ਰਾਈਸ ਪਕੌੜੇ

ਸਮੱਗਰੀ: 100 ਗ੍ਰਾਮ ਚੌਲ, 250 ਗ੍ਰਾਮ ਆਲੂ, ਇੱਕ ਪਿਆਜ਼, 3-4 ਕਟੀ ਹਰੀ ਮਿਰਚ, ਹਰਾ ਧਨੀਆ ਕਟਿਆ ਹੋਇਆ, ਇੱਕ ਛੋਟਾ ਚਮਚ ਬਰੀਕ ਕਟੀ ਹੋਈ ਅਦਰਕ, ਅੱਧਾ ਛੋਟਾ ਚਮਚ ਖੰਡ, ਅੱਧੇ ਨੀਂਬੂ ਦਾ ਰਸ, ਲਾਲ ਮਿਰਚ, ਨਮਕ, ਹੀਂਗ, ਜੀਰਾ, ਸੌਂਫ, ਗਰਮ ਮਸਾਲਾ, ਹਲਦੀ ਅਤੇ ਤੇਲ। ਵਿਧੀ: ਚਾਵਲ ਨੂੰ ਧੋ ਕੇ ਉਬਾਲ ਲਉ। ਪੀਸ ਕੇ ਰੱਖ ਲਉ, ਆਲੂ ਉਬਾਲ ਕੇ ਛਿਲੋ ਅਤੇ ਹੱਥ ਨਾਲ ਮੇਸ਼ ਕਰੋ। ਥੋੜਾ ਜਿਹਾ ਤੇਲ ਗਰਮ ਕਰੋ। ਹੀਂਗ, ਜੀਰਾ ਪਿਆਜ਼ ਅਤੇ ਅਦਰਕ ਨੂੰ ਭੁਨੋ। ਆਲੂ ਅਤੇ ਮਸਾਲੇ ਵੀ ਪਾ ਕੇ ਭੁਨ ਲਉ। ਕਟਿਆ ਧਨੀਆ, ਮਿਰਚ ਅਤੇ ਨੀਂਬੂ ਦਾ ਰਸ ਮਿਲਾਉ। ਪਿਸੇ ਹੋਏ ਚੌਲ ਦੀ ਛੋਟੀ-ਛੋਟੀ ਪੁੜੀ ਬਣਾ ਕੇ ਆਲੂ ਵਾਲਾ ਮਿਸ਼ਰਨ ਭਰ ਕੇ ਗੋਲੇ ਬਨਾਉ। ਘੱਟ ਸੇਕ ਤੇ ਸੁਨਹਰਾ ਹੋਣ ਤਕ ਤਲੋ। ਚਾਟ ਦੇ ਨਾਲ ਗਰਮਾ-ਗਰਮ ਪੇਸ਼ ਕਰੋ।