ਗੁੱਸਾ ਇੱਕ ਸਮਾਨ ਅਵਗੁਣ ਹੈ ਜੋ ਥੋੜਾ ਬਹੁਤ ਸਭ ਵਿੱਚ ਹੁੰਦਾ ਹੈ। ਫਰਕ ਸਿਰਫ ਐਨਾ ਹੈ ਕਿ ਕੋਈ ਜਰੂਰਤ ਤੋਂ ਜਿਆਦਾ ਗੁੱਸਾ ਕਰਦਾ ਹੈ ਤਾਂ ਕੋਈ ਘੱਟ। ਕੁੱਝ ਲੋਕ ਅਜਿਹੇ ਵੀ ਹੁੰਦੇ ਹਨ ਜਿਨ੍ਹਾਂ ਨੂੰ ਗੁੱਸਾ ਜਰੂਰ ਆਉਂਦਾ ਹੈ ਪਰ ਉਸ ਨੂੰ ਜਾਹਿਰ ਨਹੀਂ ਕਰਦੇ। ਇਹ ਕਦੀ ਆਦਤ ਦੇ ਕਾਰਨ ਹੁੰਦਾ ਹੈ ਤੇ ਕਦੀ ਮਜਬੂਰੀ ਦੇ ਕਾਰਨ। ਪਰ ਇਹ ਸੱਚ ਹੈ ਕਿ ਸਾਨੂੰ ਸਾਰਿਆਂ ਨੂੰ ਕਦੀ ਨਾ ਕਦੀ ਕਿਸੇ ਨਾ ਕਿਸੇ ਗੱਲ ਤੇ ਗੁੱਸਾ ਆਉਂਦਾ ਜਰੂਰ ਹੈ। ਕੁੱਝ ਲੋਕਾਂ ਨੂੰ ਗੁੱਸਾ ਕਰਨ ਦੀ ਆਦਤ ਪੈ ਜਾਂਦੀ ਹੈ, ਜਿਸ ਨਾਲ ਉਹ ਅੰਦਰ ਹੀ ਅੰਦਰ ਘੁਟਦੇ ਰਹਿੰਦੇ ਹਨ। ਗੁੱਸਾ ਦਬਾਉਣਾ ਕਿਸੀ ਮਜਬੂਰੀ ਦਾ ਕਾਰਨ ਹੁੰਦਾ ਹੈ, ਪਰ ਹੋਲੀ ਹੋਲੀ ਇਹ ਆਦਤ ਬਣ ਜਾਂਦਾ ਹੈ। ਸੱਚ ਤਾਂ ਇਹ ਹੈ ਕਿ ਗੁੱਸੇ ਦੀ ਅੱਗ ਬੁਝਦੀ ਨਹੀਂ ਬਲਕਿ ਅੰਦਰ ਹੀ ਅੰਦਰ ਜਲਦੀ ਰਹਿੰਦੀ ਹੈ। ਪਰ ਜਦੋਂ ਗੱਲ ਹੋਵੇ ਕਿਸੇ ਰਿਸ਼ਤੇ ਦੀ ਗੁੱਸੇ ਤੇ ਕਾਬੂ ਵੀ ਜਰੂਰੀ ਹੈ। ਗੁੱਸਾ ਆਉਣ ਤੇ ਧਿਆਨ ਰੱਖੋ ਕਿ ਤੁਹਾਡੀ ਅਵਾਜ਼ ਕਿਸ ਤਰ੍ਹਾਂ ਬਦਲ ਰਹੀ ਹੈ। ਆਪਣੇ ਸਾਥੀ ਨੂੰ ਇਹ ਨਾ ਕਹੋ ਕਿ 'ਤੁਸੀਂ ਮੇਰੇ ਨਾਲ ਇਹ ਕੀਤਾ' ਕਿਉਂਕਿ ਇਸ ਨਾਲ ਤੁਸੀਂ ਆਪਣੇ ਗੁੱਸੇ ਦਾ ਵਿਸ਼ਾ ਦੱਸ ਰਹੇ ਹੋ, ਨਾ ਕਿ ਗੁੱਸਾ ਪ੍ਰਗਟ ਕਰ ਰਹੇ ਹੋ। ਇਸ ਦੀ ਥਾਂ ਇਹ ਕਹੋ ਕਿ ਮੈਂ ਤੁਹਾਡੇ ਨਾਲ ਨਰਾਜ਼ ਹਾਂ ਕਿਉਂਕਿ ਤੁਸੀਂ ਇਸ ਤਰ੍ਹਾਂ ਕੀਤਾ। ਪਤੀ-ਪਤਨੀ ਅਕਸਰ ਆਪਣੀ ਨਰਾਜ਼ਗੀ ਨੂੰ ਅੰਦਰ ਹੀ ਦਬਾ ਲੈਂਦੇ ਹਨ, ਜਦੋਂਕਿ ਜਰੂਰਤ ਹੈ ਸਹੀਂ ਤਰੀਕੇ ਨਾਲ ਨਰਾਜ਼ਗੀ ਵਿਅਕਤ ਕਰਨ ਦੀ। ਅਜਿਹਾ ਕਰਨ ਨਾਲ ਦੋਵੇ ਇੱਕ ਦੂਜੇ ਪ੍ਰਤੀ ਸੱਚਾ ਪ੍ਰੇਮ ਅਤੇ ਵਿਸ਼ਵਾਸ ਵਿਅਕਤ ਕਰ ਸਕਣਗੇ ਅਤੇ ਵੇਖਣਗੇ ਕਿ ਇੱਕ ਦੂਜੇ ਨੂੰ ਗਲਤੀਆਂ, ਦੱਸਣ ਤੇ ਵੀ ਸਬੰਧਾਂ ਤੇ ਉਸ ਦਾ ਕੋਈ ਬੁਰਾ ਅਸਰ ਨਹੀਂ ਹੁੰਦਾ ਹੈ। ਉਹ ਆਪਣੀ ਸੱਚੀ ਭਾਵਨਾਵਾਂ ਨੂੰ ਸਾਡੇ ਸਾਹਮਣੇ ਵਿਅਕਤ ਕਰ ਸਕਦੇ ਹਨ। ਜੇ ਤੁਹਾਡਾ ਸਾਥੀ ਤੁਹਾਡੇ ਤੇ ਗੁੱਸਾ ਜਾਹਿਰ ਕਰਦਾ ਹੈ ਇਸ ਦਾ ਮਤਲਬ ਇਹ ਨਹੀਂ ਕਿ ਉਹ ਸਾਡੇ ਨਾਲ ਨਫਰਤ ਕਰਦਾ ਹੈ। ਸੱਚ ਤਾਂ ਇਹ ਕਿ ਗੁੱਸੇ ਵਿੱਚ ਵੀ ਪਿਆਰ ਛਿਪਿਆ ਹੁੰਦਾ ਹੈ। |