ਸਮਗਰੀ - 300 ਗਰਾਮ ਮੈਥੀ, 220 ਗਰਾਮ ਮਸ਼ਰੂਮ, 200 ਗਰਾਮ ਪਨੀਰ, ਨਮਕ, ਲਾਲ ਮਿਰਚ, ਗਰਮ ਮਸਾਲਾ, ਧਨਿਆ ਪਾਉਡਰ, 2 ਪਿਆਜ਼ ਦੀ ਪੇਸਟ, 4 ਟਮਾਟਰ ਦੀ ਪੇਸਟ , ਜੀਰਾ, ਕ੍ਰੀਮ, ਤੇਲ. ਵਿਧੀ- ਇੱਕ ਕੜ੍ਹਾਈ ਵਿੱਚ ਤੇਲ ਗਰਮ ਕਰ ਕੇ ਉਸ ਵਿੱਚ ਪਿਆਜ਼ ਅਤੇ ਜੀਰਾ ਪਾਉ. ਹੁਣ ਇਸ ਵਿੱਚ ਟਮਾਟਰ ਪਾਓ.ਫਿਰ ਇਸ ਵਿੱਚ ਸਾਰੇ ਸੁੱਕੇ ਮਸਾਲੇ ਪਾਓ. ਹੁਣ ਇਸ ਵਿੱਚ ਮੈਥੀ, ਪਾਣੀ ਅਤੇ ਕ੍ਰੀਮ ਪਾਓ. ਮਸ਼ਰੂਮ ਨੂੰ ਕੱਟ ਕੇ ਉਬਾਲ ਲਓ, ਅਤੇ ਪਨੀਰ ਨੂੰ ਵੀ ਕੱਟ ਲਓ ਜਦੋਂ ਮਸਾਲਾ ਪਕ ਜਾਵੇ ਤਾਂ ਉਸ ਵਿੱਚ ਮਸ਼ਰੂਮ ਅਤੇ ਪਨੀਰ ਪਾਉ ਦਸ ਮਿਨਿਟ ਬਾਅਦ ਚੁਲ੍ਹਾਂ ਬੰਦ ਕਰ ਦਿਓ.
|