ਮੁੱਖਪੰਨਾ > ਵਿਵਿਧ > ਰੋਮਾਂਸ > ਲਵ ਗੁਰੂ > ਮਿਲ ਕੇ ਨਿਭਾਉ ਰਿਸ਼ਤਾ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਮਿਲ ਕੇ ਨਿਭਾਉ ਰਿਸ਼ਤਾ
ND
ਅੱਜ ਦੇ ਇਸ ਦੌਰ ਵਿੱਚ ਜਿੱਥੇ ਪਤੀ-ਪਤਨੀ ਦੋਵੇ ਕੰਮ ਕਰਦੇ ਹਨ, ਉੱਥੇ ਹੀ ਮਕਾਨ ਨੂੰ ਘਰ ਬਨਾਉਣ ਵਿੱਚ ਦੋਨਾਂ ਦਾ ਅਹਿਮ ਯੋਗਦਾਨ ਹੁੰਦਾ ਹੈ। ਘਰ ਦੇ ਕੰਮ ਹੋ ਜਾਂ ਬੱਚਿਆਂ ਦੀ ਜਰੂਰਤ, ਸ਼ਾਪਿੰਗ ਹੋ ਜਾਂ ਰਿਸ਼ਤੇਦਾਰੀ ਨਿਭਾਉਣਾ ਹੁਣ ਪਤੀ-ਪਤਨੀ ਦੋਨਾਂ ਦੀ ਜਿੰਮੇਦਾਰੀ ਹੈ। ਸੱਚ ਤਾਂ ਇਹ ਹੈ ਕਿ ਇਸ ਭੱਜਨਠ ਭਰੀ ਜਿੰਦਗੀ ਵਿੱਚ ਜੇ ਆਪਸ ਵਿੱਚ ਪ੍ਰੇਮ, ਸਮਝਦਾਰੀ, ਵਿਸ਼ਵਾਸ ਨਾ ਹੋਵੇ ਤਾਂ ਰੋਜ ਦੀਆਂ ਮੁਸ਼ਕਿਲਾਂ ਤੋਂ ਲੜਨਾ ਅਸੰਭਵ ਹੈ। ਇਸ ਲਈ ਅਸੀਂ ਦੱਸ ਰਹੇ ਹਾਂ ਕੁੱਝ ਅਜਿਹੇ ਟਿਪਸ ਜਿਸ ਨਾਲ ਤੁਹਾਡਾ ਜੀਵਨ ਪ੍ਰੇਮ ਅਤੇ ਖੁਸ਼ੀ ਨਾਲ ਬੀਤੇਗਾ।

ਇੱਕ ਦੂਜੇ ਤੇ ਦੋਸ਼ ਨਾ ਲਗਾਉ :
ਕੁੱਝ ਗਲਤਫਹਿਮੀ ਹੋਣ ਤੇ ਇੱਕ-ਦੂਜੇ ਨੂੰ ਦੋਸ਼ ਨਾ ਦਿਉ। ਸਪਸ਼ਟ ਰੂਪ ਤੋਂ ਮਾਮਲੇ ਤੇ ਦੁਬਾਰਾ ਵਿਚਾਰ ਕਰੋ। ਇੱਕ ਦੂਜੇ ਤੇ ਹਾਵੀ ਨਾ ਹੋਵੋ ਬਲਕਿ ਭਾਵਨਾਵਾਂ ਨੂੰ ਸਮਝਣ ਦੀ ਕੋਸ਼ਿਸ਼ ਕਰੋ। ਆਪਣੇ ਸਾਥੀ ਨੂੰ ਮਾਨਸਿਕ ਸੱਟ ਕਦੀ ਨਾ ਪਹੁੰਚਾਉ। ਮਾਤਾ-ਪਿਤਾ, ਭਰਾ-ਭੈਣ ਦਾ ਤਾਂ ਇੱਕੋ ਜਿਹਾ ਰਿਸ਼ਤਾ ਹੈ ਇਸ ਲਈ ਸਨਮਾਨ ਵੀ ਇੱਕੋ ਜਿਹਾ ਹੋਣਾ ਚਾਹੀਦਾ ਹੈ।

ਝਗੜੇ ਤੋਂ ਬਚੋ: ਛੋਟੀ-ਛੋਟੀ ਗੱਲਾਂ ਨੂੰ ਨਜ਼ਰਅੰਦਾਜ ਕਰੋ। ਜੇ ਪਤੀ ਨੂੰ ਕਿਸੇ ਸਮੇਂ ਜਿਆਦਾ ਗੁੱਸਾ ਆ ਰਿਹਾ ਹੈ ਤਾਂ ਬਹਿਸ ਨਾ ਕਰੋ। ਸ਼ਾਂਤ ਹੋਣ ਤੇ ਮਾਮਲੇ ਤੇ ਵਿਚਾਰ ਕਰੋ। ਪਤਨੀ ਦੇ ਗੁੱਸੇ ਵਿੱਚ ਹੋਣ ਤੇ ਪਤੀ ਤਾਂ ਸ਼ਾਂਤ ਹੋਣਾ ਜਾਂ ਪਤੀ ਦੇ ਗੁੱਸੇ ਵਿੱਚ ਹੋਣ ਤੇ ਪਤਨੀ ਦਾ ਸ਼ਾਂਤ ਹੋ ਪਰਿਵਾਰ ਦੇ ਲਈ ਠੀਕ ਹੈ। ਇੱਕ ਦੂਜੇ ਦੇ ਪਰਿਵਾਰ ਵਾਲਿਆਂ ਨਾਲ ਰਿਸ਼ਤੇਦਾਰ ਅਤੇ ਮਿਤਰਾਂ ਨਾਲ ਮਿੱਠਾ ਬੋਲੋ।

ਇੱਕ ਦੂਜੇ ਤੋਂ ਉਮੀਦਾਂ ਘੱਟ ਰੱਖੋ। ਜਦੋਂ ਇੱਕ ਇਨਸਾਨ ਦੂਜੇ ਇਨਸਾਨ ਦੀ ਉਮੀਦਾਂ ਨੂੰ ਪੂਰਾ ਨਹੀਂ ਕਰਦਾ ਹੈ ਤਾਂ ਚਿੜਚਿੜਾਪਣ ਆਉਂਦਾ ਹੈ ਜਿਸ ਨਾਲ ਰਿਸ਼ਤਾ ਖਰਾਬ ਹੁੰਦਾ ਹੈ। ਸਮੇਂ ਦੇ ਅਨੁਸਾਰ ਪਤੀ-ਪਤਨੀ ਨੂੰ ਆਪਣੀ ਸੋਚ ਦੇ ਦਾਇਰੇ ਵੀ ਬਦਲਣੇ ਹੋਣਗੇ। ਹਰ ਜਿੰਮੇਵਾਰੀ ਨੂੰ ਮਿਲ ਕੇ ਪੂਰੀ ਕਰੋ ਕਿਸੇ ਇੱਕ ਤੇ ਜੋਰ ਨਾ ਪਾਉ।

ਦੋਸਤਾਨ ਵਿਵਹਾਰ:
ਇੱਕ ਦੂਜੇ ਦੇ ਪ੍ਰਤੀ ਦੋਸਤਾਨ ਵਿਵਹਾਰ ਅਪਨਾਉ। ਇੱਕ ਦੂਜੇ ਦੀ ਸਰੀਰਕ ਇੱਛਾਵਾਂ ਦੇ ਸਨਮਾਨ ਦੇ ਨਾਲ ਹੀ ਦੂਜੀ ਜਰੂਰਤਾਂ ਦਾ ਵੀ ਧਿਆਨ ਰੱਖੋ। ਹਰ ਸਮੇਂ 'ਤੂੰ ਇਹ ਠੀਕ ਨਹੀਂ ਕੀਤਾ' ਇਹ ਨਾ ਕਹੋ। ਘਰ ਦਾ ਵਾਤਾਵਰਣ ਤਾਜਾ ਰੱਖਣ ਦੀ ਕੋਸ਼ਿਸ਼ ਕਰੋ। ਇੱਕ ਦੂਜੇ ਦੀਆਂ ਇੱਛਾਵਾਂ ਦਾ ਧਿਆਨ ਰੱਖੋ।

ਸਗੇ ਸਬੰਧੀ ਜਾਂ ਮਿਤਰਾਂ ਦੀਆਂ ਗੱਲਾਂ ਵਿੱਚ ਆ ਕੇ ਮਨ ਨੂੰ ਖਰਾਬ ਨਾ ਕਰੋ। ਜੇ ਤੁਹਾਡੇ ਪਾਰਟਨਰ ਵਿੱਚ ਕੋਈ ਕਮੀ ਹੈ ਵੀ ਤਾਂ ਉਸ ਨੂੰ ਮਿਲ ਕੇ ਠੀਕ ਕਰਨ ਦੀ ਕੋਸ਼ਿਸ਼ ਕਰੋ, ਪਰ ਕਿਸੇ ਹੋਰ ਦੀ ਗੱਲ ਵਿੱਚ ਆ ਕੇ ਉਸ ਕਮੀ ਨੂੰ ਐਨਾ ਮਹੱਤਵ ਨਾ ਦਿਉ ਕਿ ਰਿਸ਼ਤਾ ਹੀ ਖਰਾਬ ਹੋ ਜਾਵੇ।

ਧੰਨਵਾਦ ਸਹਿਤ
ਗ੍ਰਹਿਸਹੇਲੀ
 Play Free Online Games  Click Here
 Blogs, Videos and More  Click Here
 Send Musical and Animated Cards  Click Here
 Simple,Fast & Free Email Service  Click Here
ਸਬੰਧਤ ਜਾਣਕਾਰੀ ਲੱਭੋ
ਇਸਦੀ ਖੋਜ ਵੀ ਕਰੋ: ਮਿਲ ਕੇ ਨਿਭਾਉ ਰਿਸ਼ਤਾ, Husband, Wife, Romance, Tips, Love
ਹੋਰ ਵੀ
ਜੋੜੀਆਂ ਜੱਗ ਥੋੜ੍ਹੀਆਂ 'ਤੇ ਨਰੜ ਬਥੇਰੇ
ਬਚਾਉ ਆਪਣੇ ਕੀਮਤੀ ਰਿਸ਼ਤੇ ਨੂੰ
ਰੁੱਸੇ ਯਾਰ ਨੂੰ ਮਨਾਉਣਾ ਮੁਸ਼ਕਿਲ ਹੈ
ਪਿਆਰ ਦਿੰਦਾ ਹੈ ਜਿੰਦਗੀ
ਪਿਆਰ ਅਤੇ ਅਧਿਕਾਰ ਦਾ ਸਬੰਧ
ਗਰਲ ਫ੍ਰੈਂਡ ਨੂੰ ਖੁਸ਼ ਰੱਖਣ ਦੇ ਤਰੀਕੇ