ਬ੍ਰੇਡ ਟਮਾਟੋ ਸੂਪ

ਸਮੱਗਰੀ: ਟਮਾਟਰ 5-6, ਬ੍ਰੇਡ 2-3 ਪੀਸ, ਮੱਖਣ 100 ਗ੍ਰਾਮ, ਲੌਂਗ 2-3, ਦਾਲਚੀਨੀ 1/2 ਇੰਚ, ਕਾਲੀਮਿਰਚ 8-10, ਘਿਉਂ ਤਲਨ ਲਈ, ਖੰਡ 2-3 ਟੇਬਲ ਸਪੂਨ, ਅਜੀਨੋਮੋਟੋ 1/2 ਟੀ ਸਪੂਨ, ਨਮਕ ਸੁਆਦ ਅਨੁਸਾਰ, ਮਲਾਈ ਜਾਂ ਕਰੀਮ ਇੱਕ ਵੱਡਾ ਚਮਚ ਵਿਧੀ: ਬ੍ਰੇਡ ਦੇ 6-7 ਟੁਕੜੇ ਘਿਉ ਵਿੱਚ ਤਲ ਕੇ ਸੁਨਹਰੇ ਕਰ ਲਉ। ਟਮਾਟਰ ਨੂੰ ਕੱਟ ਕੇ ਥੋੜੇ ਪਾਣੀ ਵਿੱਚ ਉਬਾਲ ਲਉ। ਮਿਕਸਰ ਵਿੱਚ ਲੌਂਗ, ਦਾਲਚੀਨੀ, ਕਾਲੀਮਿਰਚ, ਅਜੀਨੋਮੋਟੋ, ਨਮਕ ਅਤੇ ਖੰਡ ਪਾਉ ਅਤੇ ਉਬਲੇ ਹੋਏ ਟਮਾਟਰ ਪਾ ਕੇ ਪੀਸ ਲਉ। ਹੁਣ ਇਸ ਨੂੰ ਛੰਨ ਲਉ। ਇੱਕ ਭਾਂਡੇ ਵਿੱਚ ਮੱਖਣ ਗਰਮ ਕਰੋ। ਹੁਣ ਇਸ ਵਿੱਚ ਸੂਪ ਪਾ ਕੇ ਉੱਪਰ ਤੋਂ ਫੇਟੀ ਹੋਈ ਮਲਾਈ ਜਾਂ ਕਰੀਮ ਅਤੇ ਬ੍ਰੇਡ ਦੇ ਟੁਕੱੜੇ ਪਾ ਕੇ ਪੇਸ਼ ਕਰੋ।