ਸਮੱਗਰੀ: ਕੱਚੇ ਅੰਬ ਦੇ ਟੁਕੜੇ ਇੱਕ ਕਿਲੋ, ਨਮਕ 250 ਗ੍ਰਾਮ, ਪਿਸੀ ਹੋਈ ਹਲਦੀ 50 ਗ੍ਰਾਮ, ਪਿਸੀ ਹੋਈ ਲਾਲ ਮਿਰਚ 250 ਗ੍ਰਾਮ, ਜੀਰਾ 50 ਗ੍ਰਾਮ, ਮੈਥੀਦਾਨਾ ਇਕ ਚਮਚ, ਸਰ੍ਹੋ 200 ਗ੍ਰਾਮ, ਲੱਸਣ 100 ਗ੍ਰਾਮ ਛਿਲ ਕੇ ਪੀਸੀ ਹੋਈ, ਸਾਬਤ ਲਾਲ ਮਿਰਚ, 500 ਗ੍ਰਾਮ ਤੇਲ।
ਵਿਧੀ: ਅੰਬ ਦੇ ਟੁਕੜਿਆਂ ਵਿੱਚ ਨਮਕ ਅਤੇ ਹਲਦੀ ਮਿਲਾ ਕੇ ਦੋ ਦਿਨ ਲਈ ਰੱਖ ਦਿਉ। ਸਾਰੇ ਮਸਾਲੇ ਮਿਲਾਉ।ਤੇਲ ਨੂੰ ਖੂਬ ਗਰਮ ਕਰ ਕੇ ਉਸ ਵਿੱਚ ਜੀਰਾ, ਲੱਸਣ ਦੀ ਕਲੀਆਂ ਅਤੇ ਇੱਕ ਚਮਚ ਸਰ੍ਹੋ ਪਾ ਦਿਉ।
ਜਦੋਂ ਤੇਲ ਠੰਡਾ ਹੋ ਜਾਵੇ ਤਾਂ ਉਸ ਵਿੱਚ ਅੰਬ ਦੇ ਟੁਕੜਿਆਂ ਨੂੰ ਅਤੇ ਪੀਸੇ ਹੋਏ ਮਸਾਲੇ ਪਾ ਕੇ ਚੰਗੀ ਤਰ੍ਹਾਂ ਮਿਲਾਉ। 15ਦਿਨਾ ਬਾਅਦ ਖਾਣ ਲਈ ਇਸਤੇਮਾਲ ਕਰੋ।