ਸਮਗਰੀ- ਅੱਧਾ ਕਿਲੋ ਛੋਟੇ ਆਲੂ, ਇਕ ਚਮਚ ਸਾਬਤ ਧਨਿਆ, 4 ਵੱਡੀ ਇਲਾਇਚੀ, 2 ਛੋਟੀ ਇਲਾਇਚੀ, 4 ਲੌਂਗ. 5-6 ਕਾਲੀ ਮਿਰਚ, ਇੱਕ ਦਾਲਚੀਨੀ ਦਾ ਟੁਕੜਾ, ਜੀਰਾ, ਤੇਜ ਪੱਤੇ, ਪਿਸਾ ਅਦਰਕ, ਹਲਦੀ, ਲਾਲ ਮਿਰਚ, ਅੱਧਾ ਕਪ ਦੂੱਧ, 4 ਚਮਚ ਤੇਲ, ਨਮਕ.
ਵਿਧੀ- ਹਰਾ ਧਨਿਆ, ਵੱਡੀ ਇਲਾਇਚੀ, ਛੋਟੀ ਇਲਾਇਚੀ,ਲੌਂਗ,ਕਾਲੀ ਮਿਰਚ, ਦਾਲ ਚੀਨੀ,ਜੀਰਾ, ਗਰਮ ਮਸਾਲਾ.ਆਲੂ ਦੇ ਵਿੱਚ ਛੋਟੇ -ਛੋਟੇ ਸੁਰਾਗ ਕਰ ਦਿਉ. ਕੜ੍ਹਾਈ ਵਿੱਚ ਤੇਲ ਗਰਮ ਕਰ ਕੇ ਆਲੂ ਨੂੰ ਗੁਲਾਬੀ ਰੰਗ ਦਾ ਤਲ ਲਵੋ.
ਦੂਜੀ ਕੜ੍ਹਾਈ ਵਿੱਚ ਹੀਂਗ, ਤੇਜ ਪੱਤੇ, ਅਦਰਕ ਲਸਣ ਦੀ ਪਿਆਜ਼ ਦੀ ਪੇਸਟ, ਜਦੋ ਮਸਾਲਾ ਲਾਲ ਹੋ ਜਾਵੇ ਉਸ ਵਿੱਚ ਗਰਮ ਮਸਾਲਾ ਅਤੇ ਉਸ ਦੇ ਨਾਲ ਦੇ ਸਾਰੇ ਮਸਾਲੇ ਪਾਉ. ਹਲਦੀ, ਨਮਕ, ਲਾਲ ਮਿਰਚ ਮਿਲਾ ਕੇ ਇਸ ਵਿੱਚ ਦਹੀ, ਦੂੱਧ, ਮਿਲਾ ਦਿਉ.ਅਖੀਰ ਵਿੱਚ ਆਲੂ ਮਿਲਾ ਦਿਉ.
|