ਪ੍ਰੇਮ ਕਹਾਣੀਆਂ | ਲਵ ਗੁਰੂ | ਲਵ ਟਿਪਸ | ਵੈਲੇਨਟਾਈਨ ਡੇ
ਮੁੱਖਪੰਨਾ » ਵਿਵਿਧ » ਰੋਮਾਂਸ » ਲਵ ਗੁਰੂ » ਸਾਥੀ ਨਾਲ ਦੀਵਾਲੀ
Feedback Print Bookmark and Share
 
ND
ਸਾਡੇ ਦੇਸ਼ ਵਿੱਚ ਦੀਵਾਲੀ ਇੱਕ ਵਿਸ਼ੇਸ਼ ਤਿਉਹਾਰ ਹੈ, ਇਸ ਤਿਉਹਾਰ ਨੂੰ ਮਨਾਉਣ ਦਾ ਮਜ਼ਾ ਪਰਿਵਾਰ ਦੇ ਨਾਲ ਹੀ ਹੈ, ਪਰ ਦੀਵਾਲੀ ਤੁਹਾਡੇ ਅਤੇ ਤੁਹਾਡੇ ਸਾਥੀ ਲਈ ਵੀ ਵਿਸ਼ੇਸ਼ ਹੁੰਦੀ ਹੈ। ਤੁਸੀਂ ਇਸ ਤਿਉਹਾਰ ਵਿੱਚ ਥੋੜਾ ਰੋਮਾਂਸ ਪਾ ਕੇ ਇਸ ਤਿਉਹਾਰ ਨੂੰ ਆਪਣੇ ਰਿਸ਼ਤੇ ਲਈ ਹੋਰ ਵੀ ਖੂਬਸੂਰਤ ਕਰ ਸਕਦੇ ਹੋ।

ਦੀਵਾਲੀ ਦੀ ਖਰੀਦਦਾਰੀ ਕਰਦੇ ਸਮੇਂ ਤੁਸੀਂ ਆਪਣੇ ਸਾਥੀ ਲਈ ਵੀ ਸੋਹਣਾ ਜਿਹਾ ਉਪਹਾਰ ਲਉ ਜੋ ਤੁਹਾਡੇ ਬਜਟ ਵਿੱਚ ਵੀ ਹੋਵੇ ਅਤੇ ਤੁਹਾਡੇ ਸਾਥੀ ਨੂੰ ਪਸੰਦ ਵੀ ਆਵੇ, ਪਰ ਇਸ ਉਪਹਾਰ ਬਾਰੇ ਤੁਸੀਂ ਉਹਨਾਂ ਨੂੰ ਦੱਸਣਾ ਨਹੀਂ।

ਦੀਵਾਲੀ ਵਾਲੇ ਦਿਨ ਤੁਸੀਂ ਉਹਨਾਂ ਦੇ ਪਸੰਦ ਦੇ ਕੱਪੜੇ ਪਾਉ। ਉਹਨਾਂ ਦੀ ਪਸੰਦ ਅਨੁਸਾਰ ਤਿਆਰ ਹੋਵੋ।

ਦੀਵਾਲੀ ਵਾਲੇ ਦਿਨ ਘਰ ਨੂੰ ਸਜਾਉਣ ਵਿੱਚ ਪਕਵਾਨ ਬਨਾਉਣ ਵਿੱਚ ਤੁਸੀਂ ਉਹਨਾਂ ਦੀ ਮਦਦ ਲਉ ਅਤੇ ਉਹਨਾਂ ਦੀ ਪਸੰਦ ਦੇ ਹੀ ਵਿਅੰਜਨ ਬਣਾਉ।

ਆਪਣੇ ਸਾਥੀ ਨਾਲ ਮਿਲ ਕੇ ਦੀਵੇ ਬਾਲੋ ਅਤੇ ਪਟਾਖੇ ਚਲਾਉ। ਆਪਣੇ ਹੱਥਾਂ ਨਾਲ ਇੱਕ-ਦੂਜੇ ਨੂੰ ਮਿਠਾਈ ਖਿਲਾਉਣ ਨਾਲ ਵੀ ਬਹੁਤ ਖੁਸ਼ੀ ਮਿਲੇਗੀ।

ਸਾਰੇ ਪਰਿਵਾਰ ਦੇ ਨਾਲ ਦੀਵਾਲੀ ਮਿਲਣ ਦੇ ਬਾਅਦ ਤੁਸੀਂ ਕੁੱਝ ਸਮੇਂ ਲਈ ਇਕੱਲੇ ਵੀ ਬੈਠੋ ਅਤੇ ਆਪਣੇ ਸਾਥੀ ਨੂੰ ਵਿਸ਼ੇਸ਼ ਤੌਰ ਤੇ ਗਲੇ ਲਗਾ ਕੇ ਜਾਂ ਕਿਸ ਕਰ ਕੇ ਦੀਵਾਲੀ ਦੀਆਂ ਵਧਾਈਆਂ ਦਿਉ। ਇਸ ਨਾਲ ਤੁਹਾਡੇ ਰਿਸ਼ਤੇ ਵਿੱਚ ਮਿਠਾਸ ਵਧੇਗੀ।
ਸਬੰਧਤ ਜਾਣਕਾਰੀ ਲੱਭੋ
ਇਸਦੀ ਖੋਜ ਵੀ ਕਰੋ: ਸਾਥੀ ਨਾਲ ਦੀਵਾਲੀ