ਮੁੱਖਪੰਨਾ > ਵਿਵਿਧ > ਰੋਮਾਂਸ > ਲਵ ਗੁਰੂ > ਕਿਉਂ ਹੁੰਦਾ ਹੈ ਪਿਆਰ?
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਕਿਉਂ ਹੁੰਦਾ ਹੈ ਪਿਆਰ?
WD
ਇੱਕ ਪਿਆਰ ਕਰਨ ਵਾਲੇ ਤੋਂ ਪੁੱਛਿਆ ਗਿਆ ਕਿ ਪਿਆਰ ਕਿਉਂ ਹੁੰਦਾ ਹੈ? ਕਿਸ ਤਰ੍ਹਾਂ ਦਾ ਲੱਗਦਾ ਹੈ? ਤਾਂ ਉਸ ਦਾ ਜਵਾਬ ਸੀ ਕਿ ਪਿਆਰ ਕਣਕ ਦੀ ਤਰ੍ਹਾਂ ਬੰਦ ਹੈ, ਜੇ ਇਸ ਨੂੰ ਪੀਸ ਲਉ ਤਾਂ ਕੂਲਾ ਹੋ ਜਾਏਗਾ, ਪਾਣੀ ਦੇ ਨਾਲ ਗੁੰਨ ਲਉ ਤਾਂ ਲਚੀਲਾ ਹੋ ਜਾਏਗਾ.... ਬਸ ਇਹ ਲਚੀਲਾਪਨ ਹੀ ਪਿਆਰ ਹੈ, ਲਚੀਲਾਪਨ ਪੂਰੀ ਤਰ੍ਹਾਂ ਸਮਰਪਣ ਨਾਲ ਆਉਂਦਾ ਹੈ, ਜਿੱਥੇ ਨਾ ਕੋਈ ਸੀਮਾ ਹੈ ਅਤੇ ਨਾ ਕੋਈ ਸ਼ਰਤ। ਪਿਆਰ ਇੱਕ ਅਹਿਸਾਸ ਹੈ, ਭਾਵਨਾ ਹੈ। ਪ੍ਰੇਮ ਪਰੰਪਰਾਵਾਂ ਤੋੜਦਾ ਹੈ। ਪਿਆਰ ਤਿਆਗ ਤੇ ਸਮਰਪਣ ਦਾ ਨਾਮ ਹੈ।

ਪ੍ਰੇਮ ਦੀ ਪਹਿਚਾਣ ਸਭ ਤੋਂ ਪਹਿਲਾਂ ਅੱਖਾਂ ਤੋਂ ਹੁੰਦੀ ਹੈ ਅਤੇ ਫਿਰ ਬੁੱਲ੍ਹ ਦਿਲ ਦਾ ਹਾਲ ਬਿਆਨ ਕਰਦੇ ਹਨ। ਅਤੇ ਸਭ ਤੋਂ ਮਜ਼ੇਦਾਰ ਗੱਲ ਇਹ ਹੈ ਕਿ ਤੁਹਾਨੂੰ ਪਿਆਰ ਕਦੋਂ, ਕਿਵੇਂ ਅਤੇ ਕਿੱਥੇ ਹੋ ਜਾਵੇਗਾ ਤੁਸੀਂ ਖੁਦ ਹੀ ਨਹੀਂ ਪਤਾ ਲਗਾ ਪਾਉਂਦੇ। ਇਹ ਪਹਿਲੀ ਮੁਲਾਕਾਤ ਵਿੱਚ ਵੀ ਹੋ ਸਕਦਾ ਹੈ ਅਤੇ ਹੋ ਸਕਦਾ ਹੈ ਕਿ ਕਈ ਮੁਲਾਕਾਤਾਂ ਵੀ ਤੁਹਾਡੇ ਦਿਲ ਵਿੱਚ ਕਿਸੇ ਦੇ ਪ੍ਰਤੀ ਪਿਆਰ ਨਾ ਜਗਾ ਸਕਣ।

ਪ੍ਰੇਮ ਦੇ ਨਾਲ ਜੁੜੀਆਂ ਕੁਝ ਹੋਰ ਗੱਲਾਂ ਵੀ ਹਨ:

ਪ੍ਰੇਮ ਦਾ ਦਾਰਸ਼ਨਿਕ ਪੱਖ : ਪ੍ਰੇਮ ਪਣਪਦਾ ਹੈ ਤਾਂ ਹੰਕਾਰ ਟੁੱਟਦਾ ਹੈ। ਹੰਕਾਰ ਟੁੱਟਣ ਨਾਲ ਸੱਚ ਦਾ ਜਨਮ ਹੁੰਦਾ ਹੈ।

ਇਹ ਸਥਿਤੀ ਤਾਂ ਬਹੁਤ ਬਾਅਦ ਦੀ ਹੈ, ਜੇ ਅਸੀਂ ਪ੍ਰੇਮ ਵਿੱਚ ਸ਼ਰਧਾ ਮਿਲਾ ਲਈਏ ਤਾਂ ਪ੍ਰੇਮ ਭਗਤੀ ਬਣ ਜਾਂਦਾ ਹੈ, ਜੋ ਲੋਕ-ਪ੍ਰਲੋਕ ਦੋਵਾਂ ਦੇ ਲਈ ਹੀ ਕਲਿਆਣਕਾਰੀ ਹੈ। ਇਸ ਲਈ ਗ੍ਰਹਿਸਥ ਆਸ਼ਰਮ ਸ਼੍ਰੇਸ਼ਠ ਹੈ, ਕਿਉਂਕਿ ਸਾਡੇ ਕੋਲ ਭਗਤੀ ਦਾ ਕਵਚ ਹੈ। ਜਿੱਥੇ ਤੱਕ ਮੀਰਾ, ਸੂਫੀ ਸੰਤਾਂ ਦੀ ਗੱਲ ਹੈ, ਉਹਨਾਂ ਦਾ ਪ੍ਰੇਮ ਅੰਮ੍ਰਿਤ ਹੈ।

ND
ਨਾਲ ਹੀ ਹੋਰ ਸਾਰੇ ਰਿਸ਼ਤਿਆਂ ਦੀ ਤਰ੍ਹਾਂ ਹੀ ਪ੍ਰੇਮ ਦਾ ਵੀ ਵਾਸਤਵਿਕ ਪਹਿਲੂ ਇਹ ਹੈ ਕਿ ਇਸ ਵਿੱਚ ਵੀ ਸੰਜਮ ਬਹੁਤ ਜ਼ਰੂਰੀ ਹੈ। ਤੁਸੀਂ ਜੇ ਬੇਤਰਤੀਬੀ ਨਾਲ ਹਾਰਮੋਨੀਅਮ ਦੇ ਸਵਰ ਦਬਾਉ ਤਾਂ ਬੇਸੁਰਾ ਸ਼ੋਰ ਹੀ ਸੁਣਾਈ ਦਵੇਗਾ, ਪਰ ਜੇ ਕ੍ਰਮਬੱਧ ਦਬਾਉਗੇ ਤਾਂ ਮਧੁਰ ਸੰਗੀਤ ਗੂੰਜੇਗਾ। ਇਸੇ ਤਰ੍ਹਾਂ ਦਾ ਹੀ ਪਿਆਰ ਹੈ, ਜਿਸ ਦੇ ਲਈ ਸੰਜਮ ਬਹੁਤ ਜ਼ਰੂਰੀ ਹੈ।

ਪ੍ਰੇਮ ਦਾ ਪੌਰਾਣਿਕ ਪੱਖ : ਪ੍ਰੇਮ ਦੇ ਪੌਰਾਣਿਕ ਪੱਖ ਨੂੰ ਲੈ ਕੇ ਪਹਿਲਾ ਸਵਾਲ ਇਹੀ ਦਿਮਾਗ ਵਿੱਚ ਆਉਂਦਾ ਹੈ ਕਿ ਪ੍ਰੇਮ ਕਿਸ ਧਰਾਤਲ ਤੇ ਉਪਜਿਆ-...ਵਾਸਨਾ ਜਾਂ ਫਿਰ ਚਾਹਤ...? ਮੰਨਿਆ ਪ੍ਰੇਮ ਵਿੱਚ ਕਾਮ ਦਾ ਮਹੱਤਵਪੂਰਨ ਸਥਾਨ ਹੈ, ਪਰ ਸਿਰਫ ਵਾਸਨਾ ਦੇ ਦਮ ਤੇ ਉਪਜੇ ਪ੍ਰੇਮ ਦਾ ਅੰਤ ਤਲਾਕ ਹੀ ਹੁੰਦਾ ਹੈ। ਜਦ ਕਿ ਚਾਹਤ ਦੇ ਰੰਗਾਂ ਵਿੱਚ ਰੰਗਿਆ ਪਿਆਰ ਜ਼ਿੰਦਗੀਭਰ ਬਹਾਰ ਬਣ ਕੇ ਦਿਲਾਂ ਵਿੱਚ ਖਿੜ੍ਹਦਾ ਹੈ, ਜਿਸ ਦੀ ਮਹਿਕ ਉਮਰ ਭਰ ਤੁਹਾਡੇ ਨਾਲ ਹੁੰਦੀ ਹੈ।

ਪ੍ਰੇਮ ਦਾ ਵਰਜਿਤ ਖੇਤਰ: ਵੈਸੇ ਤਾਂ ਸਮਾਜ ਵਿੱਚ ਵਿਆਹ ਦੇ ਬਾਅਦ ਪ੍ਰੇਮ ਸੰਬੰਧ ਦੀ ਆਗਿਆ ਹੈ। ਦੁੱਧ ਦੇ ਰਿਸ਼ਤੇ ਦਾ ਨਿਰਵਾਹ ਤਾਂ ਸਾਰੇ ਕਰਦੇ ਹਨ, ਇਸਦੇ ਇਲਾਵਾ ਨੇੜੇ ਦੇ ਸਾਰੇ ਸੰਬੰਧ ਵੀ ਵਰਜਿਤ ਮੰਨੇ ਜਾਂਦੇ ਹਨ, ਜਿਵੇਂ : ਚਚੇਰੇ, ਮਮੇਰੇ, ਮੌਸੇਰੇ, ਫੁਫੇਰੇ ਭਰਾ-ਭੈਣ ਜਾਂ ਮਿੱਤਰ ਦੀ ਭੈਣ ਜਾਂ ਪਤਨੀ ਆਦਿ। ਕਿਸੇ ਬਜ਼ੁਰਗ ਦਾ ਕਿਸੇ ਜਵਾਨ ਨਾਲ ਪ੍ਰੇਮ ਸੰਬੰਧ ਵੀ ਸਹੀ ਨਹੀਂ ਮੰਨਿਆ ਜਾਂਦਾ। ਅਜਿਹਾ ਇਸ ਲਈ ਵੀ ਹੈ ਕਿ ਇੱਕ ਸਮਾਜਿਕ ਪ੍ਰਾਣੀ ਹੋਣ ਦੇ ਨਾਤੇ ਨਿਯਮਾਂ ਦੀ ਰੱਖਿਆ ਕਰਨਾ ਵੀ ਸਾਡਾ ਕਰਤੱਵ ਹੈ।

ਪ੍ਰੇਮ ਦਾ ਪ੍ਰਤੀਕ ਗੁਲਾਬ : ਸੁਗੰਧ ਅਤੇ ਸੁੰਦਰਤਾ ਦਾ ਅਨੁਪਮ ਗੁਲਾਬ ਸਦੀਆਂ ਤੋਂ ਪ੍ਰੇਮੀ-ਪ੍ਰੇਮਿਕਾ ਦੇ ਆਕਰਸ਼ਣ ਦਾ ਕੇਂਦਰ ਹੈ। ਗੁਲਾਬ ਦਾ ਜਨਮ ਕਿੱਥੇ ਹੋਇਆ ਇਹ ਅੱਜ ਵੀ ਵਿਵਾਦ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਤੇ ਕਥਾਵਾਂ ਤਾਂ ਕਈ ਹਨ, ਪਰ ਇੱਕ ਕਥਾ ਦੇ ਅਨੁਸਾਰ ਜਿੱਥੇ-ਜਿੱਥੇ ਪੈਗੰਬਰ ਦੇ ਪਸੀਨੇ ਦੀਆਂ ਬੂੰਦਾਂ ਡਿੱਗੀਆਂ , ਉੱਥੇ-ਉੱਥੇ ਗੁਲਾਬ ਦੇ ਪੌਦੇ ਉੱਗ ਗਏ।

ND
ਲਾਲ ਗੁਲਾਬ ਦੀ ਕਲੀ ਮਾਸੂਮੀਅਤ ਦਾ ਪ੍ਰਤੀਕ ਹੈ ਅਤੇ ਇਹ ਸੰਦੇਸ਼ ਦਿੰਦੀ ਹੈ ਤੂੰ ਸੁੰਦਰ ਅਤੇ ਪਿਆਰੀ ਹੈਂ। ਲਾਲ ਗੁਲਾਬ ਕਿਸੇ ਨੂੰ ਭੇਂਟ ਕੀਤਾ ਜਾਵੇ ਤਾਂ ਇਹ ਸੰਦੇਸ਼ ਹੈ ਕਿ ਮੈਂ ਤੈਨੂੰ ਪਿਆਰ ਕਰਦਾ ਹਾਂ। ਚਿੱਟਾ ਗੁਲਾਬ ਗੋਪਨੀਅਤਾ ਰੱਖਦੇ ਹੋਏ ਕਹਿੰਦਾ ਹੈ ਕਿ ਤੂੰ ਬਹੁਤ ਸੁੰਦਰ ਹੈ। ਅਤੇ ਪੀਲਾ ਗੁਲਾਬ ਪ੍ਰਸੰਨਤਾ ਜਾਹਿਰ ਕਰਦਾ ਹੈ, ਗੁਲਾਬੀ ਰੰਗ ਪ੍ਰਸੰਨਤਾ ਦਾ ਪ੍ਰਤੀਕ ਹੈ। ਗੁਲਾਬ ਜੇਕਰ ਦੋਸਤੀ ਦਾ ਪ੍ਰਤੀਕ ਹੈ ਤਾਂ ਗੁਲਾਬ ਦੀਆਂ ਪੱਤੀਆਂ ਉਮੀਦ ਦੀਆਂ ਪ੍ਰਤੀਕ ਹਨ।
 Play Free Online Games  Click Here
 Blogs, Videos and More  Click Here
 Send Musical and Animated Cards  Click Here
 Simple,Fast & Free Email Service  Click Here
ਸਬੰਧਤ ਜਾਣਕਾਰੀ ਲੱਭੋ
ਹੋਰ ਵੀ
ਗੁੱਸੇ ਵਿੱਚ ਵੀ ਹੋਵੇ ਪਿਆਰ
ਮਿਲ ਕੇ ਨਿਭਾਉ ਰਿਸ਼ਤਾ
ਜੋੜੀਆਂ ਜੱਗ ਥੋੜ੍ਹੀਆਂ 'ਤੇ ਨਰੜ ਬਥੇਰੇ
ਬਚਾਉ ਆਪਣੇ ਕੀਮਤੀ ਰਿਸ਼ਤੇ ਨੂੰ
ਰੁੱਸੇ ਯਾਰ ਨੂੰ ਮਨਾਉਣਾ ਮੁਸ਼ਕਿਲ ਹੈ
ਪਿਆਰ ਦਿੰਦਾ ਹੈ ਜਿੰਦਗੀ