ਸੂਜੀ ਦੀ ਇਡਲੀ

ਸਮੱਗਰੀ: ਇੱਕ ਕੱਪ ਸੂਜੀ ਦੀ ਇਡਲੀ, ਇੱਕ ਕੱਪ ਤਾਜਾ ਦਹੀਂ, ਇੱਕ ਚਮਚ ਫਰੂਟ ਸਾਲਟ, ਇੱਕ ਕੱਪ ਬਰੀਕ ਕਟੀ ਪੱਤਾ ਗੋਭੀ, ਬਰੀਕ ਕਟਿਆ ਹੋਇਆ ਪਿਆਜ਼, 2 ਚਮਚ ਕਟਿਆ ਹੋਇਆ ਹਰਾ ਧਨੀਆ, ਥੋੜਾ ਜਿਹਾ ਕੜੀ ਪੱਤਾ, 3 ਬਰੀਕ ਕਟੀ ਹੋਈ ਹਰੀ ਮਿਰਚ, ਸੁਆਦ ਮੁਤਾਬਕ ਨਮਕ। ਵਿਧੀ: ਸੂਜੀ ਨੂੰ ਘੱਟ ਸੇਕ ਤੇ ਗੁਲਾਬੀ ਹੋਣ ਤੱਕ ਸੇਕੋ। ਜਦੋਂ ਸੂਜੀ ਠੰਡੀ ਹੋ ਜਾਵੇ ਤਾਂ ਉਸ ਨੂੰ ਇੱਕ ਬਾਉਲ ਵਿੱਚ ਪਾ ਕੇ ਦਹੀਂ ਨਾਲ ਮਿਲਾ ਲਉ। ਹੁਣ ਇਸ ਵਿੱਚ ਫਰੂਟ ਸਾਲਟ ਅਤੇ ਬਚੀ ਹੋਈ ਸਮੱਗਰੀ ਮਿਲਾ ਦਿਉ। ਇਡਲੀ ਮੇਕਰ ਵਿੱਚ ਥੋੜਾ ਪਾਣੀ ਉਬਾਲ ਕੇ ਇਡਲੀ ਦੇ ਮਸਾਲੇ ਨੂੰ ਭਰੋ। 10-15 ਮਿੰਟ ਤੱਕ ਸਟੀਮ ਦਿਉ। ਹਰੀ ਅਤੇ ਨਾਰੀਅਲ ਦੀ ਚਟਨੀ ਨਾਲ ਗਰਮ-ਗਰਮ ਪੇਸ਼ ਕਰੋ।