ਮੁੱਖ ਸਫ਼ਾ > ਵਿਵਿਧ > ਖਾਣਾ-ਖਜਾਣਾ > ਸ਼ਾਕਾਹਾਰੀ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਆਲੂ ਮਟਰ ਦੇ ਦਹੀ ਬੜੇ
ਸਮਗਰੀ : 1/2 ਕਿਲੋ ਆਲੂ, 2 ਮਟਰ, 1 ਵੱਡਾ ਟੁਕੜਾ ਅਦਰਕ, 6 ਹਰੀ ਮਿਰਚਾਂ, 1 ਗੁੱਛੀ ਹਰਾ ਧਨੀਆ, 5 ਚੱਮਚ ਨਮਕ, 1 ਚੱਮਚ ਲਾਲ ਮਿਰਚ, 2 ਚੱਮਚ ਸਿਕਿਆ ਪੀਸਿਆ ਜੀਰਾ, ਦਹੀ 1 1/2 ਕਿਲੋ, ਤੇਲ ਤਲਣ ਦੇ ਲਈ.

ਵਿਧੀ : ਆਲੂ ਉਬਾਲ ਕੇ ਛਿੱਲ ਲਉ ਅਤੇ ਕੱਦੂਕਸ ਕਰ ਲਉ. ਮਟਰ ਦੇ ਦਾਣੇ ਕੱਢ ਕੇ ਮੋਟੇ-ਮੋਟੇ ਪੀਸ ਲਉ. ਅਦਰਕ, ਹਰੀ ਮਿਰਚ ਬਰੀਕ ਪੀਸ ਲਉ. ਕੜ੍ਹਾਈ ਵਿੱਚ 2 ਵੱਡੇ ਚੱਮਚ ਤੇਲ ਗਰਮ ਕਰਕੇ ਮਟਰ ਦੀ ਪੀਠੀ ਭੁੰਨੋ. 3 ਚੱਮਚ ਪੀਸਿਆ ਅਦਰਕ, ਹਰੀ ਮਿਰਚ, ਬਰੀਕ ਕਟਿਆ ਹਰਾ ਧਨੀਆ ਮਿਲਾ ਦਿਉ. ਕਰੀਬ 15 ਮਿਨਟ ਬਾਅਦ ਮਟਰ ਸਿਕ ਜਾਣ ਤੇ ਠੰਡਾ ਕਰ ਲਉ. ਇਸ ਨੂੰ ਆਲੂ ਦੇ ਨਾਲ ਮਿਲਾ ਕੇ ਬੜੇ ਬਣਾ ਲਉ. ਨਿੰਬੂ ਦੇ ਬਰਾਬਰ ਪੀਠੀ ਲੈ ਕੇ ਦਬਾ ਕੇ ਥੋੜਾ ਚਿਪਟਾ ਕਰਕੇ ਗਰਮ ਤੇਲ ਵਿੱਚ ਪਾ ਦਿਉ. ਲਾਲ ਹੋ ਜਾਣ ਤੇ ਛੇਤੀ ਉਲਟਾ ਕਰਕੇ ਕੱਢ ਲਉ.

ਤੇਲ ਗਰਮ ਹੋਣਾ ਚਾਹੀਦਾ ਹੈ ਨਹੀਂ ਤੇ ਬੜੇ ਫਟ ਜਾਣਗੇ. ਦਹੀ ਨੂੰ ਛਾਣ ਕੇ 2 ਚੱਮਚ ਨਮਕ, ਜੀਰਾ, ਮਿਰਚ ਪਾ ਕੇ ਰੱਖ ਦਿਉ. ਪਰੋਸਦੇ ਸਮੇਂ ਦਹੀ ਵਿੱਚ ਬੜੇ ਲਪੇਟ ਕੇ ਪਰੋਸੋ.
ਹੋਰ ਵੀ
ਰਾਜਮਾ ਦਾ ਪਰਾਠਾਂ
ਸ਼ਾਹੀ ਪਨੀਰ
ਸ਼ਾਹੀ ਮੈਥੀ-ਮਸ਼ਰੂਮ
ਤੁਅਰ ਦੀ ਦਾਲ ਦੀ ਪੂੜੀ
ਲੌਕੀ ਦਾ ਰਾਇਤਾ
ਖੋਇਆ ਮਟਰ ਪਨੀਰ