ਕ੍ਰੀਮੀ ਪਨੀਰ

ਸਮੱਗਰੀ: 200 ਗ੍ਰਾਮ ਪਨੀਰ, 2 ਪਿਆਜ਼, 1 ਛੋਟਾ ਚਮਚ ਅਦਰਕ ਪੇਸਟ , ਨਮਕ ਸੁਆਦ ਮੁਤਾਬਕ, ਇੱਕ ਚੁਟਕੀ ਹਲਦੀ, 2 ਛੋਟੀ ਚਮਚ ਕਸੂਰੀ ਮੇਥੀ, 2 ਵੱਡੀ ਚਮਚ ਮਲਾਈ, ਥੋੜਾ ਜਿਹਾ ਹਰਾ ਧਨੀਆ, ਇੱਕ ਹਰੀ ਸ਼ਿਮਲਾ ਮਿਰਚ, ਤੇਲ ਵਿਧੀ: ਪਿਆਜ਼, ਹਰਾ ਧਨੀਆ ਅਤੇ ਸ਼ਿਮਲਾ ਮਿਰਚ ਨੂੰ ਕੱਟ ਲਉ। ਪਨੀਰ ਨੂੰ ਇੱਕੋ ਜਿਹਾ ਕੱਟ ਲਉ। ਤੇਲ ਗਰਮ ਕਰ ਕੇ ਉਸ ਵਿੱਚ ਪਿਆਜ਼ ਨੂੰ ਸੁਨਹਰਾ ਕਰੋ। ਹੁਣ ਇਸ ਵਿੱਚ ਅਦਰਕ ਦਾ ਪੇਸਟ ਪਾਉ ਅਤੇ ਸਾਰੇ ਸੁੱਕੇ ਮਸਾਲੇ ਮਿਲਾਉ। ਹੁਣ ਇਸ ਵਿੱਚ ਸ਼ਿਮਲਾ ਮਿਰਚ ਪਾਉ ਅਤੇ ਚੰਗੀ ਤਰ੍ਹਾਂ ਪਕਾਉ। ਕੁੱਝ ਦੇਰ ਬਾਅਦ ਪਨੀਰ ਅਤੇ ਕ੍ਰੀਮ ਪਾ ਕੇ ਚੰਗੀ ਤਰ੍ਹਾਂ ਮਿਲਾਉ। ਧਨੀਆ ਅਤੇ ਪਨੀਰ ਕਿਸ ਕੇ ਸਜਾਉ।