ਸਮੱਗਰੀ : 125 ਗ੍ਰਾਮ ਮੁਰਮੁਰੇ (ਪਰਮਲ), 25 ਗ੍ਰਾਮ ਮੂੰਗਫਲੀ ਦੇ ਹਲਕੇ ਭੁੰਨੇ ਦਾਣੇ, 50 ਗ੍ਰਾਮ ਨਮਕੀਨ ਪਾਪੜੀ, 50 ਗ੍ਰਾਮ ਸੇਵ, 1 ਚੱਮਚ ਚਾਟ ਮਸਾਲਾ, 1 ਵੱਡਾ ਪਿਆਜ, 1 ਵੱਡਾ ਟਮਾਟਰ, 1 ਨਿੰਬੂ, ਬਰੀਕ ਕਟਿਆ ਹਰ ਧਨੀਆ, 1 ਛੋਟੀ ਚੱਮਚ ਬਰੀਕ ਕਟੀ ਹਰੀ ਮਿਰਚ, 2 ਵੱਡੇ ਚੱਮਚ ਟੋਮੇਟੋ ਸਾਸ, ਨਮਕ ਸਵਾਦ ਅਨੁਸਾਰ.
ਵਿਧੀ : ਟਮਾਟਰ ਅਤੇ ਪਿਆਜ ਨੂੰ ਬਰੀਕ ਕੱਟ ਲਉ. ਮੁਰਮੁਰੇ, ਪਾਪੜੀ, ਸੇਵ, ਮੂੰਗਫਲੀ ਦੇ ਦਾਣੇ ਸਾਰਿਆਂ ਨੂੰ ਮਿਲਾਉ. ਇਸ ਵਿੱਚ ਨਿੰਬੂ ਦਾ ਰਸ ਨਮਕ ਅਤੇ ਚਾਟ ਮਸਾਲਾ ਮਿਲਾਉ. ਟੋਮੇਟੋ ਸਾਸ, ਕਟੀ ਮਿਰਚ ਅਤੇ ਧਨੀਆ ਪਾ ਕੇ ਚਟਪਟੀ ਭੇਲਪੁਰੀ ਸਰਵ ਕਰੋ.
|