ਸਮਗਰੀ : 200 ਗ੍ਰਾਮ ਨੁਡਲਸ, 200 ਗ੍ਰਾਮ ਮਟਰ ਦੇ ਦਾਣੇ, 200 ਗ੍ਰਾਮ ਗਾਜਰ, 200 ਗ੍ਰਾਮ ਬੀਨਸ, 200 ਗ੍ਰਾਮ ਆਲੂ, 150 ਗ੍ਰਾਮ ਪਿਆਜ, 1/2 ਇੰਚ ਅਦਰਕ, 200 ਗ੍ਰਾਮ ਪਨੀਰ, 1/2 ਲੀਟਰ ਦੁੱਧ, 1/2 ਲੀਟਰ ਕ੍ਰੀਮ, 3 ਵੱਡੇ ਚੱਮਚ, ਮੈਦਾ, 2 ਕਪ ਟੋਮੇਟੋ ਸਾਸ, 1 ਚੱਮਚ ਨਮਕ, 1/2 ਚੱਮਚ ਪੀਸੀ ਕਾਲੀ ਮਿਰਚ, 5 ਹਰੀ ਮਿਰਚਾਂ, 1/4 ਚੱਮਚ ਸੰਤਰੀ ਰੰਗ, 200 ਗ੍ਰਾਮ ਮੱਖਣ, 100 ਗ੍ਰਾਮ ਕਸਿਆ ਪਨੀਰ।
ਵਿਧੀ : ਨੂਡਲਸ ਉਬਾਲ ਲਉ। ਗਾਜਰ ਅਤੇ ਬੀਨਸ ਦੇ ਛੋਟੇ-ਛੋਟੇ ਟੁਕੜੇ ਕਰ ਲਉ ਅਤੇ ਮਟਰ ਦੇ ਦਾਣਿਆ ਨਾਲ ਉਬਾਲੋ। ਆਲੂ ਉਬਾਲ ਕੇ ਛਿੱਲ ਲਉ। ਆਲੂ ਅਤੇ ਪਨੀਰ ਦੇ ਵੀ ਛੋਟੇ ਚੌਕੋਰ ਬਰਾਬਰ ਟੁਕੜੇ ਕਰ ਲਉ। ਪਿਆਜ, ਅਦਰਕ ਅਤੇ ਹਰੀ ਮਿਰਚ ਬਰੀਕ ਕੱਟ ਲਉ। ਕ੍ਰੀਮ ਛਾਣ ਲਉ। ਸੰਤਰੀ ਰੰਗ 1 ਚੱਮਚ ਪਾਣੀ ਵਿੱਚ ਘੋਲ ਲਉ।
ਮੱਖਣ ਗਰਮ ਕਰਕੇ ਪਿਆਜ, ਅਦਰਕ ਅਤੇ ਹਰੀ ਮਿਰਚ 5 ਮਿਨਟ ਭੁੰਨ ਲਉ। ਫੇਰ ਮੈਦਾ ਅਤੇ ਟੋਮੇਟੋ ਸਾਸ ਮਿਲਾ ਖੁਸ਼ਬੂ ਆਉਣ ਤਕ ਪਕਾਉ। ਹੁਣ ਸੇਕ ਘੱਟ ਕਰ ਕ੍ਰੀਮ, ਦੁੱਧ, ਸਬਜੀ, ਪਨੀਰ, ਨੂਡਲਸ, ਪਾਉਂਦੇ ਜਾਉ ਅਤੇ ਹਿਲਾਉਂਦੇ ਜਾਉ। ਫੇਰ ਰੰਗ, ਨਮਕ ਅਤੇ ਕਾਲੀ ਮਿਰਚ ਲਗਾ ਕੇ ਉਤਾਰ ਲਉ। ਬੇਕਿੰਗ ਡਿਸ਼ ਵਿੱਚ ਇਸ ਨੂੰ ਪਾ ਕੇ ਚੀਜ਼ ਬੁਰਕ ਦਿਉ। ਓਵਨ ਵਿੱਚ ਸੁਨਹਿਰਾ ਹੋਣ ਤਕ ਬੇਕ ਕਰੋ ਅਤੇ ਗਰਮਾਗਰਮ ਪਰੋਸੋ।
|