ਪ੍ਰੇਮ ਕਹਾਣੀਆਂ | ਲਵ ਗੁਰੂ | ਲਵ ਟਿਪਸ | ਵੈਲੇਨਟਾਈਨ ਡੇ
ਮੁੱਖਪੰਨਾ » ਵਿਵਿਧ » ਰੋਮਾਂਸ » ਲਵ ਗੁਰੂ » ਝਗੜਾ ਅਤੇ ਪਿਆਰ
 
ਪਿਆਰ ਕਰਨ ਵਾਲਿਆਂ ਨੂੰ ਅਕਸਰ ਅਸੀਂ ਝਗੜਦੇ ਹੋਏ ਵੇਖਦੇ ਹਾਂ। ਇਹ ਕਿਸੇ ਇੱਕ ਜੋੜੀ ਦੀ ਸਮੱਸਿਆ ਨਹੀਂ ਹੈ ਬਲਕਿ ਲਗਭਗ ਹਰ ਜੋੜੀ ਦੀ ਹੀ ਸਮੱਸਿਆ ਹੈ। ਜੇ ਅਸੀਂ ਉਹਨਾਂ ਦੇ ਪੂਰੇ ਦਿਨ ਦੀ ਜਾਣਕਾਰੀ ਲੈਂਦੇ ਹਾਂ ਤਾਂ ਪਤਾ ਲਗਦਾ ਹੈ ਕਿ ਉਹਨਾਂ ਦਾ ਜਿਆਦਾ ਸਮਾਂ ਝਗੜਾ ਕਰਨ ਵਿੱਚ ਹੀ ਨਿਕਲਦਾ ਹੈ। ਇੰਝ ਲੱਗਦਾ ਹੈ ਜਿਵੇ ਝਗੜਾ ਕਰਨ ਵਿੱਚ ਉਹਨਾਂ ਨੂੰ ਪਿਆਰ ਤੋਂ ਵੀ ਜਿਆਦਾ ਮਜਾ ਆਉਂਦਾ ਹੈ ਜਾਂ ਇਹ ਕਹਿ ਲਉ ਕਿ ਝਗੜਾ ਕਰਨ ਲਈ ਤਾਂ ਉਹਨਾਂ ਨੇ ਪਿਆਰ ਕੀਤਾ ਹੈ।

ਹੁਣ ਨਸੀਮ ਜੀ ਦੀ ਸਮੱਸਿਆ ਲਉ। ਉਹ ਕਹਿੰਦੇ ਹਨ ਕਿ ਮੈਂ ਅਤੇ ਮੇਰੀ ਦੋਸਤ ਇੱਕ-ਦੂਜੇ ਨੂੰ ਬਹੁਤ ਪਿਆਰ ਕਰਦੇ ਹਾਂ, ਇੱਕ-ਦੂਜੇ ਦੇ ਬਗੈਰ ਰਹਿ ਨਹੀਂ ਸਕਦੇ, ਪਰ ਸਾਡੇ ਵਿੱਚ ਬਹੁਤ ਝਗੜਾ ਹੁੰਦਾ ਹੈ। ਮੇਰੀ ਦੋਸਤ ਮੈਨੂੰ ਬਿਲਕੁਲ ਨਹੀਂ ਸਮਝਦੀ। ਉਹ ਹਰ ਗੱਲ ਤੇ ਲੜਾਈ ਕਰਦੀ ਹੈ। ਮੈਂ ਪੂਰੀ ਜਿੰਦਗੀ ਉਸ ਨਾਲ ਰਹਿਣ ਦਾ ਸੁਪਨਾ ਵੇਖਦਾ ਹਾਂ, ਕਿਉਂਕਿ ਮੈਂ ਉਸ ਦੇ ਬਿਨਾ ਕੁੱਝ ਵੀ ਨਹੀਂ ਹਾਂ। ਕੀ ਕਰਾ ਜਿਸ ਨਾਲ ਉਹ ਮੈਨੂੰ ਸਮਝਨ ਲਗੇ।

ਹੁਣ ਤੁਸੀਂ ਦੱਸੋ ਤੁਹਾਨੂੰ ਇਹ ਰਿਸ਼ਤਾ ਕੁੱਝ ਅਜੀਬ ਨਹੀਂ ਲਗਿਆ? ਐਨਾ ਝਗੜਾ ਅਤੇ ਐਨਾ ਪਿਆਰ ਇਹ ਝਗੜੇ ਸ਼ਾਇਦ ਇਸ ਲਈ ਹੁੰਦੇ ਹਨ ਕਿ ਅਸੀਂ ਇਸ ਗੱਲ ਦੀ ਜਾਂਚ ਕਰ ਸਕੀਏ ਕਿ ਅਸੀਂ ਕਿੰਨ੍ਹੀ ਦੂਰ ਜਾ ਕੇ ਵਾਪਸ ਆ ਸਕਦੇ ਹਾਂ। ਇਹ ਝਗੜੇ ਉਦੋਂ ਤੱਕ ਤਾਂ ਠੀਕ ਹਨ ਜਦੋਂ ਤੱਕ ਤੁਸੀਂ ਨਾਲ ਨਹੀਂ ਰਹਿੰਦੇ, ਪਰ ਵਿਆਹ ਦੇ ਬਾਅਦ ਇਹ ਝਗੜੇ ਤੁਹਾਡੇ ਪਰਿਵਾਰ ਲਈ ਠੀਕ ਨਹੀਂ ਹਨ।

ਪਿਆਰ ਵਿੱਚ ਝਗੜੇ ਹੁੰਦੇ ਹਨ ਉਸ ਵਿੱਚ ਅਕਸਰ ਇੱਕ ਵਿਅਕਤੀ ਤੇ ਇਲਜਾਮ ਲਗਾਇਆ ਜਾਂਦਾ ਹੈ। ਉਸ ਦੀ ਇੱਕ ਨਹੀਂ ਸੁਣੀ ਜਾਂਦੀ। ਉਸ ਨੂੰ ਹਰ ਹਾਲ ਵਿੱਚ ਦੋਸ਼ੀ ਸਾਬਿਤ ਕੀਤਾ ਜਾਂਦਾ ਹੈ। ਉਸ ਨੂੰ ਬਹੁਤ ਕੁੱਝ ਸੁਣਾਇਆ ਜਾਂਦਾ ਹੈ। ਰਿਸ਼ਤਾ ਤੋੜਨ ਦੀ ਵੀ ਧਮਕੀ ਦਿੱਤੀ ਜਾਂਦੀ ਹੈ।

ਜਦੋਂ ਸਾਨੂੰ ਲੱਗਦਾ ਹੈ ਕਿ ਅਸੀਂ ਕੁੱਝ ਜਿਆਦਾ ਬੋਲ ਗਏ ਹਾਂ। ਉਦੋਂ ਤੱਕ ਸਥਿਤੀ ਹੱਥੋਂ ਨਿਕਲ ਜਾਂਦੀ ਹੈ। ਇਸਲਈ ਕਦੀ ਵੀ ਕਿਸੇ ਗੱਲ ਤੇ ਤੁਹਾਨੂੰ ਆਪਣੇ ਸਾਥੀ ਤੇ ਗੁੱਸਾ ਆਉਂਦਾ ਵੀ ਹੈ ਤਾਂ ਸਭ ਤੋਂ ਜਿਆਦਾ ਜਰੂਰੀ ਹੈ ਤੁਹਾਡੇ ਸ਼ਬਦਾਂ ਤੇ ਕੰਟਰੋਲ। ਗੁੱਸੇ ਵਿੱਚ ਅਸੀਂ ਉਹ ਵੀ ਬੋਲ ਦਿੰਦੇ ਹਾਂ ਜੋ ਸਾਨੂੰ ਨਹੀਂ ਬੋਲਣਾ ਚਾਹੀਦਾ। ਜਿਸ ਦੇ ਨਾਲ ਸਾਥੀ ਨੂੰ ਬਹੁਤ ਦੁੱਖ ਲੱਗਦਾ ਹੈ।

ਵੈਸੇ ਨਰਾਜ ਹੋਣ ਤੋਂ ਪਹਿਲਾ ਹਮੇਸ਼ਾ ਆਪਣੇ ਸਾਥੀ ਨਾਲ ਉਸ ਵਿਸ਼ੇ ਤੇ ਸਪੱਸ਼ਟ ਗੱਲ ਕਰ ਲੈਣੀ ਚਾਹੀਦੀ ਹੈ ਜਿਸ ਤੇ ਤੁਹਾਨੂੰ ਨਰਾਜਗੀ ਹੈ। ਸ਼ਾਇਦ ਇਸ ਤਰ੍ਹਾਂ ਗੱਲ ਕਰਨ ਨਾਲ ਲੜਾਈ ਦੀ ਨੌਬਤ ਹੀ ਨਾ ਆਵੇ।
ਸਬੰਧਤ ਜਾਣਕਾਰੀ ਲੱਭੋ
ਇਸਦੀ ਖੋਜ ਵੀ ਕਰੋ: ਝਗੜਾ ਅਤੇ ਪਿਆਰ