ਪ੍ਰੇਮ ਕਹਾਣੀਆਂ | ਲਵ ਗੁਰੂ | ਲਵ ਟਿਪਸ | ਵੈਲੇਨਟਾਈਨ ਡੇ
ਮੁੱਖਪੰਨਾ » ਵਿਵਿਧ » ਰੋਮਾਂਸ » ਪ੍ਰੇਮ ਕਹਾਣੀਆਂ » ਸਭ ਕੁਝ ਜਾਇਜ ਹੈ ਪਿਆਰ 'ਚ...! (Love Story)
Feedback Print Bookmark and Share
 
- ਜਨਕ ਸਿੰਘ ਝਾਲ
ND
ਰਵੀ ਅਤੇ ਅਨੀਤਾ ਦੀ ਪਹਿਲੀ ਮੁਲਾਕਾਤ ਕਾਲਜ ਦੇ ਦਿਨਾਂ ਵਿੱਚ ਹੋਈ ਸੀ। ਅਨੀਤਾ ਦੀਆਂ ਅੱਖਾਂ ਨੇ ਪਹਿਲੀ ਨਜ਼ਰ ਵਿੱਚ ਹੀ ਰਵੀ ਨੂੰ ਆਪਣੇ ਪਿਆਰ ਦੇ ਮੋਹ ਜਾਲ ਵਿੱਚ ਫਸਾ ਲਿਆ ਸੀ ਅਤੇ ਰਵੀ ਵੀ ਬਿਨਾ ਕੁਝ ਸੋਚੇ ਸਮਝੇ ਉਸ ਵੱਲ ਖਿੱਚਿਆ ਜਾ ਰਿਹਾ ਸੀ।

ਹੌਲੀ-ਹੌਲੀ ਇਸ ਪਿਆਰ ਦੀਆਂ ਪੀਂਘਾਂ ਉੱਚੀਆਂ ਚੜ੍ਹਨ ਲੱਗੀਆਂ। ਦੋਵਾਂ ਨੂੰ ਲੱਗਿਆ ਕਿ ਕੁਦਰਤ ਨੇ ਉਹਨਾਂ ਨੂੰ ਇੱਕ-ਦੂਜੇ ਲਈ ਹੀ ਬਣਾਇਆ ਹੈ। ਦੋਵਾਂ ਨੇ ਠਾਣ ਲਿਆ ਕਿ ਜਦੋਂ ਉਹਨਾਂ ਦੀ ਪੜਾਈ ਖਤਮ ਹੋਵੇਗੀ ਅਤੇ ਰਵੀ ਨੂੰ ਕਿਸੇ ਕੰਪਨੀ ਵਿੱਚ ਚੰਗੀ ਨੌਕਰੀ ਮਿਲ ਜਾਵੇਗੀ, ਤਾਂ ਉਹ ਆਪਣੇ ਮਾਤਾ-ਪਿਤਾ ਨਾਲ ਆਪਣੇ ਵਿਆਹ ਦੀ ਗੱਲ ਕਰਨਗੇ।

ਸਮਾਂ ਗੁਜਰਦਾ ਗਿਆ ਅਤੇ ਰਵੀ ਨੂੰ ਇੱਕ ਮਲਟੀਨੈਸ਼ਨਲ ਕੰਪਨੀ ਵਿੱਚ ਚੰਗੇ ਪੈਕੇਜ 'ਤੇ ਜੌਬ ਮਿਲ ਗਈ। ਰਵੀ ਅਨੀਤਾ ਨੂੰ ਬਹੁਤ ਪਿਆਰ ਕਰਦਾ ਸੀ ਅਤੇ ਅਨੀਤਾ ਵੀ ਜਾਨੋਂ ਜਿਆਦਾ ਰਵੀ ਨੂੰ ਚਾਹੁੰਦੀ ਸੀ ਅਤੇ ਇੱਕ ਦਿਨ ਦੋਵਾਂ ਨੇ ਆਪਣੇ ਮਾਤਾ-ਪਿਤਾ ਦੇ ਸਾਹਮਣੇ ਵਿਆਹ ਦੀ ਗੱਲ ਰੱਖੀ, ਪਰ ਸ਼ਾਇਦ ਕਿਸਮਤ ਨੂੰ ਕੁਝ ਹੋਰ ਹੀ ਮੰਜੂਰ ਸੀ।

ਕਹਿੰਦੇ ਨੇ ਨਾ ਕਿ ਦੁਨੀਆ ਦਾ ਹਰ ਵਿਅਕਤੀ ਕਿਸਮਤ ਦੇ ਬਾਰੇ ਜਾਣਦਾ ਜਰੂਰ ਹੈ, ਪਰ ਕਿਸਮਤ ਵਿੱਚ ਕੀ ਲਿਖਿਆ ਹੁੰਦਾ ਹੈ, ਉਹ ਕੋਈ ਵੀ ਨਹੀਂ ਜਾਣਦਾ। ਅਨੀਤਾ ਦੇ ਮਾਤਾ-ਪਿਤਾ ਕਿਸੇ ਵੀ ਹਲਾਤ 'ਚ ਆਪਣੀ ਧੀ ਦਾ ਹੱਥ ਰਵੀ ਦੇ ਹੱਥ 'ਚ ਨਹੀਂ ਸੌਂਪਣਾ ਚਾਹੁੰਦੇ ਸਨ। ਕਿਉਂਕਿ ਦੋਵਾਂ ਦੀ ਜਾਤੀ ਅਲੱਗ ਸੀ ਅਤੇ ਅਨੀਤਾ ਦੇ ਪਿਤਾ ਅੰਤਰਜਾਤੀ ਵਿਆਹ ਵਿੱਚ ਬਿਲਕੁਲ ਵੀ ਭਰੋਸਾ ਨਹੀਂ ਕਰਦੇ ਸਨ, ਉਹਨਾਂ ਨੂੰ ਇਹ ਰਿਸ਼ਤਾ ਪਸੰਦ ਨਹੀਂ ਸੀ। ਜਦੋਂ ਗੱਲ ਵਿਗੜਨ ਲਗੀ ਤਾਂ ਰਵੀ ਅਲੱਗ ਹੋਣ ਲਈ ਤਿਆਰ ਹੋ ਗਿਆ। ਉਹ ਅਨੀਤਾ ਦੀਆਂ ਨਜ਼ਰਾਂ ਤੋਂ ਬਹੁਤ ਦੂਰ ਹੋ ਗਿਆ।

ਰਵੀ ਨੇ ਲਈ ਅਨੀਤਾ ਦੇ ਮੰਗੇਤਰ ਦੀ ਜਾਨ
ਰਵੀ ਵੀ ਆਪਣੇ ਪਿਆਰ ਨੂੰ ਹਾਸਿਲ ਕਰਨ ਲਈ ਹੈਵਾਨੀਅਤ ਦੀ ਹੱਦ ਤੱਕ ਜਾ ਪਹੁੰਚਿਆ, ਉਸਨੇ ਕਿਸੇ ਵੀ ਤਰ੍ਹਾਂ ਸ਼ਿਵਾ ਨੂੰ ਰਸਤੇ ਤੋਂ ਹਟਾਉਣ ਦਾ ਮਨ ਹੀ ਮਨ ਫੈਸਲਾ ਕਰ ਲਿਆ ਅਤੇ ਕ੍ਰੋਧ ਵਿੱਚ ਆ ਕੇ ਜੂਨ 2002 ਵਿੱਚ ਉੱਤਰੀ ਦਿੱਲੀ ਦੀ ਇੱਕ ਇਮਾਰਤ ਦੀ ਸੱਤਵੀਂ ਮੰਜ਼ਿਲ ਤੋਂ ਸ਼ਿਵਾ ਨੂੰ ਸੁੱਟ ਦਿੱਤਾ।
ਇਸ ਘਟਨਾ ਨੂੰ ਛੇ ਸਾਲ ਬੀਤ ਗਏ ਅਤੇ ਇੱਕ ਦਿਨ ਫਿਰ ਰਵੀ ਅਤੇ ਅਨੀਤਾ ਇੱਕ-ਦੂਜੇ ਦੇ ਸਾਹਮਣੇ ਆ ਕੇ ਖੜ੍ਹੇ ਹੋ ਗਏ, ਪਰ ਹੁਣ ਹਲਾਤ ਪੂਰੀ ਤਰ੍ਹਾਂ ਬਦਲ ਚੁੱਕੇ ਸਨ, ਸ਼ਿਵਾ ਨਾਮ ਦੇ ਇੱਕ ਵਿਅਕਤੀ ਨਾਲ ਅਨੀਤਾ ਦੀ ਮੰਗਣੀ ਹੋ ਚੁੱਕੀ ਸੀ। ਅਨੀਤਾ ਆਪਣੀ ਪਿਛਲੀ ਜਿੰਦਗੀ ਅਤੇ ਪਹਿਲੇ ਪਿਆਰ ਨੂੰ ਪੂਰੀ ਤਰ੍ਹਾਂ ਭੁਲਾ ਚੁੱਕੀ ਸੀ ਅਤੇ ਆਪਣੇ ਨਵੇਂ ਜੀਵਨ ਦੀ ਸ਼ੁਰੂਆਤ ਕਰਨ ਜਾ ਰਹੀ ਸੀ, ਪਰ ਰਵੀ ਉਦੋਂ ਵੀ ਉਸ ਨੂੰ ਭੁਲਾ ਨਹੀਂ ਸਕਿਆ ਸੀ। ਉਸਨੇ ਮੰਗਣੀ ਤੋੜਨ ਲਈ ਅਨੀਤਾ ਨੂੰ ਮਨਾਇਆ ਵੀ, ਪਰ ਉਹ ਅਸਫ਼ਲ ਰਿਹਾ।

ਕਿਸੇ ਨੇ ਸੱਚ ਹੀ ਕਿਹਾ ਹੈ ਕਿ ਪਿਆਰ ਨੂੰ ਹਾਸਿਲ ਕਰਨ ਲਈ ਆਦਮੀ ਕਿਸੇ ਵੀ ਹੱਦ ਤੱਕ ਜਾ ਸਕਦਾ ਹੈ। ਰਵੀ ਵੀ ਆਪਣੇ ਪਿਆਰ ਨੂੰ ਹਾਸਿਲ ਕਰਨ ਲਈ ਹੈਵਾਨੀਅਤ ਦੀ ਹੱਦ ਤੱਕ ਜਾ ਪਹੁੰਚਿਆ, ਉਸਨੇ ਕਿਸੇ ਵੀ ਤਰ੍ਹਾਂ ਸ਼ਿਵਾ ਨੂੰ ਰਸਤੇ ਤੋਂ ਹਟਾਉਣ ਦਾ ਮਨ ਹੀ ਮਨ ਫੈਸਲਾ ਕਰ ਲਿਆ ਅਤੇ ਕ੍ਰੋਧ ਵਿੱਚ ਆ ਕੇ ਜੂਨ 2002 ਵਿੱਚ ਉੱਤਰੀ ਦਿੱਲੀ ਦੀ ਇੱਕ ਇਮਾਰਤ ਦੀ ਸੱਤਵੀਂ ਮੰਜ਼ਿਲ ਤੋਂ ਸ਼ਿਵਾ ਨੂੰ ਸੁੱਟ ਦਿੱਤਾ।

ਸ਼ਿਵਾ ਦੀ ਮੌਤ ਦੇ ਆਰੋਪ ਵਿੱਚ ਰਵੀ ਦੀ ਗ੍ਰਿਫ਼ਤਾਰੀ ਹੋਈ, ਪੂਰਾ ਮਾਮਲਾ ਕੋਰਟ ਵਿੱਚ ਗਿਆ ਅਤੇ ਜਿਸ ਨੂੰ ਉਹ ਆਪਣੀ ਜਾਨ ਤੋਂ ਵੀ ਜਿਆਦਾ ਪਿਆਰ ਕਰਦਾ ਸੀ, ਉਸੇ ਅਨੀਤਾ ਦੀ ਗਵਾਹੀ 'ਤੇ ਰਵੀ ਨੂੰ ਕੋਰਟ ਨੇ ਉਮਰਕੈਦ ਦੀ ਸਜਾ ਸੁਣਾ ਦਿੱਤੀ। ਰਵੀ ਨੂੰ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਧੱਕ ਦਿੱਤਾ ਗਿਆ।

ND
ਪਿਆਰ ਇੱਕ ਅਜਿਹਾ ਨਸ਼ਾ ਹੈ ਜੋ ਕਦੇ ਉੱਤਰਨ ਦਾ ਨਾਮ ਨਹੀਂ ਲੈਂਦਾ। ਰਵੀ ਵੀ ਇਸ ਨਸ਼ੇ ਨਾਲ ਪੂਰੀ ਤਰ੍ਹਾਂ ਪਾਗਲ ਹੋ ਚੁੱਕਿਆ ਸੀ। ਜੇਲ੍ਹ ਜਾਣ ਦੇ ਬਾਵਜੂਦ ਵੀ ਉਸਦੇ ਮਨ 'ਚ ਅਨੀਤਾ ਦੇ ਪ੍ਰਤੀ ਪ੍ਰੇਮ ਸੀ। ਜਦੋਂ ਉਹ ਜਮਾਨਤ 'ਤੇ ਛੁੱਟ ਕੇ ਬਾਹਰ ਆਇਆ ਤਾਂ ਉਹੀ ਪਿਆਰ ਦੁਬਾਰਾ ਪਰਵਾਨ ਚੜ੍ਹਨ ਲੱਗਿਆ। ਇਸ ਵਾਰ ਕਿਸਮਤ ਨੇ ਰਵੀ ਦਾ ਪੂਰਾ ਸਾਥ ਦਿੱਤਾ ਅਤੇ ਅਨੀਤਾ ਨੇ ਉਸਦੇ ਪਿਆਰ ਨੂੰ ਸਵੀਕਾਰ ਕਰਕੇ ਉਸ ਨਾਲ ਵਿਆਹ ਕਰਨਾ ਲਿਆ।

ਦੂਜੇ ਪਾਸੇ ਰਵੀ ਦਾ ਮਾਮਲਾ ਦਿੱਲੀ ਹਾਈਕੋਰਟ ਵਿੱਚ ਚਲਿਆ ਗਿਆ। ਕਿਸੇ ਸਮੇਂ ਆਪਣੇ ਹੋਣ ਵਾਲੇ ਪਤੀ ਸ਼ਿਵਾ ਦੀ ਹੱਤਿਆ ਦੇ ਆਰੋਪੀ ਨੂੰ ਸਜਾ ਸੁਣਾਉਣ ਲਈ ਕੋਰਟ ਵਿੱਚ ਗਵਾਹੀ ਦੇਣ ਵਾਲੀ ਅਨੀਤਾ ਹੁਣ ਉਸੇ ਆਰੋਪੀ ਪਤੀ ਰਵੀ ਨੂੰ ਬਚਾਉਣ ਲਈ ਬੇਤਾਬ ਹੋ ਗਈ, ਉਸਨੇ ਆਪਣੀ ਪਹਿਲੀ ਗਵਾਹੀ ਬਦਲਣ ਦੀ ਇੱਛਾ ਜਾਹਿਰ ਕੀਤੀ, ਪਰ ਭਾਰਤ ਦਾ ਕਨੂੰਨ ਕਿੱਥੇ ਕਿਸੇ ਨੂੰ ਛੱਡਦਾ ਹੈ। ਕੋਰਟ ਨੇ ਅਨੀਤਾ ਦੀ ਯਾਚਿਕਾ ਖਾਰਿਜ ਕਰਦੇ ਹੋਏ ਰਵੀ ਦੀ ਸਜਾ ਨੂੰ ਬਰਕਰਾਰ ਰੱਖਿਆ। ਅੱਜ ਵੀ ਅਨੀਤਾ ਰਵੀ ਨੂੰ ਕਨੂੰਨ ਦੇ ਸ਼ਿਕੰਜੇ 'ਚੋਂ ਬਚਾਉਣ ਲਈ ਪੂਰੀ ਤਰ੍ਹਾਂ ਜੱਦੋਜਹਿਦ ਕਰ ਰਹੀ ਹੈ। ਕਿਸੇ ਨੇ ਗ਼ਲਤ ਨਹੀਂ ਕਿਹਾ ਕਿ 'ਪਿਆਰ' ਅਤੇ 'ਯੁੱਧ' ਵਿੱਚ ਸਭ ਕੁਝ ਜਾਇਜ ਹੁੰਦਾ ਹੈ।

ਇਹ ਕਹਾਣੀ ਕਿਸੇ ਫਿਲਮ ਦੀ ਸਕ੍ਰਿਪਟ ਤੋਂ ਘੱਟ ਨਹੀਂ ਹੈ, ਪਰ ਇਹ ਇੱਕ ਸੱਚੀ ਕਹਾਣੀ ਹੈ ਜੋ ਨਵੀਂ ਦਿੱਲੀ ਵਿੱਚ ਘਟੀ ਸੀ।
ਸਬੰਧਤ ਜਾਣਕਾਰੀ ਲੱਭੋ