ਸਮਗਰੀ : 10 ਭੁੱਟੇ ਨਰਮ ਦਾਣੇ ਵਾਲੇ, 100 ਗਰਾਮ ਪਾਲਕ ਕਟੀ ਹੋਈ। 4-5 ਹਰੀ ਮਿਰਚਾਂ, ਇੱਕ ਟੁਕੜਾ ਅਦਰਕ, 8 ਲੱਸਨ ਦੀ ਕਲੀਆਂ, 1-1 ਛੋਟਾ ਚੱਮਚ ਜੀਰਾ-ਸੌਂਫ, 2 ਛੋਟੇ ਚੱਮਚ ਧਨੀਆ ਦਰਦਰਾ ਪਿਸਿਆ ਹੋਇਆ, ਇਕ ਵੱਡਾ ਚੱਮਚ ਵੇਸਨ, ਨਮਕ, ਲਾਲਮਿਰਚ ਪਿਸੀ ਹੋਈ ਅਤੇ ਤਲਨੇ ਦੇ ਲਈ ਤੇਲ।
ਵਿਧੀ : ਭੁੱਟਿਆਂ ਨੂੰ ਕੱਦੁਕਸ ਕਰੋ। ਹਰੀਮਿਰਚ, ਅਦਰਕ ਅਤੇ ਲੱਸਨ ਨੂੰ ਵੀ ਪੀਸੋ। ਤੇਲ ਨੂੰ ਛੱਡ ਕੇ ਸਾਰੀ ਸਮਗਰੀ ਮਿਲਾਓ। ਕੜ੍ਹਾਈ ਵਿੱਚ ਤੇਲ ਗਰਮ ਕਰੋ। ਪਕੋੜੇ ਤਲੋ, ਗੁਲਾਬੀ ਹੋਣ ਤੇ ਕੱਢ ਦਿਉ। ਤਿਆਰ ਹਨ ਗਰਮਾ ਗਰਮ ਪਾਲਕ-ਭੁੱਟੇ ਦੇ ਪਕੋੜੇ।
|