ਸੱਮਗਰੀ : 1/2 ਕਿਲੋ ਭਿੰਡੀ, 1 ਕਟੋਰੀ ਬੇਸਣ, ਨਮਕ, ਲਾਲ ਮਿਰਚ, ਗਰਮ ਮਸਾਲਾ, ਅਮਚੂਰ, ਸ਼ੱਕਰ, ਜੀਰਾ, ਸੌਂਫ, ਕੋਥਮੀਰ ਅੰਦਾਜ ਨਾਲ, ਤਲਣ ਦੇ ਲਈ ਤੇਲ.
ਵਿਧੀ : ਭਿੰਡੀ ਦੇ ਡੰਠਲ ਕੱਢ ਕੇ ਇਸ ਦ ਲੰਬਾਈ ਵਿੱਚ ਦੋ ਭਾਗ ਕਰੋ. ਫੇਰ ਲੰਬਾਈ ਵਿੱਚ ਹੀ ਪਤਲੇ-ਪਤਲੇ ਅਤੇ ਕਈ ਟੁਕੜੇ ਕਰੋ. ਸਾਰੀ ਭਿੰਡੀ ਇਸ ਤਰ੍ਹਾਂ ਕੱਟ ਕੇ ਰੱਖੋ. ਹੁਣ ਇੱਕ ਥਾਲ ਵਿੱਚ ਬੇਸਣ ਅਤੇ ਉੱਤੇ ਦੱਸਿਆ ਸਾਰਾ ਮਸਾਲਾ ਮਿਲਾਉ. ਥੋੜਾ ਜਿਹਾ ਤੇਲ ਵੀ ਪਾਉ. ਹੁਣ ਪਾਣੀ ਦੇ ਕੁੱਝ ਛਿੱਟੇ ਬੇਸਣ ਤੇ ਪਾਉ ਅਤੇ ਥੋੜੀ-ਥੋੜੀ ਭਿੰਡੀ ਉਸ ਵਿੱਚ ਸਾਨੋ. ਹੁਣ ਕੜਾਹੀ ਵਿੱਚ ਤੇਲ ਪਾ ਕੇ ਤੇਜ ਸੇਕ ਤੇ ਭਿੰਡੀ ਫ੍ਰਾਇ ਕਰਦੇ ਜਾਉ. ਕਰਾਰੀ ਹੋਣ ਤੇ ਕੱਢ ਲਉ.
|