ਸਮੱਗਰੀ: 200 ਗ੍ਰਾਮ ਪਾਲਕ, 4 ਚਮਚ ਵੇਸਣ, ਇੱਕ ਬਰੀਕ ਕਟੀ ਹੋਈ ਮੂਲੀ, 2 ਹਰੀ ਮਿਰਚ, ਇੱਕ ਚਮਚ ਲਾਲ ਮਿਰਚ ਪਾਊਡਰ, ਇੱਕ ਚਮਚ ਅੰਬਚੂਰ ਪਾਊਡਰ, ਨਮਕ ਅਤੇ ਤੇਲ।
ਵਿਧੀ: ਪਾਲਕ ਨੂੰ ਧੋ ਲਉ ਸੁੱਖਣ ਤੇ ਉਸ ਨੂੰ ਕੱਟ ਲਉ। ਵੇਸਣ ਵਿੱਚ ਪਾਣੀ ਪਾ ਕੇ ਗਾੜਾ ਪੇਸਟ ਬਣਾ ਲਉ। ਇਸ ਵਿੱਚ ਪਾਲਕ, ਹਰੀ ਮਿਰਚ, ਲਾਲ ਮਿਰਚ ਪਾਊਡਰ ਅਤੇ ਅੰਬਚੂਰ ਪਾਊਡਰ ਮਿਲਾਉ। ਚੰਗੀ ਤਰ੍ਹਾਂ ਮਿਕਸ ਕਰ ਕੇ ਪਕੌੜੇ ਤਲ ਲਉ।