ਸਮੱਗਰੀ: 150 ਗ੍ਰਾਮ ਦਹੀਂ, ਇੱਕ ਨਾਰੀਅਲ ਬਰੀਕ ਕੀਤਾ ਹੋਇਆ, 300 ਗ੍ਰਾਮ ਵੇਸਣ, ਇੱਕ ਚਮਚ ਲਾਲ ਮਿਰਚ, 2-3 ਹਰੀ ਮਿਰਚ ਬਰੀਕ ਕਟੀ ਹੋਈ, 2 ਚਮਚ ਹਰਾ ਧਨੀਆ, 1/2 ਚਮਚ ਰਾਈ-ਜੀਰਾ, ਨਮਕ, ਤੇਲ।
ਵਿਧੀ: ਸਭ ਤੋਂ ਪਹਿਲਾਂ ਵੇਸਣ ਨੂੰ ਛੱਡ ਕੇ ਉਸ ਵਿੱਚ ਨਮਕ, ਹਰੀ ਮਿਰਚ, ਦਹੀਂ ਅਤੇ ਇੱਕ ਛੋਟਾ ਚਮਚ ਤੇਲ ਪਾ ਕੇ ਚੰਗੀ ਤਰ੍ਹਾਂ ਮਿਕਸ ਕਰੋ। ਹੁਣ ਇਸ ਵਿੱਚ ਪਾਣੀ ਮਿਲਾ ਕੇ ਘੱਟ ਸੇਕ ਤੇ ਗਾੜ੍ਹਾ ਹੋਣ ਤੱਕ ਪਕਾਉ। ਇਸ ਨੂੰ ਹਿਲਾਉਂਦੇ ਰਹੋ।
10-15 ਮਿੰਟ ਤੱਕ ਵੇਸਣ ਪਕਣ ਦੇ ਬਾਅਦ ਉਸ ਵਿੱਚ ਹਰਾ ਧਨੀਆ, ਨਾਰੀਅਲ ਬੂਰਾ, ਲਾਲ ਮਿਰਚ ਪਾਊਡਰ ਪਾ ਕੇ ਮਿਸ਼ਰਣ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਉ।
ਹੁਣ ਇੱਕ ਥਾਲ ਵਿੱਚ ਥੋੜਾ ਜਿਹਾ ਤੇਲ ਲਗਾ ਕੇ ਇਸ ਮਿਸ਼ਰਣ ਨੂੰ ਪਤਲਾ ਫੈਲਾ ਦਿਉ। ਇਸ ਨੂੰ ਠੰਡਾ ਹੋਣ ਦਿਉ। ਹੁਣ ਇੱਕ ਵੱਡੇ ਚਮਚ ਤੇਲ ਗਰਮ ਕਰ ਕੇ ਉਸ ਵਿੱਚ ਰਾਈ-ਜੀਰਾ ਪਾਉ ਅਤੇ ਥਾਲ ਦੇ ਚਾਰੇ ਪਾਸੇ ਫੈਲਾਉ। ਹੁਣ ਹਰਾ ਧਨੀਆ ਅਤੇ ਬਚਿਆ ਹੋਇਆ ਖੋਪਰਾ ਬੂਰਾ ਚਾਰੇ ਪਾਸੇ ਫੈਲਾਉ। ਹੁਣ ਚੱਕੂ ਦੀ ਮਦਦ ਨਾਲ ਲੰਬੇ ਰੋਲ ਵਿੱਚ ਕੱਟ ਲਉ ਅਤੇ ਨਾਸ਼ਤੇ ਵਿੱਚ ਗਰਮ-ਗਰਮ ਪੇਸ਼ ਕਰੋ।