ਮਸੂਰ ਦਾਲ ਵਿਦ ਸੁਰਜਨਾ

ਸਮੱਗਰੀ: ਇੱਕ ਕਟੋਰੀ ਲਾਲ ਮਸੂਰ ਦੀ ਦਾਲ, 250 ਗ੍ਰਾਮ ਸੁਰਜਨਾ ਫਲੀ ਕਟੀ ਹੋਈ, ਇੱਕ ਚਮਚ ਮਿਰਚ ਪਾਊਡਰ, ਪਾਵ ਚਮਚ ਹਲਦੀ, ਚੁਟਕੀ ਭਰ ਹੀਂਗ, ਰਾਈ ਜੀਰਾ ਤੜਕੇ ਲਈ, ਤੇਲ, ਨਮਕ ਜਰੂਰਤ ਅਨੁਸਾਰ, 1-1 ਬਰੀਕ ਕਟਿਆ ਹੋਇਆ ਪਿਆਜ਼ ਅਤੇ ਟਮਾਟਰ, ਬਰੀਕ ਕਟਿਆ ਹੋਇਆ ਹਰਾ ਧਨੀਆ। ਵਿਧੀ: ਸਭ ਤੋਂ ਪਹਿਲਾ ਮਸੂਰ ਦੀ ਦਾਲ ਨੂੰ ਪ੍ਰੇਸ਼ਰ ਕੁਕਰ ਵਿੱਚ ਚੰਗੀ ਤਰ੍ਹਾਂ ਉਬਾਲ ਕੇ ਰੱਖ ਲਉ। ਹੁਣ ਫਲੀ ਦੇ ਟੁਕੜਿਆਂ ਨੂੰ ਉਬਾਲ ਲਉ ਅਤੇ ਉਸ ਦਾ ਗੁੱਦਾ ਵੱਖ ਕੱਢ ਕੇ ਰੱਖ ਲਉ। ਇੱਕ ਕੜ੍ਹਾਈ ਵਿੱਚ ਤੇਲ ਗਰਮ ਕਰ ਕੇ ਪਿਆਜ਼, ਟਮਾਟਰ, ਲੱਸਣ ਦਾ ਤੜਕਾ ਲਗਾ ਕੇ ਗ੍ਰੇਵੀ ਤਿਆਰ ਕਰ ਲਉ ਅਤੇ ਉਸ ਵਿੱਚ ਦਾਲ ਅਤੇ ਫਲੀ ਦਾ ਗੁੱਦਾ ਮਿਲਾਉ ਅਤੇ ਚੰਗੀ ਤਰ੍ਹਾਂ ਉਬਾਲੋ। ਹੁਣ ਉੱਪਰ ਤੋਂ ਹਰਾ ਧਨੀਆਂ ਪਾ ਕੇ ਰੋਟੀ ਜਾਂ ਚੌਲ ਨਾਲ ਪੇਸ਼ ਕਰੋ।