ਸਮੱਗਰੀ: 2 ਕੱਪ ਮਿੱਠਾ ਦਹੀਂ, 2 ਕੱਪ ਕੇਲਾ ਅਤੇ ਇੱਕ ਸੇਬ ਬਰੀਕ ਕਟਿਆ ਹੋਇਆ, ਇੱਕ ਸੰਤਰੇ ਦਾ ਗੁੱਦਾ, ਇੱਕ ਕੱਪ ਮਿੱਠੀ ਕਰੀਮ, ਇੱਕ ਕੱਪ ਖੰਡ, ਇੱਕ ਨਿੰਬੂ ਦਾ ਰਸ, ਥੋੜੀ ਸੀ ਪੁਦੀਨੇ ਦੀਆਂ ਪੱਤੀਆਂ।
ਵਿਧੀ: ਫਲਾਂ ਦੇ ਗੁੱਦੇ ਵਿੱਚ ਖੰਡ ਮਿਲਾ ਕੇ ਚੰਗੀ ਤਰ੍ਹਾਂ ਮੇਸ਼ ਕਰ ਲਉ। ਦਹੀਂ ਵਿੱਚ 2 ਕੱਪ ਪਾਣੀ ਮਿਲਾ ਕੇ ਫੇਟੋ ਅਤੇ ਫਲਾਂ ਦੇ ਮਿਸ਼ਰਨ ਨੂੰ ਮਿਲਾ ਦਿਉ।
ਉਸ ਵਿੱਚ ਨਿੰਬੂ ਦਾ ਰਸ ਵੀ ਮਿਲਾ ਦਿਉ। ਖੂਬ ਠੰਡਾ ਕਰੋ। ਫੇਟ ਕੇ ਗਿਲਾਸਾਂ ਵਿੱਚ ਪਾਉ। ਕਰੀਮ ਅਤੇ ਪੁਦੀਨੇ ਦੀਆਂ ਪੱਤੀਆਂ ਨਾਲ ਸਜਾਉ ਅਤੇ ਪੇਸ਼ ਕਰੋ।