ਸਮਗਰੀ :6 ਕੱਚੇ ਕੇਲੇ, 1/4 ਕਪ ਬਰੀਕ ਕਟੇ ਹਰੇ ਮਟਰ ਦੇ ਦਾਣੇ ਉਬਲੇ ਹੋਏ, 1/4 ਕਪ ਚੁਕੰਦਰ ਉਬਲਿਆ ਅਤੇ ਬਰੀ ਕਟਿਆ ਹੋਇਆ, 1 ਵੱਡਾ ਚੱਮਚ ਪੂਦਿਨਾ ਅਤੇ ਧਨਿਆ ਪੱਤੀ ਬਰੀਕ ਕਟੀ ਹੋਈ, 4-5 ਬਰੀਕ ਕਟੀ ਹੋਈ ਹਰੀ ਮਿਰਚਾਂ, 1 ਇੰਚ ਅਦਰਕ ਦਾ ਟੁਕੜਾ ਕਿਸਿਆ ਹੋਇਆ, 1/2 ਛੋਟਾ ਚੱਮਚ ਰਾਈ ਅਤੇ ਜੀਰਾ, 1/4 ਚੱਮਚ ਹੀੰਗ 1/2 ਛੋਟਾ ਕ ਹੱਮਚ ਹਲਦੀ ਪਾਉਡਰ, 1 ਛੋਤਾ ਚੱਮਚ ਅਮਚੂਰ, ਤਲਨੇ ਦੇ ਲਈ ਤੇਲ, 1 ਤੋਂ 1/2 ਕਪ ਬ੍ਰੇਡ ਦਾ ਚੂਰਾ, ਨਮਕ ਸੁਆਦ ਅਨੁਸਾਰ।
ਵਿਧੀ- ਕੇਲਿਆਂ ਨੂੰ ਛਿਲਕਿਆਂ ਦੇ ਨਾਲ ਨਰਮ ਹੋਣ ਤਕ ਭਾਂਪ ਵਿੱਚ ਰੱਖੋ। ਛਿਲਕਾ ਹਟਾਉ ਅਤੇ ਇਸ ਨੂੰ ਗਰਮ ਹੀ ਮੈਸ਼ ਕਰਕੇ ਇੱਕ ਪਾਸੇ ਰੱਖ ਦਿਉ। 2 ਵੱਡੇ ਚੱਮਚ ਤੇਲ ਗਰਮ ਕਰੋ ਅਤੇ ਰਾਈ ਅਤੇ ਜੀਰਾ ਤੜਕਾਉ। ਇਸ ਵਿੱਚ ਹੀਂਗ ਪੁਦਿਨਾ, ਧਨਿਆ ਪੱਤੀ, ਹਰੀ ਮਿਰਚ, ਅਦਰਕ, ਅਮਚੂਰ, ਮਟਰ ਅਤੇ ਚੁਕੰਦਰ ਪਾਉ। ਇਸ ਵਿੱਚ ਮੈਸ਼ ਕੀਤੇ ਕੇਲੇ ਪਾ ਕੇ ਚੰਗੀ ਤਰ੍ਹਾਂ ਮਿਲਾਉ। ਨਮਕ ਅਤੇ ਦੂਜੇ ਮਸਾਲੇ ਵੀ ਮਿਲਾ ਦਿਉ।
ਇੱਕ ਭਾਂਡੇ ਵਿੱਚ ਤੇਲ ਗਰਮ ਕਰੋ। ਮਿਸ਼ਰਨ ਨੂੰ ਕਟਲੇਟ ਦਾ ਅਕਾਰ ਦਿਉ ਅਤੇ ਬ੍ਰੇਡ ਦੇ ਚੂਰੇ ਤੇ ਰੋਲ ਕਰੋ। ਸੁਨਹਿਰਾ ਭੂਰਾ ਹੋਣ ਤਕ ਗਹਿਰਾ ਤਲੋ। ਹਰੀ ਚਟਨੀ, ਇਮਲੀ ਦੀ ਚਟਨੀ ਜਾਂ ਟੋਮੇਟੋ ਕੈਚਅਪ ਨਾਲ ਪਰੋਸੋ।
|