ਸ਼ਾਕਾਹਾਰੀ | ਮਾਂਸਾਹਾਰੀ | ਮਿਠਾਈਆਂ
ਮੁੱਖਪੰਨਾ » ਵਿਵਿਧ » ਖਾਣਾ-ਖਜਾਣਾ » ਸ਼ਾਕਾਹਾਰੀ » ਕੁਰਕੁਰੀ ਦਾਲ-ਬ੍ਰੇਡ ਸਟਿਕਸ
 
ND
ਸਮੱਗਰੀ: 1/2 ਕੱਪ ਮੂੰਗ ਦੀ ਦਾਲ (ਧੁਲੀ ਹੋਈ), 1 ਪਿਆਜ਼, 2-3 ਹਰੀ ਮਿਰਚ, ਨਮਕ, ਲਾਲ ਮਿਰਚ ਪਾਊਡਰ, 1/4 ਛੋਟਾ ਚਮਚ, 1/2 ਛੋਟੀ ਚਮਚ ਅਜਵਾਈਨ ,ਅਮਚੂਰ ਪਾਊਡਰ, 4 ਬ੍ਰੇਡ ਸਲਾਈਸ, ਤੇਲ।

ਵਿਧੀ: ਮੂੰਗ ਦੀ ਦਾਲ ਨੂੰ 4-5 ਘੰਟੇ ਪਾਣੀ ਵਿੱਚ ਗਿਲਾ ਦਿਉ। ਬ੍ਰੇਡ ਸਲਾਈਸ ਦੇ ਕਿਨਾਰੇ ਕੱਟ ਕੇ ਹਰ ਸਲਾਈਸ ਦੀ 4-4 ਲੰਬੀ ਪੱਟੀਆਂ ਕੱਟ ਲਉ। ਪਿਆਜ ਨੂੰ ਮਿਕਸੀ ਵਿੱਚ ਪੀਸ ਲਉ। ਹਰੀ ਮਿਰਚ ਬਰੀਕ ਕੱਟ ਲਉ। ਹੁਣ ਦਾਲ ਨੂੰ ਪਾਣੀ ਤੋਂ ਕੱਢ ਕੇ ਮਿਕਸੀ ਵਿੱਚ ਪੀਸ ਲਉ।

ਬ੍ਰੇਡ ਅਤੇ ਦਾਲ ਨੂੰ ਛੱਡ ਕੇ ਬਾਕੀ ਸਾਰੀ ਸਮੱਗਰੀ ਦਾਲ ਵਿੱਚ ਮਿਲਾ ਕੇ ਚੰਗੀ ਤਰ੍ਹਾਂ ਫੇਟੋ। ਹੁਣ ਫ੍ਰਾਇੰਗ ਪੈਨ ਵਿੱਚ ਤੇਲ ਗਰਮ ਕਰੋ। ਬ੍ਰੇਡ ਦੀ ਹਰ ਪੱਟੀ ਦੀ ਇੱਕ ਸਾਈਡ ਤੇ ਦਾਲ ਪੇਸਟ ਲਗਾ ਕੇ ਘੱਟ ਸੇਕ ਤੇ ਕੁਰਕੁਰੀ ਹੋਣ ਤੱਕ ਸੇਕੋ। ਇਸ ਨੂੰ ਚਟਨੀ ਦੇ ਨਾਲ ਗਰਮ-ਗਰਮ ਪੇਸ਼ ਕਰੋ।
ਸਬੰਧਤ ਜਾਣਕਾਰੀ ਲੱਭੋ