ਸਮੱਗਰੀ: ਢਾਈ ਕੱਪ ਸੁੱਕੇ ਮਟਰ ਰਾਤ ਭਰ ਪਾਣੀ ਵਿੱਚ ਗਿੱਲੇ ਕਰ ਕੇ ਰੱਖੋ। 200 ਗ੍ਰਾਮ ਪਿਆਜ਼ ਲੰਬੇ ਕਟੇ ਹੋਏ, 10 ਗ੍ਰਾਮ ਅਦਰਕ ਬਰੀਕ ਕਟਿਆ ਹੋਇਆ, 5 ਲੱਸਣ ਦੀ ਕਲੀਆਂ, ਤਿੰਨ ਚੌਥਾਈ ਕੱਪ ਕਿਸਿਆ ਹੋਇਆ ਨਾਰੀਅਲ, ਦੋ ਵੱਡੇ ਚਮਚ ਧਨੀਆ ਬਰੀਕ ਕਟਿਆ ਹੋਇਆ, ਇੱਕ ਚਮਚ ਪਿਸੀ ਲਾਲ ਮਿਰਚ, ਇੱਕ ਛੋਟੀ ਚਮਚ ਗਰਮ ਮਸਾਲਾ. 200 ਗ੍ਰਾਮ ਕਟੇ ਟਮਾਟਰ, ਇੱਕ ਵੱਡਾ ਚਮਚ ਖੰਡ, ਨਮਕ, ਅੱਧਾ ਕੱਪ ਤੇਲ।
ਵਿਧੀ: ਕੜ੍ਹਾਈ ਵਿੱਚ ਦੋ ਵੱਡੇ ਚਮਚ ਤੇਲ ਲਗਭਗ ਇੱਕ ਮਿੰਟ ਤੱਕ ਗਰਮ ਕਰੋ। ਲੰਬੇ ਕਟੇ ਪਿਆਜ਼, ਅਦਰਕ, ਲੱਸਣ ਪਾ ਕੇ ਨਰਮ ਹੋਣ ਤੱਕ ਪਕਾਉ। ਨਾਰੀਅਲ ਪਾ ਕੇ ਹਲਕਾ ਭੂਰਾ ਹੋਣ ਤਕ ਤਲੋ। ਹਰਾ ਧਨੀਆ, ਲਾਲ ਮਿਰਚ ਅਤੇ ਗਰਮ ਮਸਾਲਾ, ਤਲੀ ਹੋਈ ਸਮੱਗਰੀ ਦੇ ਨਾਲ ਮਿਲਾਉ। ਇਸ ਮਿਸ਼ਰਣ ਵਿੱਚ ਥੋੜਾ ਜਿਹਾ ਪਾਣੀ ਮਿਲਾ ਕੇ ਪੇਸਟ ਬਨਾਉ।
ਕੁਕਰ ਵਿੱਚ ਤੇਲ ਪਾ ਕੇ ਗਰਮ ਕਰੋ। ਬਰੀਕ ਕਟੇ ਪਿਆਜ਼ ਨੂੰ ਹਲਕਾ ਭੂਰਾ ਹੋਣ ਤਕ ਪਕਾਉ। ਪਿਸਿਆ ਹੋਇਆ ਪੈਸਟ ਪਾ ਕੇ ਕੁੱਝ ਦੇਰ ਤੱਕ ਹਿਲਾਉ। ਟਮਾਟਰ, ਖੰਡ, ਨਮਕ ਅਤੇ ਇੱਕ ਚੌਥਾਈ ਕੱਪ ਪਾਣੀ ਪਾਉ। ਟਮਾਟਰ ਨਰਮ ਹੋ ਜਾਣ ਅਤੇ ਤੇਲ ਵੱਖ ਦਿਖਾਈ ਦੇਣ ਤੱਕ ਹਿਲਾਉਂਦੇ ਰਹੋ।
ਮਟਰ ਪਾ ਕੇ ਚੰਗੀ ਤਰ੍ਹਾਂ ਮਿਲਾਉ। ਬਚੇ ਹੋਏ ਪਾਣੀ ਨੂੰ ਪਾ ਕੇ ਇੱਕ ਵਾਰ ਫਿਰ ਹਿਲਾਉ। ਕੁਕਰ ਬੰਦ ਕਰ ਕੇ 10-12 ਮਿੰਟ ਪਕਾਉ। ਕੁਕਰ ਠੰਡਾ ਹੋਣ ਦੇ ਬਾਅਦ ਗਰਮਾ-ਗਰਮ ਰੋਟੀ ਦੇ ਨਾਲ ਪੇਸ਼ ਕਰੋ।