ਸ਼ਾਕਾਹਾਰੀ | ਮਾਂਸਾਹਾਰੀ | ਮਿਠਾਈਆਂ
ਮੁੱਖਪੰਨਾ » ਵਿਵਿਧ » ਖਾਣਾ-ਖਜਾਣਾ » ਸ਼ਾਕਾਹਾਰੀ » ਪੁੜੀ ਭਾਜੀ
Feedback Print Bookmark and Share
 
ਸਮੱਗਰੀ(ਪੁੜੀ ਲਈ) : 200 ਗ੍ਰਾਮ ਆਟਾ, 50 ਗ੍ਰਾਮ ਮੈਦਾ, ਥੋੜਾ ਜਿਹਾ ਨਮਕ ਅਤੇ ਘਿਉ। ਭਾਜੀ ਲਈ ਸਮੱਗਰੀ: 250 ਗ੍ਰਾਮ ਉਬਲੇ ਹੋਏ ਆਲੂ, 100 ਗ੍ਰਾਮ ਪਿਆਜ਼, ਦੋ ਟਮਾਟਰ, ਇੱਕ ਛੋਟਾ ਟੁਕੜਾ ਅਦਰਕ ਕਟਿਆ ਹੋਇਆ, ਇੱਕ ਚਮਚ ਜੀਰਾ, ਅੱਧਾ ਛੋਟਾ ਚਮਚ ਹਲਦੀ ਪਾਊਡਰ, ਇੱਕ ਛੋਟਾ ਚਮਚ ਲਾਲ ਮਿਰਚ ਪਾਊਡਰ, ਸੁਆਦ ਮੁਤਾਬਕ ਨਮਕ, ਤਿੰਨ-ਚਾਰ ਕਟੀ ਹੋਈ ਹਰੀ ਮਿਰਚ, ਇੱਕ ਵੱਡਾ ਚਮਚ ਕਟਾ ਧਨੀਆ, ਸਰ੍ਹੋ ਦਾ ਤੇਲ।

ਵਿਧੀ: ਆਲੂ, ਟਮਾਟਰ ਅਤੇ ਪਿਆਜ਼ ਨੂੰ ਛੋਟੇ ਪੀਸ ਵਿੱਚ ਕੱਟ ਲਉ। ਤੇਲ ਗਰਮ ਕਰੋ। ਉਸ ਵਿੱਚ ਜੀਰਾ ਅਤੇ ਅਦਰਕ ਪਾ ਕੇ ਭੁਨੋ। ਪਿਆਜ਼ ਗੁਲਾਬੀ ਹੋਣ ਤੇ ਸਾਰੇ ਮਸਾਲੇ ਪਾਉ। ਤੇਲ ਛੱਡਣ ਤੇ ਟਮਾਟਰ ਅਤੇ ਹਰੀ ਮਿਰਚ ਪਾਉ। ਇਸ ਨੂੰ ਅੱਧਾ ਮਿੰਟ ਭੁਨ ਕੇ ਆਲੂ ਦੇ ਟੁਕੜੇ ਪਾਉ। ਅੱਧਾ ਮਿੰਟ ਹਿਲਾ ਕੇ ਇੱਕ ਗਿਲਾਸ ਪਾਣੀ ਅਤੇ ਨਮਕ ਮਿਲਾ ਦਿਉ। ਢੱਕ ਕੇ ਸਬਜੀ ਗਲਣ ਤਕ ਪਕਾਉ। ਉਤਾਰ ਕੇ ਧਨੀਆ ਪੱਤੀ ਪਾਉ।

ਆਟੇ ਅਤੇ ਨਮਕ ਨੂੰ ਨਾਲ ਛੰਨ ਲਉ। ਇੱਕ ਵੱਡਾ ਚਮਚ ਘਿਉ ਮਿਲਾਉ ਅਤੇ ਪਾਣੀ ਦੇ ਨਾਲ ਗੁੰਨ੍ਹ ਲਉ। ਘਿਉ ਗਰਮ ਕਰੋ, ਗਰਮ ਗਰਮ ਪੁੜੀ ਤਲੋ ਅਤੇ ਭਾਜੀ ਦੇ ਨਾਲ ਪੇਸ਼ ਕਰੋ।
ਸਬੰਧਤ ਜਾਣਕਾਰੀ ਲੱਭੋ
ਇਸਦੀ ਖੋਜ ਵੀ ਕਰੋ: ਪੁੜੀ ਭਾਜੀ