ਪ੍ਰੇਮ ਕਹਾਣੀਆਂ | ਲਵ ਗੁਰੂ | ਲਵ ਟਿਪਸ | ਵੈਲੇਨਟਾਈਨ ਡੇ
ਮੁੱਖਪੰਨਾ » ਵਿਵਿਧ » ਰੋਮਾਂਸ » ਪ੍ਰੇਮ ਕਹਾਣੀਆਂ » ਪ੍ਰਿਥਵੀਰਾਜ-ਸੰਯੋਗਿਤਾ ਦੀ ਪ੍ਰੇਮ ਕਹਾਣੀ (A Love Story)
Feedback Print Bookmark and Share
 
ND
ਪ੍ਰਿਥਵੀਰਾਜ ਚੌਹਾਨ ਅਤੇ ਸੰਯੋਗਿਤਾ ਦੀ ਪ੍ਰੇਮ ਕਹਾਣੀ ਰਾਜਸਥਾਨ ਦੇ ਇਤਿਹਾਸ 'ਚ ਸੁਨਹਿਰੇ ਅੱਖਰਾਂ ਨਾਲ ਲਿਖੀ ਗਈ ਹੈ। ਵੀਰ ਰਾਜਪੂਤ ਜਵਾਨ ਪ੍ਰਿਥਵੀਰਾਜ ਚੌਹਾਨ ਨੂੰ ਉਹਨਾਂ ਦੇ ਨਾਨਾ ਸਾ ਨੇ ਗੋਦ ਲਿਆ ਸੀ। ਸਾਲਾਂ ਤੱਕ ਦਿੱਲੀ ਦਾ ਸ਼ਾਸਨ ਸੁਚਾਰੂ ਰੂਪ ਨਾਲ ਚਲਾਉਣ ਵਾਲੇ ਪ੍ਰਿਥਵੀਰਾਜ ਦਾ ਕੰਨੌਜ ਦੇ ਮਹਾਰਾਜ ਜੈਚੰਦ ਦੀ ਧੀ ਸੰਯੋਗਿਤਾ 'ਤੇ ਦਿਲ ਆ ਗਿਆ। ਪਹਿਲੀ ਹੀ ਨਜ਼ਰ 'ਚ ਸੰਯੋਗਿਤਾ ਨੇ ਵੀ ਆਪਣਾ ਸਭ ਕੁਝ ਪ੍ਰਿਥਵੀਰਾਜ ਦੇ ਨਾਂ ਕਰ ਦਿੱਤਾ ਸੀ, ਪਰ ਦੋਵਾਂ ਦਾ ਮਿਲਣ ਐਨਾ ਸੌਖਾ ਨਹੀਂ ਸੀ। ਮਹਾਰਾਜ ਜੈਚੰਦ ਅਤੇ ਪ੍ਰਿਥਵੀਰਾਜ ਚੌਹਾਨ ਵਿਚਕਾਰ ਕੱਟੜ ਦੁਸ਼ਮਨੀ ਸੀ।

ਰਾਜਕੁਮਾਰੀ ਸੰਯੋਗਿਤਾ ਦਾ ਸਵੰਬਰ ਆਯੋਜਿਤ ਕੀਤਾ ਗਿਆ, ਜਿਸ 'ਚ ਪ੍ਰਿਥਵੀਰਾਜ ਚੌਹਾਨ ਨੂੰ ਨਹੀਂ ਬੁਲਾਇਆ ਗਿਆ ਅਤੇ ਉਹਨਾਂ ਦਾ ਅਪਮਾਨ ਕਰਨ ਲਈ ਉਹਨਾਂ ਦੀ ਥਾਂ ਉਹਨਾਂ ਦੀ ਮੂਰਤੀ ਲਗਾਈ ਗਈ। ਠੀਕ ਸਮੇਂ 'ਤੇ ਪਹੁੰਚ ਕੇ ਸੰਯੋਗਿਤਾ ਦੀ ਸਹਿਮਤੀ ਨਾਲ ਮਹਾਰਾਜ ਪ੍ਰਿਥਵੀਰਾਜ ਉਸਨੂੰ ਅਗਵਾ ਕਰ ਲੈਂਦੇ ਹਨ ਅਤੇ ਮੀਲਾਂ ਦਾ ਸਫ਼ਰ ਇੱਕ ਹੀ ਘੋੜੇ 'ਤੇ ਤੈਅ ਕਰਕੇ ਦੋਵੇਂ ਆਪਣੀ ਰਾਜਧਾਨੀ ਪਹੁੰਚ ਕੇ ਵਿਆਹ ਕਰਦੇ ਹਨ। ਜੈਚੰਦ ਦੇ ਸਿਪਾਹੀ ਉਹਨਾਂ ਦਾ ਵਾਲ ਵੀ ਬਾਂਕਾ ਨਹੀਂ ਕਰ ਪਾਏ ਸਨ।

ਇਸ ਅਪਮਾਨ ਦਾ ਬਦਲਾ ਲੈਣ ਲਈ ਜੈਚੰਦ ਮੁਹੰਮਦ ਗੌਰੀ ਨਾਲ ਹੱਥ ਮਿਲਾਉਂਦਾ ਹੈ ਅਤੇ ਉਸ ਨੂੰ ਪ੍ਰਿਥਵੀਰਾਜ 'ਤੇ ਹਮਲਾ ਕਰਨ ਦਾ ਸੱਦਾ ਦਿੰਦਾ ਹੈ। ਪ੍ਰਿਥਵੀਰਾਜ ਨੇ 17 ਵਾਰ ਮੁਹੰਮਦ ਗੌਰੀ ਨੂੰ ਹਰਾਇਆ ਸੀ ਅਤੇ ਦਰਿਆਦਿਲ ਹੋ ਕੇ ਉਸਨੂੰ ਛੱਡ ਦਿੱਤਾ।

ਦਿੱਲੀ ਦਾ ਸ਼ਾਸਨ ਸੁਚਾਰੂ ਰੂਪ ਨਾਲ ਚਲਾਉਣ ਵਾਲੇ ਪ੍ਰਿਥਵੀਰਾਜ ਦਾ ਕੰਨੌਜ ਦੇ ਮਹਾਰਾਜ ਜੈਚੰਦ ਦੀ ਧੀ ਸੰਯੋਗਿਤਾ 'ਤੇ ਦਿਲ ਆ ਗਿਆ। ਪਹਿਲੀ ਹੀ ਨਜ਼ਰ 'ਚ ਸੰਯੋਗਿਤਾ ਨੇ ਵੀ ਆਪਣਾ ਸਭ ਕੁਝ ਪ੍ਰਿਥਵੀਰਾਜ ਦੇ ਨਾਂ ਕਰ ਦਿੱਤਾ ਸੀ
18ਵੀਂ ਵਾਰ ਧੋਖੇ ਨਾ ਮੁਹੰਮਦ ਗੌਰੀ ਨੇ ਪ੍ਰਿਥਵੀਰਾਜ ਨੂੰ ਕੈਦ ਕਰ ਲਿਆ ਅਤੇ ਆਪਣੇ ਦੇਸ਼ ਲੈ ਗਿਆ। ਉੱਥੇ ਪ੍ਰਿਥਵੀਰਾਜ ਨਾਲ ਬਹੁਤ ਹੀ ਬੁਰਾ ਸਲੂਕ ਕੀਤਾ ਗਿਆ। ਉਸਦੀਆਂ ਅੱਖਾਂ ਗਰਮ ਲੋਹੇ ਨਾਲ ਜਲਾ ਦਿੱਤੀਆਂ ਗਈਆਂ। ਅੰਤ 'ਚ ਪ੍ਰਿਥਵੀਰਾਜ ਦੇ ਪੱਕੇ ਮਿੱਤਰ ਚੰਦ ਵਰਦਾਈ ਨੇ ਯੋਜਨਾ ਬਣਾਈ। ਪ੍ਰਿਥਵੀਰਾਜ ਸ਼ਬਦਭੇਦੀ ਬਾਣ ਛੱਡਣ 'ਚ ਮਾਹਿਰ ਸੂਰਮਾ ਸੀ। ਚੰਦ ਵਰਦਾਈ ਨੇ ਗੌਰੀ ਤੱਕ ਇਸ ਕਲਾ ਦੇ ਪ੍ਰਦਰਸ਼ਨ ਦੀ ਗੱਲ ਪਹੁੰਚਾਈ। ਗੌਰੀ ਨੇ ਮੰਜੂਰੀ ਦੇ ਦਿੱਤੀ। ਪ੍ਰਦਰਸ਼ਨ ਦੇ ਦੌਰਾਨ ਗੌਰੀ ਦੇ 'ਸ਼ਬਾਸ' ਲਫ਼ਜ ਕਹਿਣ 'ਤੇ ਭਰੀ ਮਹਿਫ਼ਲ 'ਚ ਅੰਨ੍ਹੇ ਪ੍ਰਿਥਵੀਰਾਜ ਨੇ ਗੌਰੀ ਨੂੰ ਸ਼ਬਦਭੇਦੀ ਬਾਣ ਮਾਰਿਆ ਅਤੇ ਇਸ ਤੋਂ ਬਾਅਦ ਦੋਵਾਂ ਨੇ ਇੱਕ-ਦੂਜੇ ਦਾ ਕਤਲ ਕਰ ਦਿੱਤਾ।

ਅਮਰ ਪ੍ਰੇਮਿਕਾ ਸੰਯੋਗਿਤਾ ਨੂੰ ਜਦੋਂ ਇਸਦੀ ਜਾਣਕਾਰੀ ਮਿਲੀ ਤਾਂ ਉਹ ਵੀ ਵੀਰਾਂਗਨਾ ਦੀ ਤਰ੍ਹਾਂ ਸਤੀ ਹੋ ਗਈ। ਦੋਵਾਂ ਦੀ ਦਾਸਤਾਨ ਪ੍ਰੇਮਗ੍ਰੰਥ 'ਚ ਸੁਨਹਿਰੇ ਅੱਖਰਾਂ ਨਾਲ ਲਿਖੀ ਗਈ।
ਸਬੰਧਤ ਜਾਣਕਾਰੀ ਲੱਭੋ