ਮੂੰਗ ਦੀ ਤਲੀ ਹੋਈ ਦਾਲ

ਸਮੱਗਰੀ: 250 ਗ੍ਰਾਮ ਧੁਲੀ ਮੂੰਗ ਦੀ ਦਾਲ, ਇੱਕ ਚਮਚ ਨਮਕ, 1/2 ਚਮਚ ਕਾਲਾ ਨਮਕ, 1/2 ਚਮਚ ਪਿਸੀ ਲਾਲ ਮਿਰਚ, ਚੁਟਕੀ ਭਰ ਨਿੰਬੂ ਸਤ, 1/4 ਚਮਚ ਖਾਣੇ ਦਾ ਸੋਡਾ, ਤੇਲ। ਵਿਧੀ: ਦਾਲ ਨੂੰ ਚੰਗੀ ਤਰ੍ਹਾਂ ਧੋ ਕੇ ਸੋਡਾ ਪਾ ਕੇ ਘੰਟੇ ਲਈ ਗਿਲਾ ਕਰ ਦਿਉ। ਪਾਣੀ ਤੋਂ ਕੱਢ ਕੇ ਥੋੜਾ ਸੁੱਕਣ ਲਈ ਸਾਫ ਕੱਪੜੇ ਤੇ ਫੈਲਾ ਦਿਉ। ਤੇਜ ਸੇਕ ਤੇ ਗਰਮ ਤੇਲ ਵਿੱਚ ਇੱਕ ਵਾਰ ਇੱਕ ਮੁੱਠੀ ਦਾਲ ਫੈਲਾ ਕੇ ਪਾਉ। ਝਾਰੇ ਨਾਲ ਹਿਲਾਉਂਦੇ ਰਹੋ। ਜਦੋਂ ਦਾਲ ਉੱਪਰ ਆ ਜਾਵੇ ਅਤੇ ਕੁਰਕੁਰੀ ਹੋ ਜਾਵੇ ਤਾਂ ਚੰਗੀ ਤਰ੍ਹਾਂ ਤੇਲ ਕੱਢ ਕੇ ਕਾਗਜ਼ ਤੇ ਰੱਖਦੇ ਜਾਉ। ਜਦੋਂ ਤੇਲ ਪੂਰਾ ਸੁੱਕ ਜਾਵੇ ਤਾਂ ਸਾਰੇ ਮਸਾਲੇ ਮਿਲਾ ਦਿਉ। ਇਹ ਕਈ ਦਿਨਾ ਤੱਕ ਖਰਾਬ ਨਹੀਂ ਹੁੰਦੀ।