ਸਮਗਰੀ - 1 ਲੀਟਰ ਗੰਨੇ ਦਾ ਰਸ, 125 ਗ੍ਰਾਮ ਉੜਦ ਦਾਲ, 1 ਇੰਚ ਅਦਰਕ, 3 1/4 ਚੱਮਚ ਮਹੀਨ ਰਾਈ, 1/2 ਚੱਮਚ ਜੀਰਾ, 1/2 ਚੱਮਚ ਲਾਲ ਮਿਰਚ, 3 1/4 ਚੱਮਚ ਨਮਕ, 5 ਸਾਬਤ ਲਾਲ ਮਿਰਚਾਂ, 1 ਚੁਟਕੀ ਹੀੰਗ, 1 ਚੱਮਚ ਤੇਲ ਤਲਨੇ ਦੇ ਲਈ।
ਵਿਧੀ : 3 ਚੱਮਚ ਬਹੁਤ ਬਰੀਕ ਓਈਸੋ, ਇਸ ਵਿੱਚ ਅਦਰਕ ਥੋੜਾ ਗਿੱਲਾ ਕਰਕੇ ਫੇਰ ਬਰੀਕ ਪੀਸ ਲਉ। ਗੰਨੇ ਦੇ ਰਸ ਵਿੱਚ 2 ਲੀਟਰ ਪਾਣੀ, 3 ਚੱਮਚ ਨਮਕ, ਪਿਸੀ ਰਾਈ ਅਤੇ ਲਾਲ ਮਿਰਚ ਮਿਲਾ ਕੇ 24 ਘੰਟੇ ਦੇ ਲਈ ਖੁੱਲੀ ਰੱਖ ਦਿਉ।
ਦੂਜੇ ਦਿਨ ਉੜਦ ਦਾਲ 2 ਘੰਟੇ ਗਲਾ ਦਿਉ। ਪਾਣੀ ਤੋਂ ਕੱਢ ਕੇ ਧੋ ਕੇ ਬਰੀਕ ਪੀਸ ਕੇ 1/4 ਚੱਮਚ ਨਮਕ ਮਿਲਾ ਕੇ ਫੇਂਟ ਕੇ ਦਾਲ ਹਲਕੀ ਕਰ ਲਓ ਨਹੀਂ ਤੇ ਪਕੌੜੀਆਂ ਵਿੱਚ ਗੁਠਲੀ ਪੈ ਜਾਵੇਗੀ. ਗਰਮ ਤੇਲ ਵਿੱਚ ਇੰਨ੍ਹਾਂ ਨੂੰ ਤਲ ਲਉ ਅਤੇ ਤੇਲ ਝਾਰ ਲਉ।
ਠੰਡੀ ਕਰਕੇ ਕਾਂਜੀ ਗੰਨੇ ਦੇ ਰਸ ਵਿੱਚ ਦੇ ਦਿਉ। ਤੇਲ ਗਰਮ ਕਰਕੇ 1/4 ਚੱਮਚ ਰਾਈ, ਸਾਬੱਤ ਲਾਲ ਮਿਰਚ, ਹੀਂਗ ਅਤੇ ਜੀਰਾ ਪਾ ਕੇ ਛੌਂਕ ਤਿਆਰ ਕਰਕੇ ਕਾਂਜੀ ਵਿੱਚ ਪਾਉ।
|