ਸਮਗਰੀ- 150 ਗਰਾਮ ਮਟਰ, 3-4 ਗਾਜਰ,100 ਗਰਾਮ ਬਿੰਸ, ਬਾਰਿਕ ਕੱਟਿਆ ਹੋਇਆ ਪਿਆਜ਼, ਅਦਰਕ- ਲਸਣ,ਬਾਰਿਕ ਕੀਤਾ ਹੋਇਆ ਨਾਰਿਅਲ, ਧਨਿਆ ਪਾਉਡਰ, ਹਲਦੀ, ਕਾਲੀ ਮਿਰਚ, ਲੌਂਗ, ਵੱਡੀ ਇਲਾਇਚੀ, ਨਮਕ, ਇਮਲੀ ਦੀ ਪੇਸਟ, ਸਿਰਕਾ, ਗਰਮ ਮਸਾਲਾ.
ਵਿਧੀ- ਗਾਜਰ ਅਤੇ ਬਿੰਸ ਕੱਟ ਲਓ. ਕਾਲੀ ਮਿਰਚ, ਲੌਂਗ ਇਲਾਇਚੀ ਨੂੰ ਭੁਣ ਲਓ ਅਤੇ ਬਾਰਿਕ ਪੀਸ ਲਓ. ਤੇਲ ਗਰਮ ਕਰ ਕੇ ਪਿਆਜ਼ ਨੂੰ ਗੁਲਾਬੀ ਹੋਣ ਤਕ ਪਕਾਓ. ਸਾਰੇ ਪਿਸੇ ਹੋਏ ਮਸਾਲੇ ਨੂੰ ਪਾ ਲਓ.ਹੁਣ ਇਸ ਵਿੱਚ ਸਾਰੀ ਸਬਜ਼ੀ ਪਾਓ. ਹੁਣ ਇਸ ਵਿੱਚ ਇਮਲੀ ਦੀ ਪੇਸਟ ਪਾ ਲਓ ਚੰਗੀ ਤਰ੍ਹਾਂ ਮਿਕਸ ਕਰ ਲਓ. ਸਬਜ਼ੀ ਤਿਆਰ ਹੈ.
|