ ਅਮਰਦੇਵ ਨੂੰ ਉਸ ਨੇ ਦੇਖਿਆ ਅਤੇ ਉਸਦੇ ਵਿਅਕਤੀਤਵ ਤੋਂ ਆਕਰਸ਼ਿਤ ਹੋਏ ਬਿਨਾ ਨਾ ਰਹਿ ਸਕੀ।

ਅਮਰਦੇਵ ਨੂੰ ਵੀ ਤਿਲੋਗਾ ਦੇ ਸੁਹੱਪਣ ਨੇ ਮੋਹ ਲਿਆ ਅਤੇ ਉਹਨਾਂ ਨੇ ਉਸ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਮੇਲੇ ਦੇ ਦੌਰਾਨ ਹੀ ਮੁਲਾਕਾਤ ਹੋਈ ਅਤੇ ਦੋਵਾਂ ਵਿੱਚ ਪ੍ਰੇਮ ਹੋ ਗਿਆ।

ਇਸ ਦੌਰਾਨ ਤਿਲੋਗਾ ਦੇ ਪਿਤਾ ਨੇ ਉਸਦੀ ਮੰਗਣੀ ਬੁਟੋਲਾ ਪਰਿਵਾਰ ਵਿੱਚ ਕਰ ਦਿੱਤੀ। ਲੋਕ ਸ਼ਰਮ ਦੇ ਡਰ ਨਾਲ ਤਿਲੋਗਾ ਨੇ ਕਿਸੇ ਨੂੰ ਅਮਰਦੇਵ ਬਾਰੇ ਨਹੀਂ ਦੱਸਿਆ। ਅਮਰਦੇਵ ਹਰ ਰਾਤ ਤਿਲੋਗਾ ਨੂੰ ਮਿਲਣ ਉਸਦੇ ਪਿੰਡ ਆਉਂਦਾ ਰਿਹਾ।

ਦੱਸਿਆ ਜਾਂਦਾ ਹੈ ਕਿ ਭਰਪੂਰ ਗੜ੍ਹ ਤੋਂ ਤਿਲੋਗਾ ਦੇ ਪਿੰਡ ਦੀ ਦੂਰੀ ਕਾਫੀ ਜਿਆਦਾ ਸੀ ਅਤੇ ਰਾਹ ਵਿੱਚ ਗੰਗਾ ਨਦੀ ਪੈਂਦੀ ਸੀ। ਅਮਰਦੇਵ ਸ਼ਾਮ ਦੇ ਸਮੇਂ ਭਰਪੂਰ ਗੜ੍ਹ ਤੋਂ ਚੱਲਦਾ ਸੀ ਅਤੇ ਕਾਹ ਨੂੰ ਮੋਢੇ ਤੇ ਬੰਨ੍ਹ ਕੇ ਨਦੀ ਪਾਰ ਕਰ ਕੇ ਤਿਲੋਗਾ ਦੇ ਪਿੰਡ ਪਹੁੰਚਦਾ ਸੀ। ਇਸ ਤੋਂ ਬਾਅਦ ਤਿਲੋਗਾ ਨੂੰ ਮਿਲ ਕੇ ਸਵੇਰ ਹੋਣ ਤੋਂ ਪਹਿਲਾਂ ਹੀ ਉਹ ਵਾਪਸ ਆਪਣੇ ਗੜ੍ਹ ਪਰਤ ਜਾਂਦਾ ਸੀ। ਲੰਬੇ ਸਮੇਂ ਤੱਕ ਇਹੀ ਸਿਲਸਿਲਾ ਚੱਲਦਾ ਰਿਹਾ।

ND
ਇੱਕ ਦਿਨ ਪਿੰਡ ਦੇ ਕਿਸੇ ਬੰਦੇ ਨੇ ਅਮਰਦੇਵ ਨੂੰ ਦੇਖ ਲਿਆ ਅਤੇ ਗੜ੍ਹ੍ਹਪਤੀ ਨੂੰ ਜਾ ਦੱਸਿਆ। ਗੜ੍ਹਪਤੀ ਦੇ ਨਿਰਦੇਸ਼ 'ਤੇ ਉਸਦੇ ਸਿਪਾਹੀ ਅਮਰਦੇਵ ਦੀ ਝਾਕ ਵਿੱਚ ਲੱਗ ਗਏ ਅਤੇ ਉਸਦੇ ਪਹੁੰਚਦੇ ਹੀ ਉਸ ਨੂੰ ਕੈਦ ਕਰ ਲਿਆ। ਅਮਰਦੇਵ ਦੇ ਤਿਲੋਗਾ ਨਾਲ ਪ੍ਰੇਮ ਦੀ ਗੱਲ ਦੱਸਣ 'ਤੇ ਗੜ੍ਹਪਤੀ ਨੇ ਨਿਰਣਾ ਲੈਣ ਲਈ ਤਿਲੋਗਾ ਦੇ ਹੋਣ ਵਾਲਿਆਂ ਸਹੁਰਿਆਂ ਦੇ ਪਰਿਵਾਰ ਨੂੰ ਬੁਲਾਇਆ। ਗੜ੍ਹਪਤੀ ਨੇ ਅਮਰਦੇਵ ਨੂੰ ਛੱਡ ਦਿੱਤਾ ਸੀ, ਪਰ ਬੁਟੋਲਾ ਦੇ ਲੋਕਾਂ ਨੇ ਉਸਦੀ ਬੇ-ਰਹਿਮੀ ਨਾਲ ਹੱਤਿਆ ਕਰ ਦਿੱਤੀ।

ਤਿਲੋਗਾ ਤੋਂ ਆਪਣੇ ਪ੍ਰੇਮੀ ਦੀ ਇਹ ਦਸ਼ਾ ਦੇਖੀ ਨਹੀਂ ਗਈ ਅਤੇ ਉਸਨੇ ਪਿੰਡ ਦੇ ਨੇੜੇ ਹੀ ਅਮਰਦੇਵ ਦੇ ਵਿਛੋੜੇ ਵਿੱਚ ਇੱਕ ਖੂਹ ਵਿੱਚ ਛਾਲ ਮਾਰ ਕੇ ਆਪਣੀ ਜਾਨ ਦੇ ਦਿੱਤੀ।

ਅਮਰਦੇਵ ਅਤੇ ਤਿਲੋਗਾ ਦਾ ਪਿਆਰ ਅੱਜ ਵੀ ਅਮਰ ਹੈ। ਸ਼ਾਇਦ ਉਸ ਸਮੇਂ ਦਾ ਸਮਾਜ ਬਹੁਤ ਜਿਆਦਾ ਹਿੰਸਕ ਸੀ, ਜਿਸਦੀ ਭੇਂਟ ਦੋ ਪਿਆਰ ਕਰਨ ਵਾਲੇ ਚੜ੍ਹ ਗਏ।
ਸਬੰਧਤ ਜਾਣਕਾਰੀ ਲੱਭੋ