ਮੁੱਖ ਸਫ਼ਾ > ਵਿਵਿਧ > ਖਾਣਾ-ਖਜਾਣਾ > ਸ਼ਾਕਾਹਾਰੀ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਭਰਵਾਂ ਸਪ੍ਰਾਉਟ ਟਿੱਕੀ
ਸਮਗਰੀ :
4 ਉਬਲੇ ਮਸਲੇ ਆਲੂ, 1/2 ਛੋਟੀ ਚੱਮਚ ਜੀਰਾ, 1/2 ਛੋਟੀ ਚੱਮਚ ਕਾਲੀ ਮਿਰਚ ਪਾਉਡਰ, 7-8 ਪਾਲਕ ਦੇ ਪੱਤੇ, ਥੋੜਾ ਕਟਿਆ ਹਰਾ ਧਨੀਆ, ਨਮਕ ਸੁਆਦਾਨੁਸਾਰ, ਕਾਰਨ ਸਟਾਰਚ 1 ਚੱਮਚ.

ਫਿਲਿੰਗ ਦੀ ਸਮਗਰੀ : 1/2 ਕੱਪ ਉਬਲੇ ਅੰਕੁਰਤ ਚਨੇ, 1/2 ਕੱਪ ਕਿਸਿਆ ਚੀਜ਼, 1/2 ਚੱਮਚ ਚਾਟ ਮਸਾਲਾ, 1/2 ਛੋਟੀ ਚੱਮਚ ਲਾਲ ਮਿਰਚ ਪਾਉਡਰ, 1/4 ਛੋਟੀ ਚੱਮਚ ਸੌਂਫ, ਨਮਕ, ਸੁਆਦ ਅਨੁਸਾਰ, ਤੇਲ ਇੱਕ ਟੇਬਲ ਸਪੂਨ.

ਵਿਧੀ :
ਆਲੂ, ਜੀਰਾ, ਕਾਲੀ ਮਿਰਚ, ਕਟੇ ਪਾਲਕ ਦੇ ਪੱਤੇ, ਹਰਾ ਧਨੀਆ, ਨਮਕ, ਕਾਲੀ ਮਿਰਚ, ਕਾਰਨ ਸਟਾਰਚ, ਮਿਲਾ ਕੇ ਗੁੰਨ ਕੇ ਇੱਕ ਕਟੋਰੀ ਵਿੱਚ ਰੱਖੋ ਇੱਕ ਪੈਨ ਵਿੱਚ ਤੇਲ ਗਰਮ ਕਰ ਅੰਕੁਰਤ ਚਨੇ ਚੀਜ, ਚਾਟ ਮਸਾਲਾ, ਲਾਲ ਮਿਰਚ, ਸੌਂਫ, ਨਮਕ ਪਾ ਕੇ 1 ਮਿਨਟ ਚਲਾਉ.

ਮਿਸ਼ਰਣ ਮਿਲਾ ਕੇ ਵੱਖ ਰੱਖੋ. ਆਲੂ ਵਾਲੇ ਮਿਸ਼ਰਣ ਦੇ ਬਰਾਬਰ ਗੋਲੇ ਬਣਾਉ, ਉਨ੍ਹਾਂ ਨੂੰ ਹਲਕਾ ਜਿਹਾ ਦਬਾ ਕੇ ਫਿਲਿੰਗ ਮਿਸ਼ਰਨ ਭਰੋ, ਟਿੱਕੀ ਬਣਾ ਕੇ ਬੰਦ ਕਰੋ. ਨਾਨਸਟਿਕ ਪੈਨ ਵਿੱਚ ਸਾਰੀਆਂ ਤਿਆਰ ਟਿੱਕੀਆਂ ਰੱਖ ਕੇ ਥੋੜਾ ਜਿਹਾ ਤੇਲ ਲਗਾਉਂਦੇ ਹੋਏ ਸੁਨਹਿਰਾ ਸੇਕੋ. ਮਜੇਦਾਰ ਭਰਵਾਂ ਸਪ੍ਰਾਉਟ ਟਿੱਕੀ ਮਨਪਸੰਦ ਚਟਨੀ ਲਗਾ ਕੇ ਪੇਸ਼ ਕਰੋ.
ਹੋਰ ਵੀ
ਪਨੀਰ ਦਾ ਪਰਾਠਾਂ
ਸਾਸ ਪਨੀਰ
ਮਟਰ ਦੀ ਪੂੜੀ
ਆਲੂ ਮਟਰ ਦੇ ਦਹੀ ਬੜੇ
ਰਾਜਮਾ ਦਾ ਪਰਾਠਾਂ
ਸ਼ਾਹੀ ਪਨੀਰ