ਸਮਗਰੀ : 250 ਗ੍ਰਾਮ ਮੈਦਾ, 1 ਚੱਮਚ ਕ੍ਰੀਮ ਆਫ ਟਾਰਟਰ, 1/2 ਚੱਮਚ ਖਾਣ ਦਾ ਸੋਡਾ, 60 ਗ੍ਰਾਮ ਮੱਖਣ, 75 ਗ੍ਰਾਮ ਚੀਜ਼, 1 ਚੁਟਕੀ ਨਮਕ, 1 ਚੁਟਕੀ ਕਾਲੀ ਮਿਰਚ, 1/2 ਚੱਮਚ ਸੁਕੀ ਪੀਸੀ ਸਰੋਂ, 3/4 ਕੱਪ ਦੁੱਧ.
ਵਿਧੀ : ਚੀਜ਼ ਕੱਦੂਕਸ ਕਰ ਲਉ. ਮੈਦੇ ਨੂੰ ਥੋੜਾ ਪਲੋਥਨ ਦੇ ਲਈ ਰੱਖ, ਟਮਾਟਰ ਅਤੇ ਸੋਢਾ ਮਿਲਾ ਕੇ ਛਾਣ ਲਉ. ਮੱਖਣ ਮਿਲਾ ਦਿਉ. ਫੇਰ ਚੀਜ਼, ਨਮਕ, ਕਾਲੀ ਮਿਰਚ ਅਤੇ ਸਰੋਂ ਮਿਲਾ ਦਿਉ. ਦੁੱਧ ਮਿਲਾ ਕੇ ਹਲਕੇ ਹੱਥ ਨਾਲ ਛਾਣ ਲਉ. ਇਸ ਦੇ ਦੋ ਹਿੱਸੇ ਕਰ ਲਉ. 1-1 ਹਿੱਸਾ ਲੈ ਕੇ 3/4 ਇੰਚ ਮੋਟਾ ਬੇਲ ਲਉ. ਇਸ ਨੂੰ ਚਾਕੂ ਨਾਲ ਤਿਕੋਨਾ ਕੱਟ ਲਉ. ਪਰ ਇਹ ਥੱਲੇ ਤੋਂ ਜੁੜਿਆ ਰਹਿਣਾ ਚਾਹੀਦਾ ਹੈ.
ਇਸ ਦੇ ਉੱਤੇ ਉਂਗਲੀ ਨਾਲ ਥੋੜਾ-ਥੋੜਾ ਦੁੱਧ ਲਗਾ ਦਿਉ. ਹੁਣ ਇਸ ਨੂੰ ਗਰਮ ਓਵਨ ਵਿੱਚ ਕਰੀਬ 10 ਮਿਨਟ ਚਿਕਨੀ ਕੀਤੀ ਹੋਈ ਬੇਕਿੰਗ ਟ੍ਰੇਅ ਤੇ ਬੇਕ ਕਰੋ. ਕੱਢ ਕੇ ਜਾਲੀ ਤੇ ਰੱਖ ਕੇ ਠੰਡਾ ਕਰੋ, ਜਿਸ ਨਾਲ ਥੱਲੇ ਤੋਂ ਵੀ ਹਵਾ ਲਗ ਸਕੇ. ਟੋਸਟ ਦੀ ਤਰ੍ਹਾਂ ਇਸ ਨੂੰ ਮੱਖਣ ਲਗਾ ਕੇ ਖਾਉ.
|